ਬਠਿੰਡਾ 'ਚ ਘਰ ਦੀ ਛੱਤ ਡਿੱਗਣ ਕਾਰਨ ਦੋ ਸਾਲਾ ਬੱਚੇ ਦੀ ਹੋਈ ਮੌਤ
Published : Aug 7, 2022, 3:10 pm IST
Updated : Aug 7, 2022, 3:23 pm IST
SHARE ARTICLE
A two-year-old child died due to the collapse of the roof in Bathinda
A two-year-old child died due to the collapse of the roof in Bathinda

ਮਾਪਿਆਂਂ ਦਾ ਰੋ-ਰੋ ਬੁਰਾ ਹਾਲ

ਬਠਿੰਡਾ: ਬਠਿੰਡਾ ਦੀ  ਗਿੱਲ ਪੱਤੀ ਤੋਂ ਦੁਖਦਾਈ ਖਬਰ ਸਾਹਣਣੇ ਆਈ ਹੈ। ਜਿਥੇ ਘਰ ਦੀ ਛੱਤ ਡਿੱਗਣ ਕਾਰਣ ਦੋ ਸਾਲ ਦੇ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦਾ ਨਾਂ ਸੁਖਚੈਨ ਸਿੰਘ ਸੀ।  ਜਾਣਕਾਰੀ ਅਨੁਸਾਰ ਇਹ ਦੁਰਘਟਨਾ ਸਵੇਰੇ 10.45 ਦੀ ਹੈ ਜਦੋਂ ਬੱਚਾ ਕਮਰੇ ਅੰਦਰ ਸੁੱਤਾ ਪਿਆ ਸੀ। ਅਚਾਨਕ ਹੀ ਕਮਰੇ ਦੀ ਛੱਤ ਡਿੱਗ ਪਈ ।  

A two-year-old child died due to the collapse of the roof in Bathinda
A two-year-old child died due to the collapse of the roof in Bathinda

ਘਰ ਵਾਲਿਆਂ ਵਲੋਂ ਰੌਲਾ ਪਾਉਣ ਤੇ ਆਸ-ਪਾਸ ਦੇ ਲੋਕ ਆ ਗਏ। ਜਿਨ੍ਹਾਂ ਨੇ ਛੱਤ ਦਾ ਮਲਵਾ ਹਟਾ ਕੇ ਬੱਚੇ ਨੂੰ ਬਾਹਰ ਕੱਢਿਆ। ਗਰਦਨ ਤੇ ਸੱਟ ਲੱਗਣ ਕਾਰਨ ਬੱਚੇ ਦੀ ਮੌਤ ਹੋ ਚੁੱਕੀ ਸੀ। ਬੱਚੇ ਦੇ ਪਿਤਾ ਬਲਦੇਵ ਸਿੰਘ ਅਤੇ ਮਾਤਾ ਪਰਮਜੀਤ ਕੌਰ ਖੇਤ ਮਜਦੂਰੀ ਦਾ ਕੰਮ ਕਰਦੇ ਹਨ। ਘਰ ਦੀ ਹਾਲਤ ਕਾਫੀ ਖਸਤਾ ਸੀ ਅਤੇ ਘਰ ਦੀ ਛੱਤ ਡਿੱਗਣ  ਕਾਰਨ ਅੰਦਰ ਪਿਆ ਸਮਾਨ ਟੁੱਟ ਚੁਕਿਆ ਹੈ। ਸਾਰਾ ਪਰਿਵਾਰ  ਸਦਮੇ ਵਿਚ ਹੈ।

A two-year-old child died due to the collapse of the roof in Bathinda
A two-year-old child died due to the collapse of the roof in Bathinda

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement