ਗਹਿਣਿਆਂ ਨੇ ਪਾਇਆ ਢੱਠੇ ਤੇ ਪਰਵਾਰ ਨੂੰ ਵਖ਼ਤ
Published : Nov 5, 2019, 8:59 am IST
Updated : Apr 10, 2020, 12:04 am IST
SHARE ARTICLE
Bull
Bull

ਢੱਠੇ ਦੇ ਢਿੱਡ 'ਚੋਂ ਨਾ ਨਿਕਲੇ ਗਹਿਣੇ

ਕਾਲਾਂਵਾਲੀ  ( ਸੁਰਿੰਦਰ ਪਾਲ ਸਿੰਘ) : ਕਾਲਾਂਵਾਲੀ ਦੇ ਵਾਰਡ ਨੰਬਰ 6 ਸਥਿਤ ਖੇਤਰਪਾਲ ਵਾਲੀ ਗਲੀ ਨਿਵਾਸੀ ਜਨਕ ਰਾਜ ਦਾ ਪਰਿਵਾਰ ਪਿਛਲੇ 15 ਦਿਨਾਂ ਤੋਂ ਇਕ ਢੱਠੇ ਦੀ ਖਾਤਰਦਾਰੀ ਕਰ ਰਿਹਾ ਹੈ। ਕਿਉਂਕੀ ਉਕਤ ਢੱਠਾ ਉਨ੍ਹਾਂ ਦੇ 40 ਗਰਾਮ ਸੋਨੇ ਦੇ ਗਹਿਣੇ ਨਿਗਲ ਗਿਆ ਹੈ। ਪਸ਼ੂਆਂ ਦੇ ਡਾਕਟਰਾਂ ਮੁਤਾਬਕ ਹਰਾ ਚਾਰਾ ਗੁੜ ਨਾਲ ਦੇਣ ਨਾਲ ਪਸ਼ੂ ਦੇ ਗੋਬਰ ਨਾਲ ਬਸਤੂਆਂ ਬਾਹਰ ਵੀ ਆ ਜਾਂਦੀਆਂ ਹਨ 

ਪਰ 15 ਦਿਨ ਬੀਤਣ 'ਤੇ ਵੀ ਢੱਠੇ ਦੇ ਢਿੱਡ ਵਿਚੋਂ ਕੁਝ ਵੀ ਬਾਹਰ ਨਹੀਂ ਆਇਆ। ਇਨ੍ਹਾਂ ਦਿਨ੍ਹਾਂ ਦੌਰਾਨ ਜਨਕ ਰਾਜ ਦਾ ਪਰਿਵਾਰ ਢੱਠੇ ਦੀ ਖਾਤਰਦਾਰੀ ਉੱਤੇ ਕਾਫ਼ੀ ਖਰਚ ਕਰ ਚੁੱਕਿਆ ਹੈ। ਪਸ਼ੂ ਚਿਕਿਤਸਕਾਂ ਦਾ ਹੁਣ ਮੰਨਣਾ ਹੈ ਕਿ ਢੱਠੇ ਦੇ ਢਿੱਡ ਵਿਚੋਂ ਗਹਿਣੇ ਨਿਕਲਨੇ ਮੁਸ਼ਕਲ ਹਨ। ਜਨਕ ਰਾਜ ਦੇ ਪਰਿਵਾਰ ਨੇ ਕੁੱਝ ਦਿਨ ਪਹਿਲਾਂ ਫ਼ੈਸਲਾ ਕੀਤਾ ਸੀ ਕਿ ਜੇਕਰ ਢੱਠੇ ਦੇ ਢਿੱਡ ਵਿਚੋਂ ਗਹਿਣੇ ਬਾਹਰ ਨਹੀਂ ਆਉਂਦੇ ਤਾਂ ਉਹ ਢੱਠੇ ਨੂੰ ਗਊ ਸ਼ਾਲਾ ਵਿਚ ਛੱਡ ਦੇਣਗੇ।

ਜਨਕ ਰਾਜ ਦੇ ਪਰਿਵਾਰ ਨੂੰ ਸੰਦੇਹ ਹੈ ਕਿ ਜੇਕਰ ਉਨ੍ਹਾ ਢੱਠੇ ਨੂੰ ਖੁੱਲਾ ਵਿੱਚ ਛੱਡ ਦਿਤਾ ਤਾਂ ਸੋਨੇ ਦੇ ਲਾਲਚ ਵਿਚ ਕੋਈ ਉਸਦੀ ਹੱਤਿਆ ਕਰ ਸਕਦਾ ਹੈ। ਜਨਕ ਦਾ ਪਰਿਵਾਰ ਢੱਠੇ ਦੇ ਅਪਰੇਸ਼ਨ ਤੋਂ ਵੀ ਤ੍ਰਹਿੰਦਾ ਹੈ। ਜਿਕਰਯੋਗ ਹੈ ਕਿ ਕਾਲਾਂਵਾਲੀ ਨਿਵਾਸੀ ਜਨਕ ਰਾਜ ਦੇ ਪਰਵਾਰਿਕ ਮੈਂਬਰ 19 ਅਕਤੂਬਰ ਨੂੰ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋ ਕੇ ਆਏ ਸਨ। ਜਨਕ ਰਾਜ ਦੀ ਨੂੰਹ ਆਉਦਿਆਂ ਹੀ ਸੋਨੇ ਦੇ ਗਹਿਣੇ ਉਤਾਰ ਕੇ ਰਸੋਈ ਵਿਚਲੀ ਕਟੋਰੀ ਵਿਚ ਰੱਖ ਕੇ ਸੋ ਗਈ।

ਭੁਲੇਖੇ ਨਾਲ ਸਬਜ਼ੀ ਦੇ ਛਿਲਕਿਆਂ ਨਾਲ ਸੋਨੇ ਦੇ ਗਹਿਣਿਆਂ ਵੀ ਗਲੀ ਵਿਚ ਪਸ਼ੁਆਂ ਲਈ ਬਣਾਈ ਗਈ ਜਗ੍ਹਾ 'ਤੇ ਸੁੱਟ ਦਿਤੇ ਗਏ। ਘਰ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਨਾਲ ਪਤਾ ਲੱਗਾ ਕਿ ਗਹਿਣੇ ਇਕ ਢੱਠੇ ਨੇ ਸਬਜ਼ੀਆਂ ਨਾਲ ਨਿਗਲ ਲਏ। ਤਿੰਨ ਘੰਟੇ ਦੀ ਭਾਲ ਮਗਰੋਂ ਢੱਠੇ ਨੂੰ ਲੱਭ ਕੇ ਪਰਿਵਾਰ ਨੇ ਆਪਣੀ ਨਿਗਰਾਨੀ ਵਿਚ ਰਖਿਆ ਹੋਇਆ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement