ਹੰਦਵਾੜਾ ਵਿਚ ਸ਼ਹੀਦ ਹੋਏ ਮੇਜਰ ਅਨੂਜ ਸੂਦ ਦਾ ਸਸਕਾਰ ਫ਼ੌਜੀ ਸਨਮਾਨਾਂ ਨਾਲ ਹੋਇਆ
Published : May 6, 2020, 9:27 am IST
Updated : May 6, 2020, 9:27 am IST
SHARE ARTICLE
File Photo
File Photo

ਮਨੀਮਾਜਰਾ ਦੇ ਸ਼ਮਸ਼ਾਨ ਘਾਟ 'ਚ ਹੋਇਆ ਅੰਤਮ ਸਸਕਾਰ

ਪੰਚਕੂਲਾ, 5 ਮਈ (ਪੀ. ਪੀ. ਵਰਮਾ):  ਪੰਚਕੂਲਾ ਦੇ ਅਮਰਾਵਤੀ ਇਨਕਲੇਵ ਦੇ ਵਸਨੀਕ ਮੇਜਰ ਅਨੂਜ ਸੂਦ ਜਿਹੜੇ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਵਿਚ ਸ਼ਹੀਦ ਹੋ ਗਏ ਸੀ। ਉਨ੍ਹਾਂ ਦਾ ਅੰਤਮ ਸਸਕਾਰ ਫ਼ੌਜੀ ਸਨਮਾਨਾਂ ਨਾਲ  ਮਨੀਮਾਜਰਾ ਦੇ ਸ਼ਮਸ਼ਾਨ ਘਾਟ ਵਿਚ ਕੀਤਾ ਗਿਆ। ਜਿੱਥੇ ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿਤਾ। ਸ਼ਮਸ਼ਾਨ ਘਾਟ ਵਿਚ ਵੱਡੀ ਗਿਣਤੀ ਦੇ ਲੋਕ ਸਮਸਾਨ ਘਾਟ ਦੇ ਬਾਹਰ ਹੀ ਖੜ੍ਹੇ ਰਹੇ ਜਦਕਿ ਅੰਦਰ ਸਿਰਫ਼ ਘਰੇਲੂ ਰਿਸ਼ਤੇਦਾਰ ਅਤੇ ਫ਼ੌਜ ਦੇ ਅਫ਼ਸਰ ਅਤੇ ਗਾਰਡ ਆਫ਼ ਆਨਰ ਦੇਣ ਵਾਲੇ ਫ਼ੌਜੀ ਸ਼ਮਸ਼ਾਨ ਘਾਟ ਅੰਦਰ ਗਏ। ਅਜਿਹਾ ਮਨਿਸਟਰੀ ਆਫ਼ ਹੈਲਥ ਦੀਆਂ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਕੀਤਾ ਗਿਆ।

ਸ਼ਮਸ਼ਾਨ ਘਾਟ ਅੰਦਰ ਸੱਭ ਨੇ ਇਕ ਦੂਸਰੇ ਤੋਂ ਦੂਰੀ ਬਣਾ ਕੇ ਰੱਖੀ ਹੋਈ ਸੀ। ਸਸਕਾਰ ਤੋਂ ਪਹਿਲਾਂ ਤਾਬੂਤ ਤੋਂ ਮਾਨ-ਸਨਮਾਨ ਨਾਲ ਤਿਰੰਗੇ ਨੂੰ ਉਤਾਰਿਆ ਗਿਆ ਅਤੇ ਫਿਰ ਇਹ ਤਿਰੰਗਾ ਸ਼ਹੀਦ ਦੀ ਪਤਨੀ ਅਕ੍ਰਿਤੀ ਸੂਦ ਨੂੰ ਸਨਮਾਨ ਨਾਲ ਉਨ੍ਹਾਂ ਦੇ ਹੱਥਾਂ ਵਿਚ ਦਿਤਾ ਗਿਆ। ਇਸ ਤੋਂ ਬਾਅਦ ਸ਼ਹੀਦ ਦੀ ਮ੍ਰਿਤਕ ਦੇਹ ਨੂੰ ਸਸਕਾਰ ਵਾਲੀ ਜਗ੍ਹਾਂ ਉਤੇ ਲਿਜਾਇਆ ਗਿਆ।

File photoFile photo

ਅੱਜ ਸਵੇਰੇ ਪੱਛਮੀ ਕਮਾਂਡ ਚੰਡੀਮੰਦਰ ਹਸਪਤਾਲ ਦੀ ਮੌਰਚਰੀ ਤੋਂ ਫ਼ੌਜੀ ਸਨਮਾਨਾਂ ਨਾਲ ਸ਼ਹੀਦ ਅਨੂਜ ਸੂਦ ਦੀ ਮ੍ਰਿਤਕ ਦੇਹ ਨੂੰ ਅਮਰਾਵਤੀ ਇਨਕਲੇਵ ਉਸ ਦੇ ਘਰ ਅੰਤਮ ਦਰਸ਼ਨਾਂ ਲਈ ਲੈ ਜਾਈ ਗਈ। ਮ੍ਰਿਤਕ ਸ਼ਹੀਦ ਦੀ ਪਤਨੀ ਅਕ੍ਰਿਤੀ ਸੂਦ ਜਦੋਂ ਤਾਬੂਤ ਵਿਚ ਅਪਣੇ ਪਤੀ ਦੀ ਲਾਸ਼ ਵੇਖੀ ਤਾਂ ਇਕ ਦਮ ਸੁੰਨ ਹੋ ਗਈ। ਫਿਰ ਉਸ ਦੀਆਂ ਅੱਖਾਂ ਵਿਚੋਂ ਹੰਝੂਆਂ ਦਾ ਦਰਿਆ ਵਗ ਪਿਆ।

ਸ਼ਹੀਦ ਦੀ ਮਾਂ ਸੁਮਨ ਅਤੇ ਸ਼ਹੀਦ ਦੇ ਪਿਤਾ ਰਿਟਾਇਅਰ ਬ੍ਰਿਗੇਡੀਅਰ ਚੰਦਰਕਾਂਤ ਸੂਦ ਨੇ ਇਸ ਮੌਕੇ ਉਤੇ ਕਿਹਾ ਉਨ੍ਹਾਂ ਦਾ ਪੁੱਤਰ ਦੇਸ਼ ਦਾ ਪੁੱਤਰ ਹੈ ਅਤੇ ਉਸ ਦੀ ਬਹਾਦਰੀ ਨੂੰ ਮੈਂ ਸੈਲੂਟ ਕਰਦਾ ਹਾਂ। ਸ਼ਹੀਦ ਦੇ ਸਸਕਾਰ ਵੇਲੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਅਤੇ ਪੰਚਕੂਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਸ਼ਾਮਲ ਸਨ।

ਪੰਚਕੂਲਾ ਦੇ ਅਮਰਾਵਤੀ ਇਨਕਲੇਵ ਦੇ ਐਮ.ਡੀ. ਅਤੇ ਸਮਾਜ ਸੇਵੀ ਕੁਲਭੂਸ਼ਨ ਗੋਇਲ ਨੇ ਸ਼ਹੀਦ ਦੇ ਪਰਵਾਰਕ ਮੈਂਬਰਾਂ ਨਾਲ ਮੁਲਾਕਾਤ ਕਰ ਕੇ ਕਿਹਾ ਹੈ ਕਿ ਅਮਰਾਵਤੀ ਇਨਕਲੇਵ ਦੇ ਸਾਪਿੰਗ ਮਾਲ ਤੋਂ ਲੈ ਕੇ ਸ਼ਹੀਦ ਦੇ ਘਰ ਤਕ ਜਾਂਦੀ ਸੜਕ ਦਾ ਨਾਮ ਮੇਜਰ ਅਨੂਜ ਸੂਦ ਦੇ ਨਾਂ ਉਤੇ ਰਖਿਆ ਜਾਵੇਗਾ। ਇਸ ਮੌਕੇ ਉਤੇ ਸਮਾਜ ਸੇਵੀ ਕੁਲਭੂਸ਼ਨ ਗੋਇਲ ਦੇ ਅਮਰਾਵਤੀ ਇਨਕਲੇਵ ਦੇ ਸਟਾਫ਼ ਦੇ ਕਈ ਅਧਿਕਾਰੀ ਵੀ ਸ਼ਾਮਲ ਸਨ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement