ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ 4 ਦਿਨ ਦੀ ਯਾਤਰਾ 'ਤੇ ਆਈ ਭਾਰਤ
Published : Sep 6, 2022, 12:32 am IST
Updated : Sep 6, 2022, 12:32 am IST
SHARE ARTICLE
image
image

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ 4 ਦਿਨ ਦੀ ਯਾਤਰਾ 'ਤੇ ਆਈ ਭਾਰਤ

ਨਵੀਂ ਦਿੱਲੀ, 5 ਸਤੰਬਰ : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੋਹਾਂ ਦੇਸ਼ਾਂ ਵਿਚਾਲੇ ਸਮੁੱਚੇ ਸਬੰਧਾਂ ਨੂੰ  ਹੋਰ ਵਿਸਥਾਰ ਦੇਣ ਲਈ 4 ਦਿਨਾਂ ਦੌਰੇ 'ਤੇ ਸੋਮਵਾਰ ਨੂੰ  ਭਾਰਤ ਪਹੁੰਚੀ | ਹਸੀਨਾ ਮੰਗਲਵਾਰ ਨੂੰ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਪਕ ਗੱਲਬਾਤ ਕਰੇਗੀ, ਜਿਸ ਤੋਂ ਬਾਅਦ ਦੋਹਾਂ ਪੱਖਾਂ ਵਿਚਾਲੇ ਰਖਿਆ, ਵਪਾਰ ਅਤੇ ਨਦੀ-ਪਾਣੀ ਵੰਡ ਦੇ ਖੇਤਰਾਂ 'ਚ ਸਹਿਯੋਗ ਨੂੰ  ਹੁਲਾਰਾ ਦੇਣ ਲਈ ਉਪਾਵਾਂ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ |
ਨਵੀਂ ਦਿੱਲੀ ਪਹੁੰਚਣ 'ਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ 'ਤੇ ਕੇਂਦਰੀ ਮੰਤਰੀ ਦਰਸ਼ਨਾ ਜਰਦੋਸ ਨੇ ਸਵਾਗਤ ਕੀਤਾ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ''ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦਾ ਨਵੀਂ ਦਿੱਲੀ ਪਹੁੰਚਣ 'ਤੇ ਰੇਲ ਅਤੇ ਟੈਕਸਟਾਈਲ ਰਾਜ ਮੰਤਰੀ ਦਰਸ਼ਨਾ ਜਰਦੋਸ ਨੇ ਨਿੱਘਾ ਸਵਾਗਤ ਕੀਤਾ | ਇਸ ਦੌਰੇ ਨਾਲ ਦੋਵਾਂ ਦੇਸ਼ਾਂ ਵਿਚਾਲੇ ਬਹੁਪੱਖੀ ਸਬੰਧਾਂ ਨੂੰ  ਹੋਰ ਮਜਬੂਤੀ ਮਿਲੇਗੀ |'' 
ਦਸਣਯੋਗ ਹੈ ਕਿ ਹਸੀਨਾ ਨੇ ਆਖ਼ਰੀ ਵਾਰ ਅਕਤੂਬਰ 2019 ਵਿਚ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ | ਪਿਛਲੇ ਮਹੀਨੇ ਭਾਰਤ ਅਤੇ ਬੰਗਲਾਦੇਸ਼ ਨੇ ਕੁਸਿਆਰਾ ਨਦੀ ਦੇ ਪਾਣੀ ਦੀ ਅੰਤਰਿਮ ਵੰਡ 'ਤੇ ਇਕ ਡਰਾਫਟ ਸਮਝੌਤੇ ਨੂੰ  ਅੰਤਿਮ ਰੂਪ ਦਿਤਾ ਸੀ | ਸਮਝੌਤਾ ਮੰਗ ਪੱਤਰ 'ਤੇ ਮੰਗਲਵਾਰ ਨੂੰ  ਦਸਤਖ਼ਤ ਕੀਤੇ ਜਾਣੇ ਹਨ | 25 ਅਗੱਸਤ ਨੂੰ  ਦਿੱਲੀ ਵਿਚ ਹੋਈ ਭਾਰਤ-ਬੰਗਲਾਦੇਸ ਸੰਯੁਕਤ ਨਦੀਆਂ ਕਮਿਸ਼ਨ ਦੀ 38ਵੀਂ ਮੰਤਰੀ ਪੱਧਰੀ ਮੀਟਿੰਗ 'ਚ ਸਮਝੌਤੇ ਦੇ ਖਰੜੇ ਨੂੰ  ਅੰਤਿਮ ਰੂਪ ਦਿਤਾ ਗਿਆ | ਭਾਰਤ ਅਤੇ ਬੰਗਲਾਦੇਸ 54 ਦਰਿਆਵਾਂ ਨੂੰ  ਸਾਂਝਾ ਕਰਦੇ ਹਨ, ਜਿਨ੍ਹਾਂ ਵਿਚੋਂ 7 ਦੀ ਪਛਾਣ ਤਰਜੀਹ ਦੇ ਆਧਾਰ 'ਤੇ  ਪਾਣੀ ਦੀ ਵੰਡ ਸਮਝੌਤਿਆਂ ਲਈ ਇਕ ਢਾਂਚਾ ਵਿਕਸਿਤ ਕਰਨ ਲਈ ਕੀਤੀ ਗਈ ਸੀ |
ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਸਮੁੱਚਾ ਰਣਨੀਤਕ ਸਬੰਧ ਪਿਛਲੇ ਸਾਲਾਂ ਦੌਰਾਨ ਤੇਜੀ ਨਾਲ ਵਧੇ ਹਨ | ਪਿਛਲੇ ਸਾਲ ਮਾਰਚ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੇਖ ਮੁਜੀਬੁਰ ਰਹਿਮਾਨ ਦੀ ਜਨਮ ਸਤਾਬਦੀ ਅਤੇ ਗੁਆਂਢੀ ਦੇਸ ਦੇ ਮੁਕਤੀ ਸੰਗਰਾਮ ਦੇ 50 ਸਾਲ ਪੂਰੇ ਹੋਣ ਦੇ ਸਮਾਗਮਾਂ 'ਚ ਸ਼ਾਮਲ ਹੋਣ ਲਈ ਬੰਗਲਾਦੇਸ਼ ਦਾ ਦੌਰਾ ਕੀਤਾ ਸੀ | ਨਜਦੀਕੀ ਸਬੰਧਾਂ ਦੇ ਹਿੱਸੇ ਵਜੋਂ ਭਾਰਤ ਨੇ ਬੰਗਲਾਦੇਸ਼ ਦੀ ਆਜ਼ਾਦੀ ਲਈ 1971 ਦੀ ਲੜਾਈ ਦੀ 50ਵੀਂ ਵਰ੍ਹੇਗੰਢ ਨੂੰ  ਮਨਾਉਣ ਲਈ ਕਈ ਸਮਾਗਮਾਂ ਦੀ ਮੇਜਬਾਨੀ ਕੀਤੀ | ਦੋਹਾਂ ਪ੍ਰਧਾਨ ਮੰਤਰੀਆਂ ਵਿਚਾਲੇ 2015 ਤੋਂ 12 ਵਾਰ ਮੁਲਾਕਾਤ ਹੋ ਚੁੱਕੀ ਹੈ |    (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement