ਨਵਪ੍ਰੀਤ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ
Published : May 6, 2022, 10:13 pm IST
Updated : May 6, 2022, 10:13 pm IST
SHARE ARTICLE
IMAGE
IMAGE

ਨਵਪ੍ਰੀਤ ਕੌਰ ਕਰੇਗੀ ਪੰਜਾਬ ਟੀਮ ਦੀ ਕਪਤਾਨੀ

ਜਲੰਧਰ, 6 ਮਈ (ਅਮਰਿੰਦਰ ਸਿੱਧੂ) : ਭੋਪਾਲ (ਮੱਧ ਪ੍ਰਦੇਸ਼) ਵਿਖੇ ਸ਼ੁਰੂ ਹੋਈ ਹੋਈ 12ਵੀਂ ਹਾਕੀ ਇੰਡੀਆ ਕੌਮੀ ਸੀਨਿਅਰ ਮਹਿਲਾ ਹਾਕੀ ਚੈਂਪੀਅਨਸ਼ਿਪ ਵਿਚ ਕਪਤਾਨ ਨਵਪ੍ਰੀਤ ਕੌਰ ਅਤੇ ਉੱਪ ਕਪਤਾਨ ਸ਼ਾਲੂ ਮਾਨ ਦੀ ਅਗਵਾਈ ’ਚ ਪੰਜਾਬ ਹਾਕੀ ਟੀਮ ਜੇਤੂ ਮੁਹਿੰਮ ਦਾ ਆਗਾਜ਼ ਕਰੇਗੀ। ਹਾਕੀ ਪੰਜਾਬ ਦੀ ਐਡਹਾਕ ਕਮੇਟੀ ਦੇ ਮੈਂਬਰ ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੇ ਦਸਿਆ ਕਿ ਬੀਤੇ ਕਲ ਤੋਂ ਸ਼ੁਰੂ ਹੋਈ ਚੈਂਪੀਅਨਸ਼ਿਪ ਵਿਚ ਰੇਲ ਕੋਚ ਫ਼ੈਕਟਰੀ ਕਪੂਰਥਲਾ ਦੀ ਕਾਮਨਵੈਲਥ ਖੇਡਾਂ ਦੀ ਮੈਡਲਿਸਟ ਤੇ ਅੰਤਰਰਾਸ਼ਟਰੀ ਖਿਡਾਰਨਾਂ ਕ੍ਰਮਵਾਰ ਯੋਗਿਤਾ ਬਾਲੀ ਤੇ ਅਮਨਦੀਪ ਕੌਰ ਨੂੰ ਟੀਮ ਦਾ ਕ੍ਰਮਵਾਰ ਕੋਚ ਤੇ ਮੈਨੇਜਰ ਬਣਾਇਆ ਗਿਆ ਹੈ ਜਦਕਿ ਜਗਰੂਪ ਸਿੰਘ ਟੀਮ ਦੇ ਸਹਾਇਕ ਕੋਚ ਹੋਣਗੇ।
ਜਦਕਿ ਪੰਜਾਬ ਹਾਕੀ ਟੀਮ ਦੇ ਅਹਿਮ ਖਿਡਾਰਨਾਂ ਵਜੋਂ ਕਮਲਜੀਤ ਕੌਰ, ਜੋਤਿਕਾ ਕਲਸੀ, ਸ਼ੇਰਿਆ ਮਿਸ਼ਰਾ, ਮੀਨਾਕਸ਼ੀ, ਸੰਜਨਾ, ਕਿਰਨਦੀਪ ਕੌਰ, ਨਵਜੋਤ ਕੌਰ, ਮਹਿਮਾ, ਰੁਪਿੰਦਰ ਕੌਰ, ਯਾਸ਼ਿਕਾ ਨੇਗੀ, ਸਿਮਰਨ ਚੋਪੜਾ, ਸਲੀਕਾ, ਚੰਦਾਨਪ੍ਰੀਤ ਕੌਰ, ਰਸ਼ਨਪਰੀਤ ਕੌਰ, ਕਿਰਨਦੀਪ ਕੌਰ ਅਤੇ ਸਰਬਦੀਪ ਕੌਰ ਅਪਣੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੂਬੇ ਦਾ ਨਾਂ ਰੋਸ਼ਨ ਕਰਨਗੀਆਂ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement