ਭਾਰਤ-ਪਾਕਿ ਸਰਹੱਦ ’ਤੇ ਫਿਰ ਦਿਖਿਆ ਡਰੋਨ, BSF ਨੇ ਫਾਇਰਿੰਗ ਕਰ ਵਾਪਸ ਭੇਜਿਆ
Published : May 6, 2022, 11:56 am IST
Updated : May 6, 2022, 11:56 am IST
SHARE ARTICLE
Drone
Drone

BSF ਜਵਾਨਾਂ ਨੇ 3 ਵਾਰ ਦਾਖ਼ਲ ਹੁੰਦਾ ਦੇਖਿਆ ਪਾਕਿ ਡਰੋਨ 

 

ਅੰਮ੍ਰਿਤਸਰ -  ਆਏ ਦਿਨ ਸਰਹੱਦ 'ਤੇ ਕੋਈ ਨਾ ਕੋਈ ਡਰੋਨ ਦੇਖਿਆ ਜਾ ਰਿਹਾ ਹੈ। ਬੀਤੀ ਰਾਤ ਫਿਰ ਅੰਮ੍ਰਿਤਸਰ 'ਚ ਭਿੰਡੀ ਸੈਦਾਂ ਥਾਣੇ ਅਧੀਨ ਪੈਂਦੇ ਗੁਲਗੜ ਬੀਓਪੀ ਨੇੜੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਉਸ ਦੀ ਆਵਾਜ਼ ਸੁਣ ਕੇ ਜਵਾਨਾਂ ਨੇ ਉਸ 'ਤੇ ਅੱਠ ਰਾਊਂਡ ਫਾਇਰ ਕੀਤੇ ਪਰ ਉਹ ਕਿਸੇ ਤਰ੍ਹਾਂ ਬਚ ਕੇ ਪਾਕਿਸਤਾਨ ਦੀ ਸਰਹੱਦ 'ਚ ਦਾਖਲ ਹੋ ਗਿਆ।

ਡਰੋਨ ਦੀ ਆਵਾਜ਼ ਪਹਿਲਾਂ ਬੀਐਸਐਫ ਦੇ ਜਵਾਨਾਂ ਨੇ ਰਾਤ 9.15 ਵਜੇ, ਫਿਰ 9.45 ਵਜੇ ਅਤੇ ਤੀਜੀ ਵਾਰ ਰਾਤ 10.15 ਵਜੇ ਸੁਣੀ। ਜਵਾਨਾਂ ਤੇ ਤਿੰਨ ਵਾਰ ਡਰੋਨ ਦਾਖਲ ਹੁੰਦਾ ਦੇਖਿਆ। ਹਨੇਰਾ ਹੋਣ ਕਰ ਕੇ ਜਵਾਨ ਡਰੋਨ ਨੂੰ ਜ਼ਿਆਦਾ ਦੇਰ ਤੱਕ ਦੇਖ ਨਹੀਂ ਸਕੇ। ਘਟਨਾ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਥਾਣਾ ਭਿੰਡੀ ਸੈਦਾਂ ਦੇ ਨਾਲ ਮਿਲ ਕੇ ਇਲਾਕੇ ਵਿਚ ਸਰਚ ਅਭਿਆਨ ਚਲਾਇਆ ਹੈ ਪਰ ਫਿਲਹਾਲ ਕੋਈ ਵੀ ਇਤਰਾਜ਼ਯੋਗ ਚੀਜ਼ ਮਿਲਣ ਦੀ ਖ਼ਬਰ ਨਹੀਂ ਆਈ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement