ਮੋਹਾਲੀ ਏਅਰਪੋਰਟ ਰੋਡ ‘ਤੇ ਚੱਲਦੀ ਕਾਰ ‘ਚ ਲੱਗੀ ਅੱਗ, ਲੋਕਾਂ ਨੇ ਛਾਲ ਮਾਰ ਕੇ ਬਚਾਈ ਜਾਨ
Published : Feb 6, 2019, 12:52 pm IST
Updated : Feb 6, 2019, 12:52 pm IST
SHARE ARTICLE
Mohali Airport Road
Mohali Airport Road

ਮੋਹਾਲੀ ਵਿਚ ਏਅਰਪੋਰਟ ਰੋਡ ਉਤੇ ਚੱਲਦੀ ਟਵੇਰਾ ਕਾਰ ਵਿਚ ਅਚਾਨਕ ਅੱਗ...

ਚੰਡੀਗੜ੍ਹ : ਮੋਹਾਲੀ ਵਿਚ ਏਅਰਪੋਰਟ ਰੋਡ ਉਤੇ ਚੱਲਦੀ ਟਵੇਰਾ ਕਾਰ ਵਿਚ ਅਚਾਨਕ ਅੱਗ ਲੱਗ ਗਈ। ਕਾਰ ਵਿਚ ਸਵਾਰ ਸੱਤ ਲੋਕਾਂ ਨੇ ਛਾਲ ਮਾਰ ਕੇ ਅਪਣੀ ਜਾਨ ਬਚਾਈ। ਇਸ ਦੀ ਤੁਰੰਤ ਸੂਚਨਾ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਦਿਤੀ ਗਈ। ਪਰ ਜਦੋਂ ਤੱਕ ਪੁਲਿਸ ਜਾਂ ਫਾਇਰ ਬ੍ਰਿਗੇਡ ਪਹੁੰਚਦੀ ਉਦੋਂ ਤੱਕ ਕਾਰ ਜਲਕੇ ਸੁਆਹ ਹੋ ਚੁੱਕੀ ਸੀ। ਇਸ ਦੌਰਾਨ ਪੀਸੀਆਰ ਵਾਲਿਆਂ ਨਾਲ ਲੋਕਾਂ ਦੀ ਬਹਿਸ ਵੀ ਹੋਈ। ਲੋਕ ਵੀ ਮਦਦ ਦੇ ਬਜਾਏ ਵੀਡੀਓ ਬਣਾਉਣ ਵਿਚ ਲੱਗੇ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਘਟਨਾ ਏਅਰਪੋਰਟ ਰੋਡ ਉਤੇ ਪਿੰਡ ਛੱਜੂਮਾਜਰਾ ਦੇ ਕੋਲ ਦੀ ਹੈ।

ਨਿਊ ਚੰਡੀਗੜ੍ਹ ਵਿਚ ਪੈਂਦੇ ਪਿੰਡ ਧਨੌੜਾ ਪਿੰਡ ਦਾ ਗੁਰਜੀਤ ਵਿਆਹ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਛੱਡਣ ਪਿੰਡ ਛੱਜੂਮਾਜਰਾ ਵਿਚ ਲਾਲ ਰੰਗ ਦੀ ਟਵੇਰਾ ਕਾਰ ਵਿਚ ਆਇਆ। ਜਦੋਂ ਉਹ ਛੱਜੂਮਾਜਰਾ ਦੇ ਕੋਲ ਪਹੁੰਚਿਆ ਤਾਂ ਅਚਾਨਕ ਉਨ੍ਹਾਂ ਦੇ ਕੋਲ ਤੋਂ ਜਾ ਰਹੀ ਕਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਤੋਂ ਧੁੰਆਂ ਉਠ ਰਿਹਾ ਹੈ। ਜਿਵੇਂ ਹੀ ਕਾਰ ਚਾਲਕ ਹੇਠਾਂ ਉਤਰਿਆ ਤਾਂ ਕਾਰ ਨੇ ਅੱਗ ਫੜ ਲਈ। ਦੇਖਦੇ ਹੀ ਦੇਖਦੇ ਕਾਰ ਜਲਕੇ ਸੁਆਹ ਹੋ ਗਈ।

ਇਸ ਦੌਰਾਨ ਕਾਰ ਵਿਚ ਤਿੰਨ ਔਰਤਾਂ ਸਮੇਤ ਸੱਤ ਲੋਕ ਸਵਾਰ ਸਨ। ਸਾਰੇ ਲੋਕਾਂ ਨੂੰ ਹੇਠਾਂ ਉਤਾਰਿਆ ਗਿਆ। ਕਾਰ ਹਰਿਆਣਾ ਨੰਬਰ ਦੀ ਸੀ। ਜਿਵੇਂ ਹੀ ਕਾਰ ਵਿਚ ਅੱਗ ਲੱਗੀ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾਂ ਦਿਤੀ। ਹਾਲਾਂਕਿ ਸੌ ਨੰਬਰ ਉਤੇ ਲੋਕ ਕਾਲ ਕਰਦੇ ਰਹੇ। ਪਰ ਨੰਬਰ ਨਹੀਂ ਲੱਗ ਰਿਹਾ ਸੀ। ਇਸ ਦੇ ਚਲਦੇ ਬਹੁਤ ਜਿਆਦਾ ਪ੍ਰੇਸ਼ਾਨੀ ਆਈ। ਜੋ ਕਾਰ ਜਲਕੇ ਸੁਆਹ ਹੋਈ ਉਹ ਗੁਰਜੀਤ ਨਾਮ ਦੇ ਮੁੰਡੇ ਦੀ ਹੈ। ਜਿਸ ਦਾ ਵਿਆਹ ਹੈ। ਉਸ ਦਾ ਦੋਸਤ ਰਿਸ਼ਤੇਦਾਰਾਂ ਨੂੰ ਕਾਰ ਵਿਚ ਹੀ ਛੱਡਣ ਆਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement