Khanna Accident News: ਖੰਨਾ ਵਿਚ ਵੱਡਾ ਹਾਦਸਾ, ਆਪਸ ’ਚ ਟਕਰਾਈਆਂ 5 ਗੱਡੀਆਂ
Published : Dec 6, 2024, 1:08 pm IST
Updated : Dec 6, 2024, 1:08 pm IST
SHARE ARTICLE
Khanna Accident News
Khanna Accident News

Khanna Accident News: 3 ਲੋਕ ਹੋਏ ਗੰਭੀਰ ਜ਼ਖ਼ਮੀ

ਖੰਨਾ 'ਚ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪੰਜ ਵਾਹਨ ਆਪਸ 'ਚ ਟਕਰਾ ਗਏ। ਇਸ ਹਾਦਸੇ ਵਿਚ ਹਰਿਆਣਾ ਰੋਡਵੇਜ਼ ਦੀ ਬੱਸ ਵੀ ਲਪੇਟ ਵਿਚ ਆ ਗਈ। ਸਵਾਰ ਯਾਤਰੀਆਂ ਵਾਲ-ਵਾਲ ਬਚ ਗਈਆਂ। ਤਿੰਨ ਲੋਕ ਜ਼ਖ਼ਮੀ ਹੋ ਗਏ। ਐਸਐਸਐਫ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਅਤੇ ਰਸਤਾ ਸਾਫ਼ ਕਰਵਾਇਆ।

ਜ਼ਖ਼ਮੀਆਂ ਦੀ ਪਛਾਣ ਬੱਸ ਡਰਾਈਵਰ ਤੋਖਰਾਜ ਵਾਸੀ ਜ਼ਿਲ੍ਹਾ ਮਹਿੰਦਰਗੜ੍ਹ (ਹਰਿਆਣਾ), ਕੰਡਕਟਰ ਸਤੀਸ਼ ਵਾਸੀ ਝੱਜਰ (ਹਰਿਆਣਾ) ਅਤੇ ਸੰਦੀਪ ਵਾਸੀ ਯੂਪੀ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਪਿਛਲੇ ਕਾਫੀ ਸਮੇਂ ਤੋਂ ਬੰਦ ਪਈਆਂ ਹਨ। ਇਸ ਕਾਰਨ ਹਾਦਸੇ ਵੀ ਵਾਪਰ ਰਹੇ ਹਨ।

ਹਾਦਸੇ ਵਿਚ ਜ਼ਖ਼ਮੀ ਹੋਏ ਕੈਂਟਰ ਚਾਲਕ ਸੰਦੀਪ ਨੇ ਦੱਸਿਆ ਕਿ ਉਸ ਦੇ ਅੱਗੇ ਸਬਜ਼ੀਆਂ ਨਾਲ ਭਰਿਆ ਕੈਂਟਰ ਜਾ ਰਿਹਾ ਸੀ। ਅਚਾਨਕ ਕੈਂਟਰ ਚਾਲਕ ਨੇ ਬ੍ਰੇਕ ਲਗਾ ਦਿੱਤੀ। ਉਸ ਦਾ ਕੈਂਟਰ ਉਸ ਦੇ ਪਿੱਛੇ ਫਸ ਗਿਆ। ਉਦੋਂ ਪਿੱਛੇ ਤੋਂ ਇੱਕ ਬੱਸ ਅਤੇ ਹੋਰ ਵਾਹਨ ਆ ਕੇ ਟਕਰਾ ਗਏ। ਸੰਭਵ ਹੈ ਕਿ ਅੱਗੇ ਜਾ ਰਹੇ ਕੈਂਟਰ ਦੇ ਅੱਗੇ ਜਾਂ ਤਾਂ ਕੋਈ ਅਵਾਰਾ ਪਸ਼ੂ ਆ ਗਿਆ ਹੋਵੇਗਾ ਜਾਂ ਫਿਰ ਉਸ ਨੂੰ ਨੀਂਦ ਆ ਗਈ ਹੋਵੇਗੀ। ਇਸ ਲਈ ਉਸ ਨੇ ਬ੍ਰੇਕ ਲਗਾ ਦਿੱਤੀ। ਹਾਦਸੇ ਸਮੇਂ ਨੈਸ਼ਨਲ ਹਾਈਵੇ ਦੀਆਂ ਲਾਈਟਾਂ ਵੀ ਬੰਦ ਸਨ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement