40 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ
Published : Jun 7, 2020, 10:57 am IST
Updated : Jun 7, 2020, 10:57 am IST
SHARE ARTICLE
File Photo
File Photo

ਕੌਮਾਂਤਰੀ ਸਰਹੱਦ ਨੇੜੇ ਤੋਂ ਬਾਰਡਰ ਸਕਿਉਰਿਟੀ ਫ਼ੋਰਸ ਅਤੇ ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਸੀ.ਆਈ.ਏ ਵਲੋਂ ਸਾਂਝੇ

ਫ਼ਿਰੋਜ਼ਪੁਰ, 22 ਮਈ (ਪਪ): ਕੌਮਾਂਤਰੀ ਸਰਹੱਦ ਨੇੜੇ ਤੋਂ ਬਾਰਡਰ ਸਕਿਉਰਿਟੀ ਫ਼ੋਰਸ ਅਤੇ ਪੰਜਾਬ ਪੁਲਿਸ ਦੇ ਵਿਸ਼ੇਸ਼ ਸੈੱਲ ਸੀ.ਆਈ.ਏ ਵਲੋਂ ਸਾਂਝੇ ਅਪ੍ਰੇਸ਼ਨ ਦੌਰਾਨ 40 ਕਰੋੜ ਰੁਪਏ ਕੀਮਤ ਦੀ ਹੈਰੋਇਨ ਬਰਾਮਦ ਕੀਤੀ ਹੈ। ਬੀ.ਐਸ.ਐਫ਼ ਮੁਤਾਬਕ ਅੱਜ ਸਵੇਰੇ ਕਰੀਬ 9.30 ਵਜੇ ਫ਼ਿਰੋਜ਼ਪੁਰ ਸੈਕਟਰ ਤਹਿਤ ਪੈਂਦੀ ਬਾਰੇ ਕੇ ਚੌਂਕੀ ਨੇੜੇ ਬਾਰਡਰ ਪੱਧਰ ਨੰਬਰ 192/13 ਤੋਂ ਜ਼ਮੀਨਾਂ ਵਿਚ ਦੱਬੇ ਅਸਮਾਨੀ ਰੰਗ ਦੇ ਕੈਨੇਡਾ ਅਤੇ ਪਲਾਸਟਿਕ ਦੀ ਬੋਤਲ ਮਿਲੀ, ਜਿਸ ਵਿਚੋਂ ਹੈਰੋਇਨ ਵਸਤੂ ਪਦਾਰਥ ਪਾਇਆ ਹੋਇਆ ਸੀ, ਜਿਸ ਦਾ ਕੁੱਲ ਭਾਰ 8 ਕਿਲੋ ਦਸਿਆ ਗਿਆ ਹੈ।    

ਉਕਤ ਹੈਰੋਇਨ ਬੀ.ਐਸ.ਐਫ਼ ਦੀ 136 ਬਟਾਲੀਅਨ ਦੇ ਜਵਾਨਾਂ ਵਲੋਂ ਬਰਾਮਦ ਕੀਤੀ ਗਈ ਹੈ। ਪੁਲਿਸ ਕਾਰਵਾਈ ਲਈ ਬੀ.ਐਸ.ਐਫ਼ ਦੇ ਅਧਿਕਾਰੀਆਂ ਵਲੋਂ ਸਬੰਧਿਤ ਥਾਣੇ ਨੂੰ ਸੂਚਿਤ ਕਰ ਦਿਤਾ ਗਿਆ ਹੈ।  ਖੇਮਕਰਨ, 22 ਮਈ (ਪਪ): ਹਿੰਦ-ਪਾਕਿ ਸਰਹੱਦ ਉਤੇ ਖੇਮਕਰਨ ਸੈਕਟਰ ਅੰਦਰ ਬੀ.ਐਸ.ਐਫ਼ ਦੀ 116 ਬਟਾਲੀਅਨ ਨੇ ਅੱਜ ਸੀਮਾ ਚੌਂਕੀ ਗੱਜਲ ਅਧੀਨ ਪੈਂਦੀ ਸਰਹੱਦ ਦੇ ਪਿੱਲਰ ਨੰਬਰ 169 ਨੇੜੇ ਤੋਂ ਹੈਰੋਇਨ ਨਾਲ ਭਰੀ ਦੋ ਲੀਟਰ ਦੀ ਪਲਾਸਟਿਕ ਦੀ ਬੋਤਲ ਅਤੇ ਇਕ ਪਾਕਿਸਤਾਨੀ 9 ਐਮ.ਐਮ ਪਿਸਤੌਲ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਬੀ.ਐਸ.ਐਫ਼. ਵਲੋਂ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿਤੀ ਹੈ।                                                                   

ਅਟਾਰੀ, 22 ਮਈ (ਪਪ): ਭਾਰਤ ਪਾਕਿਸਤਾਨ ਸਰਹੱਦ ਸਥਿਤ ਬਾਹਰੀ ਸਰਹੱਦੀ ਚੌਂਕੀ ਦਾਉਕੇ ਨੇੜੇ ਤੋਂ ਬੀ.ਐਸ.ਐਫ਼. ਦੀ 71 ਵੀ ਬਟਾਲੀਅਨ ਦੇ ਜਵਾਨਾਂ ਨੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹ ਬਰਾਮਦਗੀ ਤਲਾਸ਼ੀ ਦੌਰਾਨ ਕਣਕ ਦੇ ਸਾੜੇ ਗਏ ਨਾੜ ਦੇ ਵਿਚੋਂ ਕੀਤੀ ਗਈ। ਇਸ ਸਬੰਧੀ ਹੋਰ ਜਾਂਚ ਜਾਰੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement