ਕਿਸਾਨ ਗੁਰਪ੍ਰੀਤ ਸਿੰਘ ਨੇ ਕੇਦਾਰਕੰਥਾਂ ਚੋਟੀ ਉਤੇ ਕਿਸਾਨ ਝੰਡਾ ਲਹਿਰਾਇਆ
Published : Jan 6, 2021, 12:36 am IST
Updated : Jan 6, 2021, 12:36 am IST
SHARE ARTICLE
image
image

ਕਿਸਾਨ ਗੁਰਪ੍ਰੀਤ ਸਿੰਘ ਨੇ ਕੇਦਾਰਕੰਥਾਂ ਚੋਟੀ ਉਤੇ ਕਿਸਾਨ ਝੰਡਾ ਲਹਿਰਾਇਆ

ਰਾਮਪੁਰਾ ਫੂਲ, 5 ਜਨਵਰੀ (ਹਰਿੰਦਰ ਬੱਲੀ): ਸਾਂਝੇ ਕਿਸਾਨ ਸੰਘਰਸ਼ ਪ੍ਰਤੀ ਕਿਸਾਨਾਂ ਖਾਸ ਕਰ ਨੌਜਵਾਨ ਕਿਸਾਨਾਂ ਦਾ ਲਗਾਉ/ਜਨੂੰਨ ਕਿੰਨਾ ਹੈ, ਇਸ ਗੱਲ ਦਾ ਅੰਦਾਜ਼ਾ ਇਸ ਘਟਨਾਕ੍ਰਮ ਤੋਂ ਲਗਾਇਆ ਜਾ ਸਕਦਾ ਹੈ ਕਿ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਹਰੀਨੌਾ ਦੇ ਉਤਸ਼ਾਹੀ ਨੌਜਵਾਨ ਗੁਰਪ੍ਰੀਤ ਸਿੰਘ ਨੇ ਉਤਰਾਖੰਡ ਵਿਚ 12 ਹਜ਼ਾਰ 500 ਫ਼ੁੱਟ ਉਚਾਈ ਉਤੇ ਸਥਿਤ ਕੇਦਾਰਕੰਥਾ ਚੋਟੀ ਦੀਆਂ ਬਰਫ਼ੀਲੀਆਂ ਪਹਾੜੀਆਂ ਉਤੇ ਕਿਸਾਨੀ ਪਰਚਮ ਲਹਿਰਾ ਦਿਤਾ ਹੈ | ਫ਼ਿਲਾਸਫੀ ਵਿਚ ਪੋਸਟ ਗਰੈਜ਼ੂਏਟ ਅਤੇ ਬੀ.ਐਡ.ਪਾਸ  ਗੁਰਪ੍ਰੀਤ, ਜੋ ਭਾਕਿਯੂ ਏਕਤਾ ਡਕੌਾਦਾ ਦੀ ਹਰੀਨੌਾ ਇਕਾਈ ਦਾ ਸਰਗਰਮ ਕਾਰਕੁਨ ਹੈ, ਬਾਰੇ  ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਗੁਰਦੀਪ ਸਿੰਘ ਰਾਮਪੁਰਾ ਨੇ ਦਸਿਆ ਕਿ ਅਪਣੇ ਕਿਸਾਨ ਵਰਕਰ ਕਾਰਕੁਨ ਉਤੇ ਮਾਣ ਮਹਿਸੂਸ ਕਰਦਿਆਂ ਨੌਜਵਾਨ ਦੇ ਜਜ਼ਬੇ ਨੂੰ ਸਲਾਮ ਕੀਤਾ ਜਾਂਦਾ ਹੈ ਜਦਕਿ  ਨੌਜਵਾਨਾਂ ਦੇ ਅਜਿਹੇ ਜਜ਼ਬਿਆਂ ਨੂੰ ਦੇਖ ਕੇ ਹੀ ਕਿਸਾਨ ਸੰਗਠਨ ਜਿੱਤ ਪ੍ਰਤੀ ਪੂਰਨ ਆਸਵੰਦ ਹਨ | ਖ਼ੁਦ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਉਸ ਸਮੇਤ ਬਹੁਤ ਨੌਜਵਾਨਾਂ ਵਿਚ ਕਿਸਾਨੀ ਅੰਦੋਲਨ ਨੂੰ ਕੇਦਾਰਕੰਥਾ ਚੋਟੀ ਵਾਂਗ ਦੇਸ ਦੇ ਇਤਿਹਾਸ ਅੰਦਰ ਸਿਖਰ ਉਤੇ ਪਹੁੰਚਾਉਣ ਦਾ ਜਜ਼ਬਾ ਹੈ, ਕਿਉਾ ਜੋ ਇਹ ਪੰਜਾਬ ਅਤੇ ਦੇਸ਼ ਦੀ ਹੋਂਦ ਅਤੇ ਸਾਡੇ ਸਭਿਆਚਾਰ/ਸੰਸਕਿ੍ਤੀ ਨੂੰ ਬਚਾਉਾਣ ਦੀ ਵੀ ਲੜਾਈ ਹੈ ਅਤੇ ਜਿੱਤ ਯਕੀਨੀ ਹੈ | ਗੁਰਪ੍ਰੀਤ ਦੇ ਨਾਲ ਕਿਸਾਨ ਪਰਚਮ ਲਹਿਰਾਉਣ ਗਿਆਂ ਵਿਚ ਪੁਸਪਿੰਦਰ ਸਿੰਘ ਮਾਨਸਾ, ਕਪੂਰਥਲਾ ਤੋਂ ਮਨਮੀਤ ਸਿੰਘ ਚੌਹਾਨ, ਜਤਿੰਦਰ ਸਿੰਘ ਹਰੀ ਨੌ, ਟੋਹਾਣਾ (ਹਰਿਆਣਾ) ਤੋਂ ਗੁਰਜੀਤ ਸਿੰਘ ਭੰਗੂ, ਅਮਰਗੜ੍ਹ ਤੋਂ ਰਮਨਦੀਪ ਸਿੰਘ ਗਿੱਲ, ਜਸਪਾਲ ਸਿੰਘ ਸਾਹਿਬ ਚੰਦ ਅਤੇ ਬਾਹੋਂ ਯਾਤਰੀ ਤੋਂ ਸੰਦੀਪ ਸਿੰਘ ਮਾਨ ਵੀ ਸ਼ਾਮਲ ਹਨ | ਦਸਣਯੋਗ ਹੈ ਕਿ ਇਹ ਚੋਟੀ ਦੇਹਰਾਦੂਨ ਤੋਂ 200 ਕਿਲੋਮੀਟਰ ਦੂਰ ਸਾਕਰੀ ਪਿੰਡ ਕੋਲ ਹੈ, ਤੇ ਇੱਥੇ ਸਰimageimageਦੀਆਂ ਵਿਚ ਮਾਈਨਸ 1/2 ਡਿਗਰੀ ਸੈਲਸੀਅਸ ਦੇ ਆਸ-ਪਾਸ ਤਾਪਮਾਨ ਰਹਿੰਦਾ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement