ਪ੍ਰੇਮ ਸਬੰਧਾਂ ’ਚ ਅੜਿੱਕਾ ਬਣਦੇ ਪਤੀ ਦਾ
Published : Jul 6, 2021, 11:57 pm IST
Updated : Jul 6, 2021, 11:57 pm IST
SHARE ARTICLE
image
image

ਪ੍ਰੇਮ ਸਬੰਧਾਂ ’ਚ ਅੜਿੱਕਾ ਬਣਦੇ ਪਤੀ ਦਾ

ਅਜੀਤਵਾਲ, 6 ਜੁਲਾਈ (ਬਿੱਟੂ ਗਰੋਵਰ) : ਅਜੀਤਵਾਲ ਪੁਲਿਸ ਨੇ ਢੁੱਡੀਕੇ ਸੂਏ ਵਿਚੋਂ ਮਿਲੀ ਨੌਜਵਾਨ ਦੀ ਲਾਸ਼ ਦੀ ਗੁੱਥੀ ਸੁਲਝਾ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ ਨਿਹਾਲ ਸਿੰਘ ਵਾਲਾ ਪਰਸਨ ਸਿੰਘ, ਡੀ.ਐਸ.ਪੀ ਸੁਖਵਿੰਦਰ ਸਿੰਘ, ਥਾਣਾ ਅਜੀਤਵਾਲ ਦੇ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮਿ੍ਰਤਕ ਦੀ ਪਤਨੀ ਸੁਰਿੰਦਰ ਕੌਰ ਦੇ ਦਲਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਨਾਲ ਪ੍ਰੇਮ ਸਬੰਧ ਸਨ, ਜੋ ਕਿ ਉਸ ਦੇ ਨਾਲ ਹੀ ਸਫ਼ਾਈ ਸੇਵਕ ਦਾ ਕੰਮ ਕਰਦਾ ਸੀ। ਪ੍ਰੇਮ ਸਬੰਧਾਂ ਦੇ ਚਲਦੇ ਦੋਵਾਂ ਵਲੋਂ ਰਾਜਕੁਮਾਰ ਦੀ ਗਲਾ ਕੱਟ ਕੇ ਹਤਿਆ ਕਰ ਦਿਤੀ ਤੇ ਲਾਸ਼ ਸੂਏ ਵਿਚ ਸੁੱਟ ਦਿਤੀ। 
ਕਲ ਪਿੰਡ ਢੁੱਡੀਕੇ ਵਿਚੋਂ ਲੰਘਦੇ ਸੂਏ ਵਿਚੋਂ ਕੱੁਝ ਨੌਜਵਾਨਾਂ ਨੇ ਤੈਰਦੀ ਹੋਈ ਲਾਸ਼ ਦੇਖੀ ਅਤੇ ਉਨ੍ਹਾਂ ਨੇ ਤੁਰਤ ਅਜੀਤਵਾਲ ਪੁਲਿਸ ਨੂੰ ਸੂਚਿਤ ਕੀਤਾ ਸੀ। ਪੁਲਿਸ ਵਲੋਂ ਲਾਸ਼ ਬਰਾਮਦ ਕਰ ਕੇ ਮੋਗਾ ਦੇ ਸਿਵਲ ਹਸਪਤਾਲ ਭੇਜ ਦਿਤੀ ਗਈ। 
ਮਿ੍ਰਤਕ ਨੌਜਵਾਨ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ’ਤੇ ਪਰਵਾਰ ਵਲੋਂ ਪੁਲਿਸ ਨਾਲ ਸੰਪਰਕ ਕੀਤਾ ਗਿਆ, ਜਿਸ ਤੇ ਮਿ੍ਰਤਕ ਨੌਜਵਾਨ ਦੀ ਪਹਿਚਾਣ ਰਾਜ ਕੁਮਾਰ ਉਰਫ਼ ਰਾਜੂ ਵਾਸੀ ਜਗਰਾਉਂ ਵਜੋਂ ਹੋਈ, ਜੋ ਕਿ ਡਾਕਖਾਨੇ ’ਚ ਪੋਸਟਮੈਨ ਵਜੋਂ ਤੈਨਾਤ ਸੀ ਅਤੇ ਸ਼ਨੀਵਾਰ ਸ਼ਾਮ ਤੋਂ ਗ਼ਾਇਬ ਸੀ। ਪੁਲਿਸ ਵਲੋਂ ਬਾਰੀਕੀ ਨਾਲ ਕੀਤੀ ਗਈ ਜਾਂਚ ਦੌਰਾਨ ਜਦ ਮਿ੍ਰਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਸਖ਼ਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਨੇ ਹੀ ਰਾਜ ਕੁਮਾਰ ਦਾ ਕਤਲ ਕੀਤਾ ਹੈ। ਮਿ੍ਰਤਕ ਦੇ ਇਕ ਲੜਕਾ ਤੇ ਦੋ ਲੜਕੀਆਂ ਹਨ। ਪੁਲਿਸ ਵਲੋਂ ਦੋਸ਼ੀਆਂ ਦਾ ਰਿਮਾਂਡ ਲੈ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ  ਜਾਵੇਗਾ।
ਫੋਟੋ ਨੰਬਰ 06 ਮੋਗਾ ਅਜੀਤਵਾਲ 11 ਪੀ 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement