Tarn Taran News : ਨਸ਼ਾ ਤਸਕਰ ਨੂੰ ਛਡਾਉਣ ਵਾਲੇ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ’ਤੇ ਪੰਚਾਇਤ ਵੱਲੋਂ ਕੀਤੀ ਜਾਵੇਗੀ ਕਰਵਾਈ

By : BALJINDERK

Published : Dec 5, 2024, 1:15 pm IST
Updated : Dec 5, 2024, 1:15 pm IST
SHARE ARTICLE
 ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਪੁਲਿਸ ਚੌਂਕੀ ਸੁਭਰਾ ਵਿਖੇ ਗੱਲਬਾਤ ਕਰਦੇ ਹੋਏ
ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਪੁਲਿਸ ਚੌਂਕੀ ਸੁਭਰਾ ਵਿਖੇ ਗੱਲਬਾਤ ਕਰਦੇ ਹੋਏ

Tarn Taran News : ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾ ਕੇ ਪੁਲਿਸ ਚੌਂਕੀ ਸੁਭਰਾ ਵਿਖੇ ਦਿੱਤਾ ਗਿਆ

Tarn Taran News in Punjabi : ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾ ਕੇ ਪੁਲਿਸ ਚੌਂਕੀ ਸੁਭਰਾਂ ਵਿਖੇ ਦਿੱਤਾ ਗਿਆ ਹੈ। ਜਿਸ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਭਰਾ ਅਤੇ ਨਾ ਲੱਗਦੇ ਪਿੰਡਾਂ ਵਿੱਚ ਲਗਾਤਾਰ ਵੱਡੇ ਪੱਧਰ ’ਤੇ ਲੁੱਟਾਂ ਖੋਹਾਂ ਅਤੇ ਨਸ਼ੇ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ। ਨਸ਼ੇੜੀਆਂ ਵੱਲੋਂ ਵੱਡੇ ਪੱਧਰ ’ਤੇ ਪਿੰਡ ’ਚ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਦਾ ਕਾਰਨ ਇਹ ਬਣਦਾ ਹੈ ਕਿ ਇਹਨਾਂ ਨਸ਼ੇੜੀਆਂ ਨੂੰ ਪੁਲਿਸ ਕੋਲੋਂ ਕੋਈ ਮੁਹਤਬਰ ਛਡਵਾ ਦਿੰਦੇ ਹਨ। ਜਿਸ ਨੂੰ ਦੇਖਦੇ ਹੋਏ ਅੱਜ ਉਹਨਾਂ ਮਤਾ ਪਾ ਕੇ ਪੁਲਿਸ ਚੌਂਕੀ ਸਭਰਾ ਵਿਖੇ ਦਿੱਤਾ ਹੈ।  

1

ਇਸ ਮੌਕੇ  ਪਿੰਡ ਸਭਰਾਂ ਦੇ ਪੰਚਾਇਤ ਮੈਂਬਰ ਕਾਰਜ ਸਿੰਘ ਅਤੇ ਹੋਰ ਮੋਹਤਬਾਰ ਆਗੂ ਵਲੋਂ ਕਿਹਾ ਗਿਆ ਕਿ ਲੁੱਟਾਂ ਖੋਹਾਂ ਕਰਨ ਵਾਲੇ ਅਤੇ ਨਸ਼ਾ ਤਸਕਰ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਦੇ ਪਿੱਛੇ ਨਾ ਤਾਂ ਪਿੰਡ ਦੀ ਪੰਚਾਇਤ ਜਾਵੇਗੀ ਅਤੇ ਨਾਂ ਦਾ ਕੋਈ ਹੋਰ ਮੋਹਤਬਰ ਜਾਵੇਗਾ।

1

 ਜੇ ਕੋਈ ਇਹਨਾਂ ਨੂੰ ਛਡਾਉਂਦਾ ਹੈ ਜਾਂ ਇਹਨਾਂ ਦੀ ਜ਼ਮਾਨਤ ਦਿੰਦਾ ਹੈ ਤਾਂ ਉਸ ’ਤੇ ਪਿੰਡ ਸਭਰਾ ਦੀ ਪੰਚਾਇਤ ਵੱਲੋਂ ਕਾਰਵਾਈ ਕਰਾਈ ਜਾਵੇਗੀ ਅਤੇ ਉਸ ਦਾ ਪਿੰਡ ਵਿੱਚੋਂ ਬਾਈਕਾਟ ਕੀਤਾ ਜਾਵੇਗਾ। 

(For more news apart from Action will be taken by Panchayat against person who frees drug smuggler and loots News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement