Harjinder Singh Dhami: ਸੁੱਚਾ ਸਿੰਘ ਛੋਟੇਪੁਰ ਨੇ ਹਰਜਿੰਦਰ ਧਾਮੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Published : Jun 5, 2025, 2:51 pm IST
Updated : Jun 5, 2025, 2:51 pm IST
SHARE ARTICLE
Harjinder Singh Dhami: Sucha Singh Chhotepur gave a big statement about Harjinder Dhami.
Harjinder Singh Dhami: Sucha Singh Chhotepur gave a big statement about Harjinder Dhami.

'ਧਾਮੀ ਨੇ ਮੰਨਿਆ ਜਥੇਦਾਰ ਮਰਿਯਾਦਾ ਅਨੁਸਾਰ ਨਹੀਂ ਲੱਗੇ'

Sucha Singh Chhotepur gave a big statement about Harjinder Dhami.: ਸੁੱਚਾ ਸਿੰਘ ਛੋਟੇਪੁਰ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾ੍ਮੀ ਉੱਤੇ ਸਵਾਲ ਚੁੱਕੇ ਹਨ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਐਡਵੋਕੇਟ ਧਾਮੀ ਨੇ ਖੁ਼ਦ ਮੰਨਿਆ ਹੈ ਕਿ ਮਰਿਯਾਦਾ ਅਨੁਸਾਰ ਜਥੇਦਾਰ ਨਹੀਂ ਲੱਗੇ ਹਨ। ਇਸ ਤੋਂ ਇਲਾਵਾ ਇਹ ਵੀ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਕਬੂਲ ਕੀਤਾ ਹੈ।

3 ਜੂਨ ਨੂੰ ਮਹਿਤਾ ਵਿਖੇ ਮੀਟਿੰਗ ਵਿੱਚ ਮੰਨਿਆ

ਛੋਟੇਪੁਰ ਨੇ ਕਿਹਾ ਹੈ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਲਈ ਹੈੱਡਕੁਆਟਰ ਮਹਿਤਾ ਵਿਖੇ ਸਾਰਿਆ ਦੇ ਸਾਹਮਣੇ ਮੰਨਿਆ ਹੈ ਕਿ ਜਥੇਦਾਰ ਦੀ ਨਿਯੁਕਤੀ ਵਿਧੀ ਵਿਧਾਨ ਨਾਲ ਨਹੀਂ ਹੋਈ। ਉਨ੍ਹਾਂ ਨੇ ਕਿਹਾ ਹੈ ਕਿ 3 ਜੂਨ ਨੂੰ ਮਹਿਤਾ ਵਿਖੇ ਮੀਟਿੰਗ ਦੌਰਾਨ ਸਾਰੀਆਂ ਗੱਲਾਂ ਕਬੂਲ ਕੀਤੀਆ ਹਨ।

ਪੁਰਾਣੇ ਜਥੇਦਾਰਾਂ ਦੀ ਬਹਾਲੀ ਦੀ ਮੰਗ

ਛੋਟੇਪੁਰ ਨੇ ਅੱਗੇ ਕਿਹਾ ਹੈ ਕਿ ਪੁਰਾਣੇ ਜਥੇਦਾਰਾਂ ਨੇ ਕੌਮ ਨੂੰ ਇੱਕਠਾ ਕਰਨ ਲਈ ਫੈਸਲੇ ਲਏ ਸਨ ਅਤੇ ਇੰਨ੍ਹਾਂ ਨੇ ਜਥੇਦਾਰਾਂ ਨੂੰ ਸਿਆਸਤ ਨਾਲ ਹਟਾ ਦਿੱਤਾ ਇਸ ਨਾਲ ਕੌਮ ਵਿਚ ਨਿਰਾਸ਼ਾ ਵੀ ਪਾਈ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਕੌਮ ਲਈ ਸਰਬਉੱਚ ਸਥਾਨ ਹੈ ਇਸ ਲਈ ਉਥੋਂ ਆਇਆ ਹੋਇਆ ਫ਼ੈਸਲਾ ਮੰਨਣਾ ਚਾਹੀਦਾ ਹੈ।

ਸੰਤ ਹਰਨਾਮ ਸਿੰਘ ਖਾਲਸਾ ਨੇ ਜਥੇਦਾਰ ਦਾ ਕੀਤਾ ਸੀ ਵਿਰੋਧ

ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਉਨ੍ਹਾਂ ਦੇ ਘਰ ਗਏ ਸਨ ਸ਼੍ਰੋਮਣੀ ਕਮੇਟੀ ਤੋਂ ਅਸਤੀਫ਼ਾ ਵਾਪਸ ਲਾਓ ਪਰ ਨਹੀਂ ਮੰਨੇ ਜਦੋਂ ਸੁਖਬੀਰ ਬਾਦਲ ਨੇ ਕਿਹਾ ਹੈ ਉਦੋ ਧਾਮੀ ਮੰਨ ਗਏ । ਇਸ ਪ੍ਰਕਿਰਿਆ ਤੋਂ ਵੀ ਸਾਰਿਆ ਨੂੰ ਸਪੱਸ਼ਟ ਹੈ। ਸੰਤ ਹਰਨਾਮ ਸਿੰਘ ਖਾਲਸਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਉਤੇ ਸਵਾਲ ਚੁੱਕੇ ਸਨ ਤੇ ਇਸ ਲਈ 6 ਜੂਨ ਨੂੰ ਅਰਦਾਸ ਕਰਨ ਤੋਂ ਰੋਕਣ ਲਈ ਵਿਰੋਧ ਕਰਨਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਹਰਨਾਮ ਸਿੰਘ ਖਾਲਸਾ ਨੂੰ ਮਨਾਉਣ ਗਏ ਸਨ। ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਇਸ ਮੀਟਿੰਗ ਦੌਰਾਨ ਹੀ ਧਾਮੀ ਨੇ ਜਥੇਦਾਰ ਦੀ ਨਿਯੁਕਤੀ ਵਿੱਚ ਖ਼ਾਮੀਆ ਨੂੰ ਕਬੂਲ ਕੀਤਾ ਸੀ।

(For more news apart from Sucha Singh Chhotepur gave a big statement about Harjinder Dhami in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement