2 ਪੁਲਿਸ ਮੁਲਾਜ਼ਮਾਂ ਅਤੇ 2 ਚੋਰਾਂ ਵਿਰੁਧ ਮੁਕੱਦਮਾ ਦਰਜ
Published : Sep 6, 2022, 10:12 pm IST
Updated : Sep 6, 2022, 10:12 pm IST
SHARE ARTICLE
image
image

2 ਪੁਲਿਸ ਮੁਲਾਜ਼ਮਾਂ ਅਤੇ 2 ਚੋਰਾਂ ਵਿਰੁਧ ਮੁਕੱਦਮਾ ਦਰਜ

ਮੰਡੀ ਗੋਬਿੰਦਗੜ੍ਹ, 6 ਸਤੰਬਰ (ਸਵਰਨਜੀਤ ਸਿੰਘ ਸੇਠੀ): ਮੰਡੀ ਗੋਬਿੰਦਗੜ੍ਹ ਪੁਲੀਸ ਥਾਣੇ ਦੀ ਹਵਾਲਾਤ ਵਿਚੋਂ ਫਰਾਰ ਹੋਏ 2 ਚੋਰਾਂ ਦੇ ਮਾਮਲੇ ਵਿਚ ਮੰਡੀ ਗੋਬਿੰਦਗੜ੍ਹ ਪੁਲੀਸ ਨੇ ਥਾਣੇ ਵਿਚ ਰਾਤ ਦੀ ਡਿਊਟੀ 'ਤੇ ਤੈਨਾਤ ਸੀਨੀਅਰ ਕਾਂਸਟੇਬਲ ਮੁਨਸ਼ੀ ਅਤੇ ਗੇਟ 'ਤੇ ਮੌਜੂਦ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਸੰਤਰੀ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ, ਜਿਨ੍ਹਾਂ ਵਿਚ ਸੀਨੀਅਰ ਕਾਂਸਟੇਬਲ ਅਮਰਜੀਤ ਸਿੰਘ ਅਤੇ ਸੰਤਰੀ ਬਲਦੇਵ ਕੁਮਾਰ ਸ਼ਾਮਲ ਹਨ | ਇਸ ਤੋਂ ਇਲਾਵਾ ਹਵਾਲਾਤ ਵਿਚੋਂ ਫਰਾਰ ਹੋਏ 2 ਚੋਰ ਭਿੰਦਰ ਰਾਮ ਵਾਸੀ ਕੁੰਭੜਾ ਅਤੇ ਸੰਦੀਪ ਸਿੰਘ ਉਰਫ਼ ਮੋਟੂ ਵਾਸੀ ਤੂਰਾਂ ਜਿਨ੍ਹਾਂ ਨੂੰ  2 ਸਤੰਬਰ ਨੂੰ  ਚੋਰੀ ਦੇ ਮਾਮਲੇ ਵਿਚ ਕਾਬੂ ਕੀਤਾ ਸੀ ਅਤੇ ਅਮਲੋਹ ਅਦਾਲਤ ਵਿਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕਰਕੇ ਹਵਾਲਾਤ ਵਿਚ ਰੱਖਿਆ ਸੀ ਜੋ 4 ਸਤੰਬਰ ਦੀ ਰਾਤ ਕਰੀਬ 1:30 ਵਜੇ ਦੋਨੋਂ ਚੋਰ ਹਵਾਲਾਤ ਦਾ ਸਰੀਆ ਤੋੜ ਕੇ ਰੌਸ਼ਨਦਾਨ ਰਾਹੀਂ ਫਰਾਰ ਹੋ ਗਏ ਸਨ ਖਿਲਾਫ਼ ਪੁਲੀਸ ਨੇ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ | ਪੁਲੀਸ ਨੇ ਦੱਸਿਆ ਕਿ ਦੋਵੇਂ ਕਥਿਤ ਦੋਸ਼ੀਆਂ ਖਿਲਾਫ਼ ਪਹਿਲਾ ਵੀ ਕਈ ਚੋਰੀਆਂ ਦੇ ਮਾਮਲੇ ਦਰਜ ਹਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement