ਗੁਜਰਾਤ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਖੇਤੀ ਕਰਜ਼ਾ ਮੁਆਫ਼ੀ, 500 ਰੁਪਏ 'ਚ ਸਿਲੰਡਰ ਦਾ ਕੀਤਾ ਵਾਅਦਾ
Published : Sep 6, 2022, 12:34 am IST
Updated : Sep 6, 2022, 12:34 am IST
SHARE ARTICLE
image
image

ਗੁਜਰਾਤ ਚੋਣਾਂ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਖੇਤੀ ਕਰਜ਼ਾ ਮੁਆਫ਼ੀ, 500 ਰੁਪਏ 'ਚ ਸਿਲੰਡਰ ਦਾ ਕੀਤਾ ਵਾਅਦਾ

ਅਹਿਮਦਾਬਾਦ, 5 ਸਤੰਬਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਗੁਜਰਾਤ 'ਚ ਅਪਣੀ ਪਾਰਟੀ ਦੇ ਸੱਤਾ 'ਚ ਆਉਣ 'ਤੇ ਸੂਬੇ 'ਚ ਕਿਸਾਨਾਂ ਦਾ 3 ਲੱਖ ਰੁਪਏ ਤਕ ਦਾ ਕਰਜ਼ ਮੁਆਫ਼ ਕਰਨ ਦੇ ਨਾਲ-ਨਾਲ ਐਲ.ਪੀ.ਜੀ. ਗੈਸ ਸਿਲੰਡਰ ਦੀ ਮੌਦੂਜਾ ਕੀਮਤ 1000 ਰੁਪਏ ਦੀ ਬਜਾਏ 500 ਰੁਪਏ ਕਰਨ, ਕਿਸਾਨਾਂ ਨੂੰ  ਮੁਫ਼ਤ ਬਿਜਲੀ ਅਤੇ ਆਮ ਲੋਕਾਂ ਨੂੰ  33 ਯੂਨਿਟ ਤਕ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ | 
ਰਾਹੁਲ ਨੇ ਅਹਿਮਦਾਬਾਦ ਵਿਚ 'ਪਰਿਵਰਤਨ ਸੰਕਲਪ ਰੈਲੀ' ਨੂੰ  ਸੰਬੋਧਤ ਕਰਦੇ ਹੋਏ ਗੁਜਰਾਤ ਦੇ ਲੋਕਾਂ ਲਈ ਕਈ ਵਾਅਦੇ ਕੀਤੇ, ਜਿਸ 'ਚ 10 ਲੱਖ ਨਵੀਆਂ ਨੌਕਰੀਆਂ, ਅੰਗਰੇਜੀ ਮਾਧਿਅਮ ਦੇ 3,000 ਸਕੂਲਾਂ ਦਾ ਨਿਰਮਾਣ ਅਤੇ ਕੁੜੀਆਂ ਨੂੰ  ਮੁਫ਼ਤ ਸਿਖਿਆ ਦੇਣਾ ਸ਼ਾਮਲ ਹੈ | ਰਾਜ ਵਿਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ | 
ਗਾਂਧੀ ਨੇ ਸਵਾਲ ਕੀਤਾ, ''ਇਥੇ ਦੀ ਭਾਜਪਾ ਸਰਕਾਰ ਵੱਡੇ ਉਦਯੋਗਪਤੀਆਂ ਦਾ ਕਰਜ਼ ਮੁਆਫ਼ ਕਰੇਗੀ, ਪਰ ਕੀ ਤੁਸੀਂ ਸੁਣਿਆ ਹੈ ਕਿ ਉਨ੍ਹਾਂ ਦਾ ਕਿਸਾਨਾਂ ਦਾ ਕਰਜ਼ਾ ਮੁਆਫ਼ ਕੀਤਾ ਹੈ?'' ਉਨ੍ਹਾਂ ਕਿਹਾ ਜੇਕਰ ਅਸੀਂ ਗੁਜਰਾਤ ਵਿਚ ਸੱਤਾ 'ਚ ਆਏ ਤਾਂ ਕਿਸਾਨਾਂ ਦਾ 3 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ਼ ਕਰ ਦਿਆਂਗੇ | ਰਾਹੁਲ ਨੇ ਕਿਹਾ ਕਿ ਸਰਦਾਰ ਪਟੇਲ ਕਿਸਾਨਾਂ ਦੀ ਅਵਾਜ ਸਨ | ਭਾਜਪਾ ਇਕ ਪਾਸੇ ਉਨ੍ਹਾਂ ਦਾ ਸੱਭ ਤੋਂ ਉੱਚਾ ਬੁੱਤ ਬਣਾਉਂਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਲੋਕਾਂ ਵਿਰੁਧ ਕੰਮ ਕਰਦੀ ਹੈ, ਜਿਨ੍ਹਾਂ ਲਈ ਉਨ੍ਹਾਂ ਨੇ ਲੜਾਈ ਲੜੀ ਸੀ | ਰਾਹੁਲ ਗਾਂਧੀ ਨੇ ਕਿਹਾ ਕਿ ਇਥੇ ਸੱਤਾ ਵਿਚ ਆਉਣ ਤੋਂ ਬਾਅਦ ਕਾਂਗਰਸ 19 ਮਹਾਮਾਰੀ ਦੌਰਾਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ  4 ਲੱਖ ਰੁਪਏ ਦਾ ਮੁਆਵਜ਼ਾ ਦੇਵੇਗੀ | ਉਨ੍ਹਾਂ ਕਿਹਾ, ''ਮੈਂ ਬੇਰੁਜ਼ਗਾਰੀ ਖ਼ਤਮ ਕਰਨਾ ਚਾਹੁੰਦਾ ਹਾਂ | ਗੁਜਰਾਤ 'ਚ 10 ਲੱਖ ਨੌਜਵਾਨਾਂ ਨੂੰ  ਰੁਜ਼ਗਾਰ ਦੇਣ 'ਤੇ ਧਿਆਨ ਦਿਤਾ ਜਾਵੇਗਾ | ਮੈਂ ਗਾਰੰਟੀ ਦਿੰਦਾ ਹਾਂ ਕਿ ਗੁਜਰਾਤ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ |''    (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement