ਅੱਜ ਦਿੱਲੀ ਵਿਚ ਟਰੈਕਟਰ ਰੈਲੀ ਲਈ ਤਿਆਰੀਆਂ ਮੁਕੰਮਲ
Published : Jan 7, 2021, 12:18 am IST
Updated : Jan 7, 2021, 12:18 am IST
SHARE ARTICLE
image
image

ਅੱਜ ਦਿੱਲੀ ਵਿਚ ਟਰੈਕਟਰ ਰੈਲੀ ਲਈ ਤਿਆਰੀਆਂ ਮੁਕੰਮਲ


ਪੰਜਾਬ 'ਚ ਵੀ ਟਰਾਇਲ ਵਜੋਂ ਕਿਸਾਨਾਂ ਨੇ ਕੀਤੀਆਂ ਟਰੈਕਟਰ ਰੈਲੀਆਂ

ਵੇਰਕਾ/ਖੇਮਕਰਨ, 6 ਜਨਵਰੀ (ਪਪ): ਕੇਂਦਰ ਸਰਕਾਰ ਵਿਰੁਧ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਲੜਾਈ ਲੜ ਰਹੇ ਕਿਸਾਨਾਂ ਦੇ ਹੱਕ 'ਚ ਸੰਘਰਸ਼ ਨੂੰ ਹੋਰ ਤਿੱਖਾ ਕਰਨ ਵਾਸਤੇ ਬਾਰਡਰ ਕਿਸਾਨ ਯੂਨੀਅਨ ਵਲੋਂ ਅੱਜ ਖੇਮਕਰਨ ਦੇ ਗੁਰਦੁਆਰਾ ਗੁਰੂ ਸਰ ਤੋਂ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਪਹੂਵਿੰਡ ਤਕ ਬਹੁਤ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ | 
ਯੂਨੀਅਨ ਦੇ ਪ੍ਰਧਾਨ ਰਘਬੀਰ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭੂਰਾ ਨੇ ਦਾਅਵਾ ਕੀਤਾ ਕਿ ਇਹ ਟਰੈਕਟਰ ਰੈਲੀ ਕਰੀਬ ਪੰਜ ਕਿੱਲੋਮੀਟਰ ਮੀਟਰ ਲੰਮੀ ਹੈ ਅਤੇ ਇਸ ਰੈਲੀ 'ਚ ਸਾਰੇ ਵਰਗ, ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਆੜ੍ਹਤੀ ਵੀ ਸ਼ਾਮਲ ਹੋਏ | ਇਸ ਰੈਲੀ ਦਾ ਮਨੋਰਥ ਦਿੱਲੀ ਟਰੈਕਟਰ ਰੈਲੀ ਸਬੰਧੀ ਕਿਸਾਨਾਂ ਨੂੰ ਲਾਮਬੰਦ ਕਰ ਕੇ ਉਤਸ਼ਾਹ ਭਰਨਾ ਹੈ¢ਇਸ ਤੋਂ ਇਲਾਵਾ ਕਿਸਾਨਾਂ ਨੇ ਮਾਝਾ, ਮਾਲਵਾ ਤੇ ਦੋਆਬੇ ਦੇ ਹੋਰ ਸ਼ਹਿਰਾਂ 'ਚ ਵੀ ਟਰੈਕਟਰ ਰੈਲੀਆਂ ਕੀਤੀਆਂ | ਇਸ ਵੇਲੇ ਸਮਾਜ ਦੇ ਹਰ ਇਕ ਵਰਗ ਨੇ ਕਿਸਾਨਾਂ ਨੂੰ ਸੜਕਾਂ 'ਤੇ ਆ ਕੇ ਸਮਰਥਨ ਦਿਤਾ ਤੇ ਕਿਸਾਨੀ ਦੇ ਹੱਕ 'ਚ ਨਾਹਰੇ ਲਾਏ |
ਇਸੇ ਤਰ੍ਹਾਂ ਅੱਜ ਮਾਲਵਾ ਖੇਤਰ 'ਚ ਮਲੋਟ (ਸ੍ਰੀ ਮੁਕਤਸਰ ਸਾਹਿਬ) ਵਿਖੇ ਕਿਸਾਨ ਹਿਤੈਸ਼ੀ ਲੋਕਾਂ ਵਲੋਂ ਵਿਸ਼ਾਲ ਟਰੈਕਟਰ ਮਾਰਚ ਕਢਿਆ ਗਿਆ | ਇਹ ਮਾਰਚ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ ਮਲੋਟ ਤੋਂ ਸ਼ੁਰੂ ਹੋ ਕੇ ਰਾਸ਼ਟਰੀ ਰਾਜ ਮਾਰਗ ਤੋਂ ਨਿਕਲਦਾ ਹੋਇਆ ਦਾਨੇਵਾਲਾ ਚੌਕ ਤੋਂ ਵਾਪਸ ਸ੍ਰੀ ਗੁਰੂ ਨਾਨਕ ਦੇਵ ਜੀ ਚੌਕ 
ਮਲੋਟ ਵਿਖੇ ਪੁੱਜਿਆ | ਮਲੋਟ ਵਿਕਾਸ ਮੰਚ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਵਲੋਂ ਕੱਢੇ ਗਏ ਵਿਸ਼ਾਲ ਮਾਰਚ 'ਚ ਜਿੱਥੇ ਵੱਡੀ ਗਿਣਤੀ 'ਚ ਟਰੈਕਟਰ-ਟਰਾਲੀਆਂ ਨੂੰ ਸ਼ਾਮਲ ਕੀਤਾ ਗਿਆ, ਉੱਥੇ ਲੋਕਾਂ ਦੀ ਵੀ ਵੱਡੀ ਸ਼ਮੂਲੀਅਤ ਰਹੀ | ਸ਼ਾਂਤਮਈ ਢੰਗ ਨਾਲ ਕੱਢੇ ਗਏ ਇਸ ਟਰੈਕਟਰ ਮਾਰਚ 'ਚ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ, ਮਾਸਟਰ ਹਿੰਮਤ ਸਿੰਘ, ਮੋimageimageਹਰ ਸਿੰਘ ਬਾਠ, ਦੇਸ ਰਾਜ ਸਿੰਘ ਅਤੇ ਹੋਰ ਕਈ ਆਗੂ ਸ਼ਾਮਲ ਹੋਏ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement