ਡਾਕਟਰੀ ਸਿੱਖਿਆ ਵਿਭਾਗ ਵਲੋਂ ਆਖ਼ਰੀ ਸਾਲ ਦੀਆਂ ਕਲਾਸਾਂ 9 ਨਵੰਬਰ ਤੋਂ ਸ਼ੁਰੂ ਕਰਨ ਦਾ ਫੈਸਲਾ
Published : Nov 5, 2020, 5:52 pm IST
Updated : Nov 5, 2020, 5:52 pm IST
SHARE ARTICLE
Students
Students

ਕੋਵਿਡ-19 ਸਬੰੰਧੀ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਈ ਜਾਵੇ: ਸੋਨੀ

ਚੰਡੀਗੜ: ਡਾਕਟਰੀ ਸਿੱਖਿਆ ਵਿਭਾਗ ਪੰਜਾਬ ਨੇ ਅੱਜ ਇੱਕ ਪੱਤਰ  ਜਾਰੀ ਕਰ ਕੇ ਸੂਬੇ ਵਿਚ ਆਪਣੇ ਅਧੀਨ ਆਉਂਦੇ  ਮੈਡੀਕਲ ਕਾਲਜ, ਆਯੁਰਵੇਦਾ ਕਾਲਜ, ਡੈਂਟਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਦੇ ਆਖਰੀ ਸਾਲ ਦੀਆਂ ਕਲਾਸਾਂ 9 ਨਵੰਬਰ,2020 ਤੋਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

StudentsStudents

ਇਸ ਫੈਸਲੇ ਅਨੁਸਾਰ ਕੰਟੇਨਮੈਂਟ ਜ਼ੋਨ ਤੋਂ ਬਾਹਰਲੇ ਖੇਤਰਾਂ ਵਿੱਚ ਪੈਂਦੇ ਮੈਡੀਕਲ ਕਾਲਜ ,ਆਯੂਰਵੇਦਾ ਕਾਲਜ, ਡੈਂਟਲ ਕਾਲਜਾਂ ਅਤੇ ਨਰਸਿੰਗ ਕਾਲਜਾਂ ਨੂੰ ਮੁੜ ਖੋਲਿਆ ਜਾਵੇਗਾ। ਪੱਤਰ ਅਨੁਸਾਰ ਬਾਕੀ ਰਹਿੰਦੇ ਸਾਲਾਂ ਦੀਆਂ ਕਲਾਸਾਂ 16 ਨਵੰਬਰ, 2020 ਤੋਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਅਤੇ ਸਾਰੇ ਵਿਦਿਆਰਥੀ ਜੋ ਕਿ  9 ਨਵੰਬਰ 2020 ਤੋਂ ਕਲਾਸਾਂ ਅਟੈਂਡ ਕਰਨਗੇ,  ਉਹ 6 ਨਵੰਬਰ 2020 ਜਾਂ ਉਸ ਤੋਂ ਬਾਅਦ ਕੋਵਿਡ-19 ਸਬੰਧੀ ਟੈਸਟ ਵਿੱਚ ਨੈਗੇਟਿਵ ਹੋਣ ਦੀ ਸੂਰਤ ਵਿੱਚ ਹੀ ਕਲਾਸਾਂ ਅਟੈਂਡ ਕਰ ਸਕਦੇ ਹਨ ਅਤੇ ਇਸ ਸਬੰਧੀ ਅੰਡਰਟੇਕਿੰਗ ਵੀ ਪੇਸ਼ ਕਰਨਗੇ।

Students Students

ਇਸ ਤੋਂ ਇਲਾਵਾ ਜ਼ੋ ਵਿਦਿਆਰਥੀ 16 ਨਵੰਬਰ 2020 ਤੋਂ ਕਲਾਸਾਂ ਅਟੈਂਡ ਕਰਨਗੇ, ਉਹ 12 ਨਵੰਬਰ 2020 ਜਾਂ ਉਸ ਤੋਂ ਬਾਅਦ ਕੋਵਿਡ-19 ਸਬੰਧੀ ਟੈਸਟ ਵਿੱਚ ਨੈਗੇਟਿਵ ਹੋਣ ਦੀ ਸੂਰਤ ਵਿੱਚ ਹੀ ਕਲਾਸਾਂ ਅਟੈਂਡ ਕਰ ਸਕਦੇ ਹਨ ਅਤੇ ਇਸ ਸਬੰਧੀ ਅੰਡਰਟੇਕਿੰਗ ਵੀ ਪੇਸ਼ ਕਰਨਗੇ।

StudentsStudents

ਇਸ ਤੋਂ ਇਲਾਵਾ ਇਨਾਂ ਸੰਸਥਾਵਾਂ ਦੇ ਹੋਸਟਲ, ਮੈੱਸ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦਾ ਵੀ ਕੋਵਿਡ ਟੈਸਟ ਕਰਾਉਦਾ ਯਕੀਨੀ ਬਣਾਇਆ ਗਿਆ ਹੈ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਵਿਭਾਗ ਅਧੀਨ ਆਉਂਦੇ ਸਾਰੇ ਕਾਲਜ ਕੋਵਿਡ -19 ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਕੇਂਦਰ ਸਰਕਾਰ ਦੇ ਸਬੰਧਤ ਮੰਤਰਾਲੇ ਵਲੋਂ ਸਮੇਂ ਸਮੇਂ ‘ਤੇ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ ਤਾਂ ਜੋ ਕੋਵਿਡ-19 ਸਬੰਧੀ ਕਿਸੇ ਤਰਾਂ ਦੇ ਸੰਭਾਵੀ ਖ਼ਤਰੇ ਨੂੰ ਟਾਲਿਆ ਜਾ ਸਕੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement