ਸੂਬੇ ਦੇ 55 ਅਧਿਆਪਕਾਂ 'ਚੋਂ ਅਵਤਾਰ ਸਿੰਘ ਨੂੰ ਵੀ ਮਿਲੇਗਾ ਸਟੇਟ ਐਵਾਰਡ,ਪਰਿਵਾਰ 'ਚ ਖੁਸ਼ੀ ਦੀ ਲਹਿਰ
Published : Sep 5, 2019, 4:07 pm IST
Updated : Sep 5, 2019, 4:07 pm IST
SHARE ARTICLE
 55 teachers Recieve State Award
55 teachers Recieve State Award

ਅਧਿਆਪਕ ਅਵਤਾਰ ਸਿੰਘ ਨੂੰ ਮਿਲੇਗਾ ਸਟੇਟ ਐਵਾਰਡ

ਨਾਭਾ- ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਜਿੱਥੇ ਵੀਰਵਾਰ ਨੂੰ ਅਧਿਆਪਕ ਦਿਵਸ ਮਨਾਇਆਂ ਜਾ ਰਿਹਾ ਹੈ ਉੱਥੇ ਹੀ ਸੂਬੇ ਵਿਚੋ 55 ਅਧਿਆਪਕਾਂ ਨੂੰ ਚੰਡੀਗੜ ਵਿਖੇ ਸਟੇਟ ਐਵਾਰਡ ਨਾਲ ਮਾਨਿਤ ਕੀਤਾ ਜਾਵੇਗਾ।ਇਸ ਸਟੇਟ ਐਵਾਰਡ ਵਿਚ ਨਾਭਾ ਬਲਾਕ ਦੇ ਪਿੰਡ ਸੋਜਾ ਦੇ ਰਹਿਣ ਵਾਲੇ ਅਵਤਾਰ ਸਿੰਘ ਜੋ ਕਿ ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਕਾਦਰਾਬਾਦ ਸਮਾਣਾ ਵਿਖੇ ਬਤੋਰ ਸੇਵਾ ਨਿਭਾ ਰਿਹਾ ਹੈ।ਉਹਨਾਂ ਨੂੰ ਵੀ 10 ਸਾਲ ਦੀ ਕੜੀ ਮਿਹਨਤ ਦੇ ਸਦਕਾ ਸਟੇਟ ਐਵਾਰਡ ਦਾ ਮਾਣ ਹਾਸਿਲ ਹੋਵੇਗਾ।

Avtar Singh

ਇਸ ਮੋਕੇ ਤੇ ਸਟੇਟ ਐਵਾਰਡ ਤੋ ਪਹਿਲਾ ਅਵਤਾਰ ਸਿੰਘ ਨੇ ਕਿਹਾ ਕਿ ਉਹ ਇਸ ਐਵਾਰਡ ਲਈ ਬਹੁਤ ਖੁਸ ਹਨ ਇੰਨਾਂ ਹੀ ਨਹੀਂ ਉਹਨਾਂ ਕਿਹਾ ਕਿ ਦਿਨ ਰਾਤ ਮਿਹਨਤ ਦੇ ਸਦਕਾ ਹੀ ਅੱਜ ਇਸ ਮੁਕਾਮ ਤੇ ਪਹੰਚੇ ਹਨ। ਉੱਥੇ ਹੀ  ਅਵਤਾਰ ਸਿੰਘ ਦੇ ਪਿਤਾ ਦਰਸਨ ਸਿੰਘ ਅਤੇ ਉਹਨਾਂ ਦੀ ਪਤਨੀ ਮਨਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਖੁਸੀ ਹੈ ਕਿ ਅਵਤਾਰ ਸਿੰਘ ਨੇ ਉਹਨਾਂ ਦੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ। ਇਸ ਮੋਕੇ ‘ਤੇ ਪਿੰਡ ਦੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਉਹਨਾਂ ਦਾ  ਪਿੰਡ ਭਾਗਾ ਵਾਲਾ ਹੈ ਕਿ ਅਧਿਆਪਕ ਦਿਵਸ ‘ਤੇ ਅਵਤਾਰ ਸਿੰਘ ਨੂੰ ਐਵਾਰਡ ਮਿਲਣ ਜਾ ਰਿਹਾ ਹੈ।

ਉੱਥੇ ਹੀ ਇਸ ਮੋਕੇ ਤੇ ਅਵਤਾਰ ਸਿੰਘ ਦੇ ਭਰਾ ਅਧਿਆਪਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਹਨਾਂ ਦਾ ਭਰਾ ਅੱਜ ਸਟੇਟ ਐਵਾਰਡ ਲੈਣ ਜਾ ਰਿਹਾ ਹੈ ,,,ਇੰਨਾਂ ਹੀ ਨਹੀਂ ਉਹਨਾਂ ਇਹ ਵੀ ਦੱਸਿਆਂ ਕਿ ਉਹ ਤਿੰਨੋ ਭਰਾ ਅਧਿਆਪਕ ਹਨ। ਦੱਸ ਦੇਈਏ ਕਿ ਅਧਿਆਪਕ ਅਵਤਾਰ ਸਿੰਘ ਨੇ ਸਮਾਰਟ ਸਕੂਲ ਬਣਾਉਣ ਤੋ ਇਲਾਵਾ ਸਕੂਲ ਦੇ ਬੱਚਿਆ ਨੂੰ ਸਟੇਟ ਪੱਧਰ ਦੀਆ ਗਤੀਵਿਧੀਆ ਵਿਚ ਹਿੱਸਾ ਦਿਵਾਉਣ ਸਦਕਾ ਸਟੇਟ ਐਵਾਰਡ ਮਿਲਣ ਜਾ ਰਿਹਾ ਹੈ ,,ਉੱਥੇ ਉਹਨਾਂ ਦੇ  ਘਰ ਵਿਚ ਖੁਸੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement