ਕਾਂਗਰਸ ਨੂੰ ਝਟਕਾ, ਮਰਹੂਮ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਪੁੱਤਰ ਅਭਿਜੀਤ ਮਮਤਾ ਦੀ ਪਾਰਟੀ ’ਚ
Published : Jul 6, 2021, 12:28 am IST
Updated : Jul 6, 2021, 12:28 am IST
SHARE ARTICLE
image
image

ਕਾਂਗਰਸ ਨੂੰ ਝਟਕਾ, ਮਰਹੂਮ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਪੁੱਤਰ ਅਭਿਜੀਤ ਮਮਤਾ ਦੀ ਪਾਰਟੀ ’ਚ ਸ਼ਾਮਲ

ਕੋਲਕਾਤਾ, 5 ਜੁਲਾਈ : ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਪੁੱਤਰ ਅਭਿਜੀਤ ਮੁਖਰਜੀ ਨੇ ਕਾਂਗਰਸ ਪਾਰਟੀ ਛੱਡ ਦਿਤੀ ਹੈ। ਸੋਮਵਾਰ ਨੂੰ ਅਭਿਜੀਤ ਨੇ ਕਾਂਗਰਸ ਨੂੰ ਝਟਕਾ ਦਿੰਦੇ ਹੋਏ ਤਿ੍ਰਣਮੂਲ ਕਾਂਗਰਸ (ਟੀ.ਐਮ.  ਸੀ.) ’ਚ ਸ਼ਾਮਲ ਹੋ ਗਏ ਹਨ। ਕਾਂਗਰਸ ਪਾਰਟੀ ’ਚ ਰਹਿੰਦੇ ਹੋਏ ਅਭਿਜੀਤ ਪਛਮੀ ਬੰਗਾਲ ਦੇ ਜੰਗੀਪੁਰ ਤੋਂ ਸੰਸਦ ਮੈਂਬਰ ਰਹਿ ਚੁਕੇ ਹਨ। ਅਭਿਜੀਤ ਮੁਖਰਜੀ ਨੇ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਭਤੀਜੇ ਅਤੇ ਟੀ. ਐਮ. ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨਾਲ ਬੈਠਕ ਕੀਤੀ ਸੀ। ਉਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਉਹ ਤਿ੍ਰਣਮੂਲ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਅੱਜ ਇਨ੍ਹਾਂ ਕਿਆਸਾਂ ’ਤੇ ਮੋਹਰ ਲੱਗ ਗਈ ਅਤੇ ਅਭਿਜੀਤ ਨੇ ਕਾਂਗਰਸ ਛੱਡ ਕੇ ਟੀ. ਐੱਮ. ਸੀ. ਦਾ ਪੱਲਾ ਫੜ ਲਿਆ ਹੈ। 
  ਕੋਲਕਾਤਾ ਵਿਚ ਕਰਵਾਏ ਇਕ ਪ੍ਰੋਗਰਾਮ ’ਚ ਅਭਿਜੀਤ ਮੁਖਰਜੀ ਟੀ.ਐਮ.ਸੀ. ਆਗੂ ਪਾਰਥ ਚੈਟਰਜੀ ਦੀ ਮੌਜੂਦਗੀ ਵਿਚ ਪਾਰਟੀ ਵਿਚ ਸ਼ਾਮਲ ਹੋਏ। ਚੈਟਰਜੀ ਨੇ ਕਿਹਾ ਕਿ ਅਸੀਂ ਪਾਰਟੀ ਵਿਚ ਅਭਿਜੀਤ ਦਾ ਸਵਾਗਤ ਕਰਦੇ ਹਾਂ। ਸਾਨੂੰ ਉਮੀਦ ਹੈ ਕਿ ਅਪਣੀ ਪ੍ਰਵਾਰਕ ਵਿਰਾਸਤ ਨੂੰ ਲੈ ਕੇ ਆ ਰਹੇ ਅਭਿਜੀਤ ਦੇਸ਼ ’ਚ ਭਾਜਪਾ ਮੁਕਤ ਵਾਤਾਵਰਣ ਬਣਾਉਣ ਵਿਚ ਮਦਦ ਕਰਨਗੇ। ਇਸ ਮੌਕੇ ਅਭਿਜੀਤ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਂ ਦੀਦੀ ਅਤੇ ਅਭਿਸ਼ੇਕ ਦੇ ਨਿਰਦੇਸ਼ ’ਤੇ ਇਥੇ ਆਇਆ ਹਾਂ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement