Abohar News: ਅਬੋਹਰ ਪੁਲਿਸ ਨੇ ਲੋੜੀਂਦਾ ਗੈਂਗਸਟਰ ਨੂੰ ਕੀਤਾ ਗ੍ਰਿਫਤਾਰ, ਕਈ ਰਾਜਾਂ ਵਿਚ ਦਰਜ ਹਨ 8 ਮਾਮਲੇ
Published : Sep 6, 2024, 2:06 pm IST
Updated : Sep 6, 2024, 4:02 pm IST
SHARE ARTICLE
Abohar police arrested the wanted gangster news in punjabi
Abohar police arrested the wanted gangster news in punjabi

Abohar News: ਗੁਰੂਗ੍ਰਾਮ ਪੁਲਿਸ ਲੈ ਕੇ ਜਾਵੇਗੀ ਪ੍ਰੋਡਕਸ਼ਨ ਵਾਰੰਟ 'ਤੇ

Abohar police arrested the wanted gangster news in punjabi: ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੀ ਸਿਟੀ-2 ਪੁਲਿਸ ਨੇ ਵੱਖ-ਵੱਖ ਰਾਜਾਂ ਦੀ ਪੁਲਿਸ ਨੂੰ ਲੋੜੀਂਦੇ ਇਕ ਗੈਂਗਸਟਰ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਨੂੰ ਪੁਲਿਸ ਵਲੋਂ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ। ਫੜੇ ਗਏ ਗੈਂਗਸਟਰ ਖਿਲਾਫ ਵੱਖ-ਵੱਖ ਸੂਬਿਆਂ 'ਚ ਪਹਿਲਾਂ ਹੀ ਕਰੀਬ 8 ਮਾਮਲੇ ਦਰਜ ਹਨ।

ਇਹ ਵੀ ਪੜ੍ਹੋ: Khadiala Sainian Accident News: 3 ਬੱਚਿਆਂ ਦੀ ਮਾਂ ਦੀ ਸੜਕ ਹਾਦਸੇ ਵਿਚ ਹੋਈ ਮੌਤ, ਪਤੀ ਦੀ ਮੌਤ ਤੋਂ ਬਾਅਦ ਘਰ ਦਾ ਚੁੱਕਦੀ ਸੀ ਖਰਚਾ

ਜਾਣਕਾਰੀ ਅਨੁਸਾਰ ਥਾਣਾ ਨੰਬਰ 2 ਦੀ ਇੰਚਾਰਜ ਪ੍ਰਮਿਲਾ ਸਿੱਧੂ ਨੇ ਮੁਖਬਰ ਦੀ ਇਤਲਾਹ 'ਤੇ ਬੀਤੀ ਰਾਤ ਸੀਤਾ ਰੋਡ 'ਤੇ ਕੀਤੀ ਨਾਕਾਬੰਦੀ ਦੌਰਾਨ ਜਾਵੇਦ ਝਿੰਜਾ ਪੁੱਤਰ ਭਾਨੂੰ ਸਿੰਘ ਵਾਸੀ ਬੇਗਾਂਵਾਲੀ ਨੂੰ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ | ਮੁਲਜ਼ਮ ਦੀ ਉਮਰ ਕਰੀਬ 25 ਸਾਲ ਹੈ।

ਇਹ ਵੀ ਪੜ੍ਹੋ: Diljit Dosanjh Border 2: ਸੰਨੀ ਦਿਓਲ ਦੀ 'ਬਾਰਡਰ 2' ਵਿਚ ਨਜ਼ਰ ਆਉਣਗੇ ਗਾਇਕ ਦਿਲਜੀਤ ਦੋਸਾਂਝ 

ਜਾਵੇਦ ਖ਼ਿਲਾਫ਼ ਰਾਜਸਥਾਨ ਦੇ ਸਿਟੀ-2, ਬਹਾਵਵਾਲਾ, ਸੀਕਰ ਅਤੇ ਚੰਡੀਗੜ੍ਹ ਦੇ ਸੈਕਟਰ 2 ਅਤੇ ਚੰਡੀਗੜ੍ਹ ਦੇ ਮਲੋਆ ਪੀਐਸ ਦੇ ਦੋ ਹੋਰ ਥਾਣਿਆਂ ਵਿੱਚ ਪਹਿਲਾਂ ਹੀ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਹਨ। ਥਾਣਾ ਸਿਟੀ-2 ਦੀ ਪੁਲਿਸ ਨੇ ਜਾਵੇਦ ਖ਼ਿਲਾਫ਼ ਧਾਰਾ 128 ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਪ੍ਰਮਿਲਾ ਸਿੱਧੂ ਨੇ ਦੱਸਿਆ ਕਿ ਜਾਵੇ ਗੁੜਗਾਓਂ ਪੁਲਿਸ ਨੂੰ ਵੀ ਲੋੜੀਂਦਾ ਹੈ, ਜਿਸ ਨੂੰ ਅੱਜ ਗੁੜਗਾਓਂ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from Abohar police arrested the wanted gangster news in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement