PSPCL ਦੀ ਕਾਰਵਾਈ: ਬਿਜਲੀ ਚੋਰੀ ਦੇ ਮਾਮਲੇ 'ਚ ਹੋਟਲ 'ਤੇ ਲਗਾਇਆ 15 ਲੱਖ ਦਾ ਜੁਰਮਾਨਾ
Published : Jul 7, 2022, 7:48 am IST
Updated : Jul 7, 2022, 7:48 am IST
SHARE ARTICLE
Power theft
Power theft

ਹਲਕਾ ਅੰਮ੍ਰਿਤਸਰ ਸ਼ਹਿਰੀ ਵਿਚ ਚੈਕਿੰਗ ਦੌਰਾਨ ਹੋਟਲ ਭਾਰਤ ਲੌਜ ਬਾਰਡਰ ਕੰਪਲੈਕਸ ਜੀ.ਟੀ ਰੋਡ ਅੰਮ੍ਰਿਤਸਰ ਨੂੰ ਬਿਜਲੀ ਕੁਨੈਕਸ਼ਨ ਚੋਰੀ ਕਰਦੇ ਫੜਿਆ ਗਿਆ।

 

ਅੰਮ੍ਰਿਤਸਰ: ਸੂਬੇ ਵਿਚ ਬਿਜਲੀ ਚੋਰੀ ਨੂੰ ਰੋਕਣ ਲਈ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਲਗਾਤਾਰ ਕਾਰਵਾਈ ਕਰ ਰਿਹਾ ਹੈ। ਇਸ ਦੇ ਚਲਦਿਆਂ ਓਪਰੇਸ਼ਨ ਬਾਰਡਰ ਜ਼ੋਨ ਦੇ ਚੀਫ਼ ਇੰਜੀਨੀਅਰ ਦੇ ਆਦੇਸ਼ਾਂ ਅਨੁਸਾਰ ਹਲਕਾ ਅੰਮ੍ਰਿਤਸਰ ਸ਼ਹਿਰੀ ਵਿਚ ਚੈਕਿੰਗ ਦੌਰਾਨ ਹੋਟਲ ਭਾਰਤ ਲੌਜ ਬਾਰਡਰ ਕੰਪਲੈਕਸ ਜੀ.ਟੀ ਰੋਡ ਅੰਮ੍ਰਿਤਸਰ ਨੂੰ ਬਿਜਲੀ ਕੁਨੈਕਸ਼ਨ ਚੋਰੀ ਕਰਦੇ ਫੜਿਆ ਗਿਆ।

PSPCLPSPCL

ਮੀਟਰ ਵੱਲ ਜਾਣ ਵਾਲੀ ਪੀਲੀ ਫੇਜ਼ ਸੀਟੀ ਤਾਰ ਵਿਚ ਟਰਮੀਨਲ ਉੱਤੇ ਪੀਵੀਸੀ ਟੇਪ ਲੱਗੀ ਹੋਈ ਸੀ ਜੋ ਬਿਜਲੀ ਮੀਟਰ ਦੀ ਅਸਲ ਖਪਤ ਨੂੰ ਰਿਕਾਰਡ ਹੋਣ ਤੋਂ ਰੋਕਦੇ ਹੋਏ ਬਿਜਲੀ ਚੋਰੀ ਕਰ ਰਹੀ ਸੀ। ਉਕਤ ਹੋਟਲ ਵਿਚ ਬਿਜਲੀ ਚੋਰੀ ਹੋਣ ਦਾ ਮਾਮਲਾ ਡਿਸਟ੍ਰੀਬਿਊਸ਼ਨ ਵਿੰਗ ਦੇ ਅਧਿਕਾਰੀਆਂ ਅਤੇ ਇਨਫੋਰਸਮੈਂਟ ਟੀਮ ਵੱਲੋਂ ਸਾਂਝੀ ਜਾਂਚ ਦੌਰਾਨ ਫੜਿਆ ਗਿਆ।

PSPCL's senior executive engineer suspendedPSPCL

ਚੈਕਿੰਗ ਦੌਰਾਨ ਸੈਕਸ਼ਨ 40 ਕਿਲੋਵਾਟ ਲੋਡ ਅਨੁਸਾਰ 38.659 ਕਿਲੋਵਾਟ ਲੋਡ ਮੌਕੇ ’ਤੇ ਪਾਇਆ ਗਿਆ। ਇਸ ਹੋਟਲ ਨੂੰ ਬਿਜਲੀ ਚੋਰੀ ਕਰਨ 'ਤੇ 15.82 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਅਤੇ ਮੌਕੇ 'ਤੇ ਹੀ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਗਿਆ ਅਤੇ ਏ.ਟੀ.ਪਾਵਰ ਚੋਰੀ ਵੇਰਕਾ ਵਿਖੇ ਬਿਜਲੀ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤਾਂ ਜੋ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement