ਜੇਕਰ ਅੰਮ੍ਰਿਤ ਸੰਚਾਰ ਦੇਵਤਿਆਂ ਨੇ ਤਿਆਰ ਕਰਵਾਇਆ ਹੈ ਤਾਂ ਸਿੱਖਾਂ ਨੂੰ ਕਾਹਦਾ ਮਾਣ: ਢਡਰੀਆਂ ਵਾਲੇ
Published : Jan 7, 2020, 8:22 am IST
Updated : Jan 7, 2020, 8:22 am IST
SHARE ARTICLE
Ranjit Singh Dhadrian Wale
Ranjit Singh Dhadrian Wale

ਭਾਈ ਰਣਜੀਤ ਸਿੰਘ ਖ਼ਾਲਸਾ ਨੇ ਅੱਜ ਭਰਵੇਂ ਦੀਵਾਨ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਮਨੁੱਖ ਨੂੰ ਫਸਾਉਣ ਲਈ ਵੀ ਧਾਰਮਕ ਜਾਲ ਵਿਛਾਏ ਗਏ ਹਨ।

ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ): ਭਾਈ ਰਣਜੀਤ ਸਿੰਘ ਖ਼ਾਲਸਾ ਨੇ ਅੱਜ ਭਰਵੇਂ ਦੀਵਾਨ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਮਨੁੱਖ ਨੂੰ ਫਸਾਉਣ ਲਈ ਵੀ ਧਾਰਮਕ ਜਾਲ ਵਿਛਾਏ ਗਏ ਹਨ। ਕਿਤੇ ਇਸ਼ਨਾਨ ਕਰਨ ਦਾ ਕਿਤੇ ਮੱਥਾ ਟੇਕਣ ਦਾ। ਉਨ੍ਹਾਂ ਦਸਿਆ ਕਿ ਜੇਕਰ ਅਜਿਹਾ ਕੁੱਝ ਕਰਨ ਨਾਲ ਦੁੱਖ ਕੱਟੇ ਜਾਣ ਤਾਂ ਸੱਭ ਤੋਂ ਵੱਡਾ ਦੁੱਖ ਬੁਢਾਪਾ ਹੈ ਉਹ ਕਿਉਂ ਨਹੀਂ ਰੋਕਿਆ ਜਾ ਸਕਦਾ।

Amrit SancharAmrit Sanchar

ਉਨ੍ਹਾਂ ਕਿਹਾ ਕਿ ਸਾਨੂੰ ਪੰਥ ਵਿਚੋਂ ਛੇਕਣ ਦੀਆਂ ਤਿਆਰੀਆਂ ਹੋ ਰਹੀਆਂ ਹਨ। ਉਨ੍ਹਾਂ  ਸਪੋਕਸਮੈਨ ਅਖ਼ਬਾਰ ਵਿਚ ਛਪੀ ਖ਼ਬਰ ਦਾ ਹਵਾਲਾ ਦਿੰਦਿਆਂ ਦਸਿਆ ਕਿ ਮਹਾਂਗੱਪੀ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚ ਲਿਖਿਆ ਹੈ ਕਿ ਅੰਮ੍ਰਿਤ ਸੰਚਾਰ ਸਮੇਂ ਵਰੁਨ ਦੇਵਤਾ ਅਪਣੇ ਹੱਥੀ ਜਲ ਲੈ ਕੇ ਆਇਆ, ਇੰਦਰ ਦੇਵਤਾ ਮਹਾਨ ਬਲ ਨਾਲ ਮਿੱਠਾ ਲਿਆਇਆ, ਜਮਰਾਜ ਨੇ ਆ ਕੇ ਲੋਹਾ ਦਿਤਾ ਤੇ ਸਾਰੇ ਦੇਵਤੇ ਅੰਮ੍ਰਿਤ ਵਾਸਤੇ ਇਕੱਠੇ ਹੋਏ।

Ranjit Singh Dhadrian Wale Ranjit Singh Dhadrian Wale

ਜਲ ਇਸ ਕਰ ਕੇ ਹੈ ਕਿ ਸਿੱਖ ਸ਼ਾਂਤੀ ਅਵਸਥਾ ਨੂੰ ਪਾਵੇ, ਮਿੱਠਾ ਇਸ ਕਰ ਕੇ ਹੈ ਕਿ ਸਿੱਖ ਭੋਗਾਂ ਨੂੰ ਨਾ ਚਾਹੁਣ। ਇਸ ਸਬੰਧੀ ਭਾਈ ਰਣਜੀਤ ਸਿੰਘ ਖ਼ਾਲਸਾ ਨੇ ਆਖਿਆ ਕਿ ਫਿਰ ਅੰਮ੍ਰਿਤ ਵਿਚ ਸਿੱਖਾਂ ਦਾ ਕੀ ਰਹਿ ਗਿਆ ਫਿਰ ਅੰਮ੍ਰਿਤ ਸੰਚਾਰ ਵੀ ਉਨ੍ਹਾਂ ਦਾ ਹੀ ਹੋਇਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement