ਰੈਪੋ ਰੇਟ ਵਧਣ ਤੋਂ ਬਾਅਦ 5 ਬੈਂਕਾਂ ਨੇ ਵੀ ਕੀਤਾ ਵਿਆਜ ਦਰਾਂ ’ਚ ਵਾਧਾ
Published : May 6, 2022, 10:03 pm IST
Updated : May 6, 2022, 10:03 pm IST
SHARE ARTICLE
IMAGE
IMAGE

ਰੈਪੋ ਰੇਟ ਵਧਣ ਤੋਂ ਬਾਅਦ 5 ਬੈਂਕਾਂ ਨੇ ਵੀ ਕੀਤਾ ਵਿਆਜ ਦਰਾਂ ’ਚ ਵਾਧਾ

ਨਵੀਂ ਦਿੱਲੀ, 6 ਮਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 4 ਮਈ ਨੂੰ ਵਿਆਜ ਦਰਾਂ ਵਿਚ ਵਾਧੇ ਦਾ ਐਲਾਨ ਕੀਤਾ ਸੀ। ਰਿਜ਼ਰਵ ਬੈਂਕ ਵਲੋਂ ਰੇਪੋ ਰੇਟ ’ਚ ਵਾਧੇ ਤੋਂ ਬਾਅਦ ਬੈਂਕਾਂ ਵਲੋਂ ਲੋਨ ਮਹਿੰਗਾ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਇਸ ਅਨਿਯਮਤ ਐਲਾਨ ਤੋਂ ਤੁਰਤ ਬਾਅਦ, ਬੈਂਕਾਂ ਦੇ ਇਕ ਸਮੂਹ ਨੇ ਫ਼ਿਕਸਡ ਡਿਪਾਜ਼ਿਟ ’ਤੇ ਅਪਣੀ ਵਿਆਜ ਦਰਾਂ ਵਿਚ ਵਾਧਾ ਕੀਤਾ। ਇਹ ਬੈਂਕ ਹਨ- ਬੰਧਨ ਬੈਂਕ, ਕੋਟਕ ਮਹਿੰਦਰਾ ਬੈਂਕ, ਜਨ ਸਮਾਲ ਫਾਈਨਾਂਸ ਬੈਂਕ, ਬੈਂਕ ਆਫ ਬੜੌਦਾ ਅਤੇ ਆਈ.ਸੀ.ਆਈ.ਸੀ.ਆਈ.। ਜਾਣਕਾਰੀ ਮੁਤਾਬਕ ਇਨ੍ਹਾਂ ਬੈਂਕਾਂ ਨੇ ਗਾਹਕਾਂ ਲਈ ਕਈ ਟੈਨਰ ਬਾਸਕੇਟ ’ਚ ਜਮ੍ਹਾਂ ਦਰਾਂ ’ਚ ਵਾਧਾ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਜਨਤਕ ਖੇਤਰ ਦੇ ਬੈਂਕ ਆਫ਼ ਬੜੌਦਾ ਅਤੇ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਕਰਜ਼ੇ ਦੀਆਂ ਵਿਆਜ ਦਰਾਂ ਵਧਾਉਣ ਦਾ ਐਲਾਨ ਕਰ ਦਿਤਾ ਹੈ। ਇਸ ਤੋਂ ਬਾਅਦ ਇਨ੍ਹਾਂ ਦੋਹਾਂ ਬੈਂਕ ਤੋਂ ਹੋਮ, ਆਟੋ ਅਤੇ ਨਿੱਜੀ ਲੋਨ ਸਮੇਤ ਸੱਭ ਤਰ੍ਹਾਂ ਦਾ ਕਰਜ਼ਾ ਲੈਣਾ ਮਹਿੰਗਾ ਹੋ ਗਿਆ ਹੈ।
ਕੋਟਕ ਮਹਿੰਦਰਾ ਬੈਂਕ ਨੇ ਇਕ ਬਿਆਨ ਵਿੱਚ ਕਿਹਾ ਕਿ ਉਸਨੇ 390 ਦਿਨਾਂ ਅਤੇ 23 ਮਹੀਨਿਆਂ ਦੇ ਕਾਰਜਕਾਲ ਲਈ ਫ਼ਿਕਸਡ ਡਿਪਾਜ਼ਿਟ ’ਤੇ ਵਿਆਜ ਦਰਾਂ ਵਿਚ ਕ੍ਰਮਵਾਰ 30 ਅਧਾਰ ਅੰਕ ਅਤੇ 35 ਅਧਾਰ ਅੰਕ ਦਾ ਵਾਧਾ ਕੀਤਾ ਹੈ।
ਬੰਧਨ ਬੈਂਕ ਨੇ ਵੀ ਇਕ ਸਾਲ ਤੋਂ 18 ਮਹੀਨੇ ਅਤੇ 18 ਮਹੀਨਿਆਂ ਤੋਂ ਵੱਧ ਪਰ 2 ਸਾਲ ਤੋਂ ਘੱਟ ਸਮੇਂ ਦੀ ਫ਼ਿਕਸਡ ਡਿਪਾਜ਼ਿਟ ’ਤੇ ਵਿਆਜ ਦਰ ਵਿਚ 50 ਅਧਾਰ ਅੰਕਾਂ ਦਾ ਵਾਧਾ ਕੀਤਾ ਹੈ। 
ਆਈ.ਸੀ.ਆਈ ਬੈਂਕ ਨੇ ਬਾਹਰੀ ਬੈਂਚਮਾਰਕ ਉਧਾਰ ਦਰ ਨੂੰ 40 ਆਧਾਰ ਅੰਕ ਵਧਾ ਕੇ 8.10 ਫ਼ੀ ਸਦੀ ਕਰ ਦਿੱਤਾ ਹੈ। ਬੈਂਕ ਨੇ 5 ਕਰੋੜ ਰੁਪਏ ਤੋਂ ਘੱਟ ਦੀ ਫ਼ਿਕਸਡ ਡਿਪਾਜ਼ਿਟ ’ਤੇ ਵਿਆਜ ਦਰ ’ਚ 0.25 ਫ਼ੀ ਸਦੀ ਦਾ ਵਾਧਾ ਕੀਤਾ ਹੈ। 
ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਰੇਪੋ ਰੇਟ ’ਚ 40 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਸੀ। ਇਹ ਹੁਣ 4.4 ਫ਼ੀ ਸਦੀ ਹੋ ਗਿਆ ਹੈ। ਇਸੇ ਨੂੰ ਧਿਆਨ ’ਚ ਰਖਦੇ ਹੋਏ ਬੈਂਕ ਆਫ਼ ਬੜੌਦਾ ਨੇ ਕਰਜ਼ੇ ਦੀਆਂ ਵਿਆਜ ਦਰਾਂ ਨੂੰ 40 ਬੇਸਿਸ ਪੁਆਇੰਟ ਵਧਾ ਦਿਤਾ ਹੈ। ਬੈਂਕ ਦਾ ਰੇਪੋ-ਲਿੰਕਡ ਲੈਂਡਿੰਗ ਰੇਟ ਹੁਣ 6.9 ਫ਼ੀ ਸਦੀ ਹੋ ਗਿਆ ਹੈ।
ਇਸ ਤਰ੍ਹਾਂ ਆਈ. ਸੀ. ਆਈ. ਸੀ. ਆਈ. ਬੈਂਕ ਨੇ ਵੀ ਐਕਸਟਰਨਲ ਬੈਂਚਮਾਰਕ ਲੈਂਡਿੰਗ ਰੇਟ ’ਚ 40 ਬੇਸਿਸ ਪੁਆਇੰਟ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਹੁਣ ਵਧ ਕੇ 8.1 ਫ਼ੀ ਸਦੀ ਹੋ ਗਿਆ ਹੈ। ਲੈਂਡਿੰਗ ਰੇਟ ’ਚ ਵਾਧੇ ਦਾ ਅਸਰ ਬੈਂਕ ਦੇ ਮੌਜੂਦਾ ਅਤੇ ਨਵੇਂ ਦੋਵੇਂ ਗਾਹਕਾਂ ’ਤੇ ਪਵੇਗਾ। ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਗਾਹਕਾਂ ਨੂੰ ਹੁਣ ਲੋਨ ’ਤੇ ਜ਼ਿਆਦਾ ਈ. ਐਮ. ਆਈ. ਦੇਣੀ ਹੋਵੇਗੀ। (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement