ਫਿਰੋਜ਼ਪੁਰ 'ਚ ਨਾਬਾਲਿਗ ਬੱਚੇ 'ਤੇ ਸੁੱਟਿਆ ਤੇਜ਼ਾਬ, ਮੁਲਜ਼ਮ ਫ਼ਰਾਰ
Published : Feb 20, 2018, 4:21 pm IST
Updated : Feb 20, 2018, 10:51 am IST
SHARE ARTICLE

ਫਿਰੋਜ਼ਪੁਰ : ਇੱਥੇ ਇੱਕ 14 ਸਾਲਾਂ ਦੇ ਬੱਚੇ ਨੂੰ ਭੀੜ-ਭਰੇ ਇਲਾਕੇ ਵਿਚ ਤੇਜ਼ਾਬ ਸੁੱਟ ਕੇ ਜ਼ਖ਼ਮੀ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਸ਼ਹਿਰ ਵਿਚ ਮਾਹੌਲ ਕਾਫ਼ੀ ਦਹਿਸ਼ਤਜ਼ਦਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬੱਚੇ 'ਤੇ ਉਸ ਸਮੇਂ ਇਹ ਤੇਜ਼ਾਬੀ ਹਮਲਾ ਕੀਤਾ ‍ਜਦੋਂ ਉਹ ਟਿਊਸ਼ਨ ਪੜ੍ਹਨ ਲਈ ਜਾ ਰਿਹਾ ਸੀ।



ਇਸ ਦੌਰਾਨ ਕਿਸੇ ਨਕਾਬਪੋਸ਼ ਵਿਅਕਤੀ ਨੇ ਬੱਚੇ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਫ਼ਰਾਰ ਹੋ ਗਿਆ। ਇਸ ਤੋਂ ਤੁਰੰਤ ਬਾਅਦ ਲੋਕਾਂ ਨੇ ਤੁਰੰਤ ਜ਼ਖਮੀ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਦਾਖਲ ਕਰਵਾਇਆ। ਜਦੋਂ ਕਿ ਹਮਲਾਵਰ ਜੋ ਖ਼ੁਦ ਇੱਕ ਬੱਚਾ ਹੀ ਲੱਗ ਰਿਹਾ ਸੀ ਕਿਸੇ ਦੇ ਹੱਥ ਆਉਣ ਤੋਂ ਪਹਿਲਾਂ ਹੀ ਫ਼ਰਾਰ ਹੋ ਗਿਆ।



ਪੁਲਿਸ ਇਸ ਮਾਮਲੇ ਦੇ ਮੁਲਜ਼ਮਾਂ ਦੀ ਭਾਲ ਵਿਚ ਜੁੱਟ ਗਈ ਹੈ। ਬੱਚੇ 'ਤੇ ਹੋਏ ਤੇਜ਼ਾਬੀ ਹਮਲੇ ਨੇ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਕਿਸੇ ਨਾਲ ਵੀ ਦੁਸ਼ਮਣੀ ਜਾਂ ਝਗੜਾ ਹੋਣ ਤੋਂ ਨਾਂਹ ਕਰਦਿਆਂ ਕੇਸ਼ਵ ਦੇ ਮਾਪਿਆਂ ਨੇ ਕਿਹਾ ਕਿ ਕਿਸ ਨੇ ਕਿਉਂ ਹਮਲਾ ਕੀਤਾ ਹੈ ਇਹ ਉਨ੍ਹਾਂ ਦੀ ਸਮਝ ਤੋਂ ਬਾਹਰ ਹੈ।



ਜ਼ਖਮੀ ਬੱਚੇ ਦਾ ਇਲਾਜ ਕਰ ਰਹੀ ਡਾਕਟਰ ਦੀ ਸਹਾਇਕ ਨਰਸ ਨੇ ਦੱਸਿਆ ਕਿ ਤੇਜ਼ਾਬ ਪੈਣ ਕਰਕੇ ਕੇਸ਼ਵ ਦੀ ਛਾਤੀ ਅਤੇ ਮੂੰਹ ਝੁਲਸਿਆ ਗਿਆ ਹੈ, ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਆਰੰਭੀ ਜਾ ਰਹੀ ਹੈ।

SHARE ARTICLE
Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement