ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਕੇਕੜਾ ਨਾਮ ਦਾ ਵਿਅਕਤੀ ਗ੍ਰਿਫ਼ਤਾਰ
Published : Jun 6, 2022, 3:10 pm IST
Updated : Jun 6, 2022, 3:21 pm IST
SHARE ARTICLE
 Sidhu Moosewala's Reiki practitioner arrested
Sidhu Moosewala's Reiki practitioner arrested

ਮੂਸੇਵਾਲਾ ਦਾ ਫੈਨ ਬਣ ਕੇ ਆਇਆ ਸੀ ਕੇਕੜਾ 

 

ਮਾਨਸਾ -ਸਿੱਧੂ ਮੂਸੇਵਾਲਾ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਦਰਅਸਲ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਕੇਕੜਾ ਨਾਮ ਦਾ ਵਿਅਕਤੀ ਗ੍ਰਿਫ਼ਾਤਰ ਕਰ ਲਿਆ ਗਿਆ ਹੈ। ਇਹ ਵਿਅਕਤੀ ਸਿੱਧੂ ਮੂਸੇਵਾਲਾ ਦਾ ਫ਼ੈਨ ਬਣ ਕੇ ਆਇਆ ਸੀ ਤੇ ਇਸੇ ਨੇ ਹੀ ਮੂਸੇਵਾਲਾ ਦੀ ਸਾਰੀ ਹਲਚਲ ਬਾਰੇ ਜਾਣਕਾਰੀ ਦਿੱਤੀ ਸੀ। ਇਹ ਵਿਅਕਤੀ ਸਿਰਸਾ ਦੇ ਕਾਲਿਆਵਾਲੀ ਦਾ ਰਹਿਣ ਵਾਲਾ ਹੈ। 

Sidhu Musewala caseSidhu Moosewala case

ਉਹ ਆਪਣੇ ਇੱਕ ਦੋਸਤ ਨਾਲ ਮੂਸੇਵਾਲਾ ਦੇ ਘਰ ਮੂਸੇਵਾਲਾ ਦੇ ਫੈਨ ਵਜੋਂ ਗਿਆ ਸੀ। ਉਸ ਨੇ ਮੂਸੇਵਾਲਾ ਦੇ ਘਰ ਹੀ ਚਾਹ ਪੀਤੀ ਅਤੇ ਇਸ ਤੋਂ ਬਾਅਦ ਸੈਲਫੀ ਲਈ। ਇਹ ਵਿਅਕਤੀ ਕੇਕੜਾ ਹੀ ਸੀ ਜਿਸ ਨੇ ਕਾਤਲਾਂ ਨੂੰ ਦੱਸਿਆ ਕਿ ਮੂਸੇਵਾਲਾ ਅਪਣੀ ਬੁਲਟ ਪਰੂਫ ਗੱਡੀ ਛੱਡ ਕੇ ਥਾਰ ਜੀਪ ਵਿਚ ਜਾ ਰਿਹਾ ਸੀ। ਇਸ ਤੋਂ ਬਾਅਦ ਥੋੜ੍ਹੀ ਦੂਰੀ 'ਤੇ ਪਹੁੰਚਦੇ ਹੀ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ।

Sidhu MusewalaSidhu Moosewala

ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਪੁਲਿਸ ਨੇ 8 ਸ਼ਾਰਪ ਸਊਟਰਾਂ ਦੀ ਪਹਿਚਾਣ ਵੀ ਕੀਤੀ ਹੈ। ਪੁਲਿਸ ਅਨੁਸਾਰ ਤਰਨਤਾਰਨ ਦੇ ਜਗਰੂਪ ਸਿੰਘ ਰੂਪਾ ਤੇ ਮਨਪ੍ਰੀਤ ਮੰਨੂ, ਹਰਿਆਣਾ ਦੇ ਸੋਨੀਪਤ ਦਾ ਪ੍ਰਿਆਵਰਤ ਫੌਜੀ ਤੇ ਮਨਪ੍ਰੀਤ ਭੋਲੂ, ਮਹਾਰਾਸ਼ਟਰ ਦੇ ਪੁਣੇ ਦਾ ਰਹਿਣ ਵਾਲਾ ਸੰਤੋਸ਼ ਜਾਧਵ ਤੇ ਸੌਰਵ ਮਹਾਕਾਲ,  ਰਾਜਸਥਾਨ ਦੇ ਸੀਕਰ ਦਾ ਸੁਭਾਸ਼ ਬਨੂਡਾ, ਪੰਜਾਬ ਦੇ ਬਠਿੰਡਾ ਦਾ ਹਰਕਮਲ ਸਿੰਘ ਰਾਣੂ ਵੀ ਸ਼ਾਮਲ ਹੈ। ਪੁਲਿਸ ਅਨੁਸਾਰ ਇਹ ਸਾਰੇ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਕੋਟਕਪੂਰਾ ਹਾਈਵੇਅ ’ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਿੱਥੇ ਰੁਕਿਆ। ਇਸ ਪਿੱਛੇ 2 ਹੋਰ ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement