ਪੰਜਾਬ ਪੁਲਿਸ 'ਚ ਕਾਂਸਟੇਬਲ ਦੀ ਭਰਤੀ ਦੇ ਨਾਂ 'ਤੇ ਠੱਗੀ, 3 ਨੌਜਵਾਨਾਂ ਤੋਂ ਹੜੱਪੇ 19.50 ਲੱਖ ਰੁਪਏ

By : GAGANDEEP

Published : Apr 7, 2023, 8:23 am IST
Updated : Apr 7, 2023, 8:37 am IST
SHARE ARTICLE
photo
photo

14 ਮਹੀਨਿਆਂ ਬਾਅਦ 4 ਦੋਸ਼ੀਆਂ ਖਿਲਾਫ ਐੱਫ.ਆਈ.ਆਰ ਦਰਜ


 

ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ ਦੇ 3 ਨੌਜਵਾਨ ਜੋ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਭਰਤੀ ਹੋ ਕੇ ਆਪਣਾ ਚੰਗਾ ਜੀਵਨ ਜਿਊਣਾ ਚਾਹੁੰਦੇ ਸਨ, ਠੱਗੀ ਦਾ ਸ਼ਿਕਾਰ ਹੋ ਗਏ। ਕੁਝ ਲੋਕਾਂ ਨੇ ਪੁਲਿਸ ਅਧਿਕਾਰੀਆਂ ਨਾਲ ਚੰਗੇ ਸਬੰਧ ਹੋਣ ਦਾ ਬਹਾਨਾ ਲਗਾ ਕੇ  ਨੌਜਵਾਨਾਂ ਤੋਂ 1,950,000 ਰੁਪਏ ਹੜੱਪ ਲਏ। ਹੁਣ ਉਹ ਲੱਖਾਂ ਰੁਪਏ ਵਾਪਸ ਕਰਨ ਲਈ ਵੀ ਤਿਆਰ ਨਹੀਂ ਹਨ। ਪੀੜਤ ਨੌਜਵਾਨ ਗੁਰਲਾਲ ਸਿੰਘ ਨੇ 17 ਜਨਵਰੀ 2022 ਨੂੰ ਫਿਰੋਜ਼ਪੁਰ ਪੁਲਿਸ ਕੋਲ ਆਪਣੇ ਅਤੇ ਆਪਣੇ ਦੋ ਰਿਸ਼ਤੇਦਾਰਾਂ ਅੰਮ੍ਰਿਤਪਾਲ ਸਿੰਘ ਅਤੇ ਗੁਰਬੀਰ ਸਿੰਘ ਨਾਲ ਠੱਗੀ ਮਾਰਨ ਦੀ ਸ਼ਿਕਾਇਤ ਕੀਤੀ ਸੀ।

 

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਪੁਲਿਸ ਨੇ 70 ਕਰੋੜ ਦੀ 11 ਕਿਲੋ ਹੈਰੋਇਨ ਸਣੇ ਦੋ ਤਸਕਰਾਂ ਨੂੰ ਕੀਤਾ ਕਾਬੂ

14 ਮਹੀਨਿਆਂ ਬਾਅਦ ਉਕਤ ਸ਼ਿਕਾਇਤ ਦੀ ਜਾਂਚ ਮੁਕੰਮਲ ਹੋਣ 'ਤੇ ਫਿਰੋਜ਼ਪੁਰ ਦੇ ਸਿਟੀ ਥਾਣੇ 'ਚ ਹਤੀਸ਼ ਪਰਾਸ਼ਰ, ਮਨੀਲਾ ਸੂਦ, ਭਰਤ ਸੂਦ ਅਤੇ ਵਿਕਰਾਂਤ ਆਹੂਜਾ ਵਾਸੀ ਫਿਰੋਜ਼ਪੁਰ ਦੇ ਖਿਲਾਫ ਧੋਖਾਧੜੀ ਸਮੇਤ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੇ ਈਓ ਦਲੀਪ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ, ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਹਰ ਰੋਜ਼ ਵ੍ਹੀਲ ਚੇਅਰ 'ਤੇ 3 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਪੜ੍ਹਾਈ ਲਈ ਜਾਂਦੀ ਹੈ ਸਕੂਲ  

ਪੀੜਤ ਨੇ ਦੱਸਿਆ ਕਿ ਬੇਰੁਜ਼ਗਾਰਾਂ ਨਾਲ ਇਹ ਬਹੁਤ ਵੱਡੀ ਧੋਖਾਧੜੀ ਹੈ, ਜਿੱਥੇ ਇੱਕ ਪਾਸੇ ਸਰਕਾਰੀ ਨੌਕਰੀ ਦੇਣ ਦੇ ਨਾਂ 'ਤੇ ਉਨ੍ਹਾਂ ਦਾ ਕਰੀਅਰ ਬਰਬਾਦ ਕੀਤਾ ਗਿਆ, ਹੁਣ ਉਕਤ ਵਿਅਕਤੀਆਂ ਨੇ  ਉਹਨਾਂ  ਨਾਲ ਠੱਗੀ ਮਾਰੀ ਹੈ।   ਪੀੜਤਾਂ ਨੇ ਕਿਹਾ ਕਿ ਅਜਿਹੇ 'ਚ ਉਹ ਪੁਲਿਸ ਤੋਂ ਇਨਸਾਫ਼ ਚਾਹੁੰਦੇ ਹਨ ਕਿ ਪੁਲਿਸ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਤਾਂ ਜੋ ਉਹ ਆਪਣੇ ਲਈ ਕੋਈ ਰੁਜ਼ਗਾਰ ਬਣਾ ਸਕਣ |

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement