ਪਤੀ ਨੂੰ ਛੁੱਟੀ ਨਾ ਦੇਣ 'ਤੇ ਗਰਭਵਤੀ ਔਰਤ ਨੇ ਦਿਤਾ ਧਰਨਾ
Published : Jun 5, 2018, 10:35 am IST
Updated : Jun 5, 2018, 10:35 am IST
SHARE ARTICLE
 Pregnant woman
Pregnant woman

ਇਕ ਗਰਭਵਤੀ ਔਰਤ ਨੇ ਜਨਰਲ ਮੈਨੇਜਰ ਟੈਲੀਕਾਮ ਦੇ ਦਫ਼ਤਰ ਬਾਹਰ ਰੋਸ ਧਰਨਾ ਦਿਤਾ ਹੈ। ਇਹ ਗਰਭਵਤੀ ਔਰਤ ਬੀ. ਐੱਸ. ਐੱਨ. ਐੱਲ. ਦੇ.....

ਫਿਰੋਜ਼ਪੁਰ - ਇਕ ਗਰਭਵਤੀ ਔਰਤ ਨੇ ਜਨਰਲ ਮੈਨੇਜਰ ਟੈਲੀਕਾਮ ਦੇ ਦਫ਼ਤਰ ਬਾਹਰ ਰੋਸ ਧਰਨਾ ਦਿਤਾ ਹੈ। ਇਹ ਗਰਭਵਤੀ ਔਰਤ ਬੀ. ਐੱਸ. ਐੱਨ. ਐੱਲ. ਦੇ ਇਕ ਕਰਮਚਾਰੀ ਪ੍ਰੇਮ ਚੰਦ ਟੈਲੀਫੋਨ ਟੈਕਨੀਸ਼ੀਅਨ ਦੀ ਪਤਨੀ ਹੈ ਜਿਸ ਨੇ ਆਪਣੇ ਇਕ ਛੋਟੇ ਜਿਹੇ ਬੱਚੇ ਨੂੰ ਨਾਲ ਲੈ ਕੇ ਇਹ ਧਰਨਾ ਦਿਤਾ ਹੈ।  ਉਸ ਨੇ ਦੋਸ਼ ਲਾਇਆ ਹੈ ਕਿ ਬੀ. ਐੱਸ. ਐੱਨ. ਐੱਲ. ਫਾਜ਼ਿਲਕਾ ਦੇ ਸਬੰਧਤ ਡੀ. ਈ. ਟੀ. ਤੇ ਡੀ. ਜੀ. ਐੱਮ. ਫਾਇਨਾਂਸ ਫਿਰੋਜ਼ਪੁਰ ਵੱਲੋਂ ਕਥਿਤ ਰੂਪ ਵਿਚ ਉਸ ਦੇ ਪਤੀ ਪ੍ਰੇਮ ਚੰਦ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਸਟੇਸ਼ਨ ਲੀਵ ਵਧਾਈ ਨਹੀਂ ਜਾ ਰਹੀ। 

BSNLBSNLਰੂਬੀ ਅਨੁਸਾਰ ਫਿਰੋਜ਼ਪੁਰ ਛਾਉਣੀ ਵਿਚ ਜਿਥੇ ਉਹ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ, ਉਹ ਘਰ ਫਾਜ਼ਿਲਕਾ ਦੇ ਸਬੰਧਤ ਡੀ. ਈ. ਟੀ. ਦੇ ਰਿਸ਼ੇਤਦਾਰ ਦਾ ਹੈ ਅਤੇ ਕਥਿਤ ਰੂਪ ਵਿਚ ਡੀ.ਈ. ਟੀ. ਚਾਹੁੰਦਾ ਹੈ ਕਿ ਉਹ ਮਕਾਨ ਖਾਲੀ ਹੋ ਜਾਵੇ। ਉਸ ਨੇ ਦੱਸਿਆ ਕਿ ਇਸ ਮਕਾਨ ਸਬੰਧੀ ਉਨ੍ਹਾਂ ਨੇ ਫਿਰੋਜ਼ਪੁਰ ਦੀ ਅਦਾਲਤ ਵਿਚ ਕੇਸ ਵੀ ਕੀਤਾ ਹੋਇਆ ਹੈ, ਜੋ ਕਿ ਅਜੇ ਵੀ ਪੈਂਡਿੰਗ ਹੈ। 

depressive mandepressive manਗਰਭਵਤੀ ਔਰਤ ਨੇ  ਕਿਹਾ ਕਿ ਉੱਚ ਅਧਿਕਾਰੀ ਉਸ ਦੇ ਪਤੀ ਦੀ ਛੁੱਟੀ ਇਸ ਲਈ ਨਹੀਂ ਵਧਾ ਰਿਹਾ ਕਿਉਂਕਿ ਉਹ ਦਬਾਅ ਬਣਾ ਕੇ ਆਪਣੇ ਰਿਸ਼ਤੇਦਾਰ ਦਾ ਮਕਾਨ ਖਾਲੀ ਕਰਵਾਉਣਾ ਚਾਹੁੰਦਾ ਹੈ। ਔਰਤ ਨੇ ਕਿਹਾ ਕਿ ਉਹ ਗਰਭਵਤੀ ਹੈ ਤੇ ਉਸ ਦੀ ਦੇਖਭਾਲ ਕਰਨ ਵਾਲਾ ਸਿਰਫ਼ ਉਸ ਦਾ ਪਤੀ ਹੀ ਹੈ ਤੇ ਅਜਿਹੇ ਹਾਲਾਤ ਵਿਚ ਉਸ ਦੇ ਪਤੀ ਨੂੰ ਸਟੇਸ਼ਨ ਲੀਵ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement