ਬ੍ਰੇਸਵੇਲ ਇੰਗਲੈਂਡ ਦੌਰੇ ਲਈ ਚੁਣਿਆ ਗਿਆ, ਵਿਲੀਅਮਸਨ ਦੀ ਵਾਪਸੀ
Published : May 5, 2022, 10:33 pm IST
Updated : May 5, 2022, 10:33 pm IST
SHARE ARTICLE
image
image

ਬ੍ਰੇਸਵੇਲ ਇੰਗਲੈਂਡ ਦੌਰੇ ਲਈ ਚੁਣਿਆ ਗਿਆ, ਵਿਲੀਅਮਸਨ ਦੀ ਵਾਪਸੀ

ਵੇਲਿੰਗਟਨ, 5 ਮਈ : ਇੰਗਲੈਂਡ ਵਿਰੁਧ ਹੋਣ ਵਾਲੀ ਸੀਰੀਜ਼ ਲਈ ਪਹਿਲੀ ਵਾਰ ਹਰਫ਼ਨਮੌਲਾ ਮਾਈਕਲ ਬ੍ਰੇਸਵੇਲ ਨੂੰ ਨਿਊਜ਼ੀਲੈਂਡ ਦੀ 20 ਮੈਂਬਰੀ ਟੀਮ ’ਚ ਜਗ੍ਹਾ ਮਿਲੀ ਹੈ। ਇਸ ਟੀਮ ’ਚ ਅਨਕੈਪਡ ਕੈਪ ਫਲੇਚਰ, ਬਲੇਅਰ ਟਿਕਨਰ ਅਤੇ ਜੈਕਬ ਡਫੀ ਨੂੰ ਵੀ ਲਿਆ ਗਿਆ ਹੈ, ਜੋ ਵਾਰਮ-ਅਪ ਮੈਚਾਂ ’ਚ ਆਈ. ਪੀ. ਐਲ. ਖੇਡ ਰਹੇ ਖਿਡਾਰੀਆਂ ਦੀ ਗੈਰ-ਮੌਜੂਦਗੀ ਨੂੰ ਭਰੇਗਾ।
ਪਹਿਲਾ ਟੈਸਟ 2 ਜੂਨ ਤੋਂ ਲਾਰਡਸ ’ਚ ਖੇਡਿਆ ਜਾਵੇਗਾ। ਕੋਹਣੀ ਦੀ ਸੱਟ ਕਾਰਨ ਕਪਤਾਨ ਕੇਨ ਵਿਲੀਅਮਸਨ ਘਰੇਲੂ ਸੈਸ਼ਨ ’ਚ ਨਹੀਂ ਖੇਡ ਸਕਿਆ ਸੀ। ਇਸ ਤਰ੍ਹਾਂ ਉਹ ਪਿਛਲੇ ਸਾਲ ਨਵੰਬਰ ਦੇ ਬਾਅਦ ਤੋਂ ਵਾਪਸੀ ਕਰੇਗਾ। ਉਹ ਉਨ੍ਹਾਂ ਖਿਡਾਰੀਆਂ ’ਚ ਸ਼ਾਮਿਲ ਹੈ, ਜੋ ਵਾਰਮ-ਅੱਪ ਮੈਚਾਂ ’ਚ ਨਹੀਂ ਖੇਡ ਸਕੇਗਾ। ਉਸ ਦੇ ਨਾਲ ਹੀ ਟ੍ਰੈਂਟ ਬੋਲਟ, ਟਿਮ ਸਾਊਦੀ, ਡੇਵਨ ਕਾਨਵੇ ਅਤੇ ਡੈਰਿਲ ਮਿਚੇਲ ਦੇ ਵੀ ਇੰਗਲੈਂਡ ਦੇਰ ਨਾਲ ਪਹੁੰਚਣ ਦੀ ਸੰਭਾਵਨਾ ਹੈ। ਨਿਊਜ਼ੀਲੈਂਡ ਪਿਛਲੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਚੈਂਪੀਅਨ ਹੈ। ਭਾਰਤ ਵਿਰੁਧ ਇਕ ਪਾਰੀ ’ਚ ਸਾਰੀਆਂ 10 ਵਿਕਟਾਂ ਲੈਣ ਤੋਂ ਬਾਅਦ ਏਜਾਜ ਪਟੇਲ ਪਹਿਲੀ ਵਾਰ ਵਾਪਸੀ ਕਰ ਰਿਹਾ ਹੈ। ਉਸ ਦਾ ਸਾਥ ਸਪਿਨ ਵਿਭਾਗ ਦੇ ਨਾਲ ਦੇਣ ਲਈ ਰਚਿਨ ਰਵਿੰਦਰ ਵੀ ਟੀਮ ’ਚ ਹੋਵੇਗਾ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement