ਫੌਜਾ ਸਿੰਘ ਸਰਾਰੀ ਦੀ ਜਗ੍ਹਾ ਡਾ. ਬਲਬੀਰ ਸਿੰਘ ਹੋਣਗੇ ਨਵੇਂ ਮੰਤਰੀ, ਮੁੱਢਲੇ ਜੀਵਨ 'ਤੇ ਪਾਓ ਝਾਤ 
Published : Jan 7, 2023, 3:43 pm IST
Updated : Jan 7, 2023, 3:43 pm IST
SHARE ARTICLE
Fauja Singh Sarari, Dr. Balbir Singh
Fauja Singh Sarari, Dr. Balbir Singh

ਆਪਣੀ ਲਗਨ, ਮਿਹਨਤ ਅਤੇ ਵਚਨਬੱਧਤਾ ਨਾਲ ਇੱਕ ਨਾਮਵਰ ਆਈ ਸਰਜਨ ਬਣ ਗਏ। 

ਚੰਡੀਗੜ੍ਹ - ਪੰਜਾਬ ਦੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ (Fauja Singh Sarari) ਤੋਂ ਬਾਅਦ ਡਾ. ਬਲਬੀਰ ਸਿੰਘ ਦਾ ਨਾਮ ਨਵੇਂ ਮੰਤਰੀਆਂ (Dr Balbir Singh) ਦੀ ਲਿਸਟ ਵਿਚ ਸ਼ਾਮਲ ਹੋ ਗਿਆ ਹੈ। ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਆਪਣਾ ਅਸਤੀਫ਼ਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸਾਢੇ 4 ਵਜੇ ਸਹੁੰ ਚੁੱਕ ਸਮਾਗਮ ਹੋਵੇਗਾ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿਚ ਮੰਤਰੀ ਬਣਨ ਤੱਕ, ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੇ ਆਪਣੀ ਸਿਆਸੀ ਅਤੇ ਨਿੱਜੀ ਜ਼ਿੰਦਗੀ ਵਿੱਚ ਲੰਮਾ ਸਫ਼ਰ ਤੈਅ ਕੀਤਾ ਹੈ। ਨਵਾਂਸ਼ਹਿਰ ਦੇ ਨੇੜੇ ਪਿੰਡ ਭੌਰਾ ਵਿਚ ਇੱਕ ਗਰੀਬ ਕਿਸਾਨ ਦੇ ਘਰ ਜਨਮੇ ਡਾ. ਬਲਬੀਰ ਸਿੰਘ ਨੇ ਆਪਣੇ ਸ਼ੁਰੂਆਤੀ ਜੀਵਨ ਵਿਚ ਪਾਣੀਆਂ ਵਿਚੋਂ ਮੱਛੀਆਂ ਫੜੀਆਂ ਸਨ। ਥੋੜ੍ਹੇ ਜਿਹੇ ਸਾਧਨਾਂ ਦੇ ਕਾਰਨ, ਉਨ੍ਹਾਂ ਨੇ ਆਪਣੇ ਜੱਦੀ ਪਿੰਡ ਵਾਸੀਆਂ ਅਤੇ ਅਪਣੇ ਅਧਿਆਪਕਾਂ ਵੱਲੋਂ ਦਿੱਤੇ ਵਿੱਤੀ ਯੋਗਦਾਨ ਤੋਂ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਆਪਣੀ ਲਗਨ, ਮਿਹਨਤ ਅਤੇ ਵਚਨਬੱਧਤਾ ਨਾਲ ਇੱਕ ਨਾਮਵਰ ਆਈ ਸਰਜਨ ਬਣ ਗਏ। 

ਇੱਕ ਡਾਕਟਰ ਹੋਣ ਦੇ ਨਾਤੇ, ਡਾ. ਬਲਬੀਰ ਸਿੰਘ ਨੇ ਲੱਖਾਂ ਮਰੀਜ਼ਾਂ ਦਾ ਬਹੁਤ ਘੱਟ ਖ਼ਰਚੇ 'ਤੇ ਇਲਾਜ ਕੀਤਾ ਅਤੇ ਹਜ਼ਾਰਾਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡਣ ਤੋਂ ਇਲਾਵਾ 30000 ਤੋਂ ਵੱਧ ਨੇਤਰਹੀਣ ਲੋਕਾਂ ਨੂੰ ਰੌਸ਼ਨੀ ਦੀ ਦਾਤ ਦਿੱਤੀ। ਦੇਸ਼ ਭਰ ਦੀਆਂ ਸੂਬਾਂ ਸਰਕਾਰਾਂ ਤੋਂ ਬਹੁਤ ਸਾਰੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਡਾ. ਬਲਬੀਰ ਸਿੰਘ ਨੇ 2014 ਵਿਚ ਰਾਜਨੀਤੀ ਵਿਚ ਪ੍ਰਵੇਸ਼ ਕੀਤਾ ਅਤੇ ਪਟਿਆਲਾ ਲੋਕ ਸਭਾ ਸੀਟ 'ਤੇ 'ਆਪ' ਦੀ ਜਿੱਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ।

ਡਾ: ਬਲਬੀਰ ਨੇ ਸਖ਼ਤ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੀਆਂ ਸਰਹੱਦਾਂ 'ਤੇ "ਮੁਫ਼ਤ ਦਵਾਈਆਂ ਅਤੇ ਡਾਕਟਰੀ ਸੇਵਾਵਾਂ ਦੇ ਲੰਗਰ" ਦਾ ਆਯੋਜਨ ਵੀ ਕੀਤਾ। ਡਾ. ਬਲਬੀਰ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਟਿਆਲਾ ਦਿਹਾਤੀ ਤੋਂ 50000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement