ਅਰੁਣਾਚਲ ਪ੍ਰਦੇਸ਼ ਵਿਖੇ ਸਿੱਖ ਬਟਾਲੀਅਨ ਦੇ ਚਰਨਜੀਤ ਸਿੰਘ ਹੌਲਦਾਰ ਦੀ ਮੌਤ
Published : Mar 7, 2023, 10:37 am IST
Updated : Mar 7, 2023, 10:37 am IST
SHARE ARTICLE
Death of Charanjit Singh Havaldar of Sikh Battalion in Arunachal Pradesh
Death of Charanjit Singh Havaldar of Sikh Battalion in Arunachal Pradesh

ਫ਼ੌਜੀ ਟੁਕੜੀ ਨੇ ਅੰਤਮ ਸਸਕਾਰ ਮੌਕੇ ਦਿਤੀ ਸਲਾਮੀ


ਅੰਮ੍ਰਿਤਸਰ: ਇਥੋਂ ਨਜ਼ਦੀਕੀ ਪਿੰਡ ਮੁਛੱਲ ਵਿਖੇ ਉਸ ਵਕਤ ਸੋਗ ਦੀ ਲਹਿਰ ਪੈਦਾ ਹੋ ਗਈ ਜਦੋਂ ਉਥੋਂ ਦੇ ਇਕ ਫ਼ੌਜੀ ਨੌਜਵਾਨ ਦੀ ਮੌਤ ਦੀ ਖ਼ਬਰ ਪਿੰਡ ਪਹੁੰਚੀ। ਹਵਾਲਦਾਰ ਚਰਨਜੀਤ ਸਿੰਘ ਫ਼ੌਜ ਦੀ ਯੂਨਿਟ 15 ਸਿਖ ਰੈਜੀਮੈਂਟ ਬਟਾਲੀਅਨ ਵਿਚ ਅਹੀਰਗੜ੍ਹ ਅਰੁਣਾਚਲ ਪ੍ਰਦੇਸ਼ ਵਿਖੇ ਅਚਾਨਕ 3 ਮਾਰਚ ਨੂੰ ਮੌਤ ਹੋ ਗਈ। 

ਇਹ ਵੀ ਪੜ੍ਹੋ: ਮੌੜ ਮੰਡੀ ਬੰਬ ਧਮਾਕਾ ਮਾਮਲਾ: ਤਿੰਨ ਡੇਰਾ ਪ੍ਰੇਮੀਆਂ ਖਿਲਾਫ਼ ਰੈੱਡ ਕਾਰਨਰ ਨੋਟਿਸ

ਐਤਵਾਰ ਨੂੰ ਚਰਨਜੀਤ ਸਿੰਘ ਦੀ ਲਾਸ਼ ਦੇ ਨਾਲ ਪਹੁੰਚੀ ਫ਼ੌਜੀ ਟੁਕੜੀ ਅੰਤਮ ਸਸਕਾਰ ਸਮੇਂ ਸਰਕਾਰੀ ਸਨਮਾਨਾਂ ਦੇ ਨਾਲ ਸਲਾਮੀ ਦਿਤੀ ਗਈ। ਚਰਨਜੀਤ ਸਿੰਘ (39) ਅਪਣੇ ਪਿਛੇ ਦੋ ਲੜਕੇ 12-13 ਸਾਲ ਤੇ ਵਿਧਵਾ ਪਤਨੀ ਛੱਡ ਗਿਆ ਹੈ। ਯਾਦ ਰਹੇ ਕਿ ਚਰਨਜੀਤ ਸਿੰਘ ਦੇ ਪਿਤਾ ਮਹਿੰਦਰ ਸਿੰਘ ਦੀ ਅਚਾਨਕ ਮੌਤ 1984 ਵਿਚ ਹੋਈ ਸੀ ਅਤੇ ਅਪਣੇ ਪਿਤਾ ਦੀ ਮੌਤ ਤੋਂ ਕੁੱਝ ਸਮਾਂ ਬਾਅਦ ਚਰਨਜੀਤ ਸਿੰਘ ਦਾ ਜਨਮ ਹੋਇਆ ਸੀ।

ਇਹ ਵੀ ਪੜ੍ਹੋ: ਪੁੱਤਰ ਅਤੇ ਨੂੰਹ ਤੋਂ ਪਰੇਸ਼ਾਨ ਬਜ਼ੁਰਗ ਨੇ ਰਾਜਪਾਲ ਦੇ ਨਾਂਅ ਕੀਤੀ 5 ਕਰੋੜ ਦੀ ਜਾਇਦਾਦ

ਵਿਧਵਾ ਮਾਤਾ ਬਲਵਿੰਦਰ ਕੌਰ ਨੇ ਬਹੁਤ ਦੁੱਖਾਂ ਵਿਚ ਰਹਿ ਕੇ ਅਪਣੇ ਬੱਚੇ ਦਾ ਪਾਲਣ ਪੋਸ਼ਣ ਕਰ ਕੇ ਫ਼ੌਜ ਵਿਚ ਭਰਤੀ ਕਰਵਾਇਆ ਸੀ ਪਰ ਅੱਜ ਦੁਬਾਰਾ ਦੁੱਖਾਂ ਦਾ ਪਹਾੜ ਟੁਟ ਗਿਆ। ਅੰਤਮ ਸਸਕਾਰ ਮੌਕੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਪ੍ਰਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਚਰਨਜੀਤ ਸਿੰਘ ਦੀ ਮੌਤ ਨਾਲ ਪ੍ਰਵਾਰ ਨੂੰ ਕਦੇ ਵੀ ਪੂਰਾ ਨਾ ਹੋ ਸਕਣ ਵਾਲਾ ਘਾਟਾ ਦਸਦਿਆਂ ਅਰਦਾਸ ਕੀਤੀ ਕਿ ਉਨ੍ਹਾਂ ਦੀ ਆਤਮਾਂ ਨੂੰ ਸ਼ਾਂਤੀ ਮਿਲੇ ਅਤੇ ਵਾਹਿਗੁਰੂ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement