ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਵਧੀ ਬੇਰੁਜ਼ਗਾਰੀ, ਨੌਜਵਾਨਾਂ ਨੂੰ ਨਹੀਂ ਮਿਲ ਰਹੀ ਨੌਕਰੀ
Published : Apr 5, 2022, 12:09 am IST
Updated : Apr 5, 2022, 12:09 am IST
SHARE ARTICLE
image
image

ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ’ਚ ਵਧੀ ਬੇਰੁਜ਼ਗਾਰੀ, ਨੌਜਵਾਨਾਂ ਨੂੰ ਨਹੀਂ ਮਿਲ ਰਹੀ ਨੌਕਰੀ

ਚੰਡੀਗੜ੍ਹ, 4 ਅਪ੍ਰੈਲ : ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਵਿਚ ਬੇਰੁਜ਼ਗਾਰੀ ਦੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ। ‘ਪੀਰੀਅਡਿਕ ਲੇਬਰ ਫ਼ੋਰਸ’ ਸਰਵੇ ਮੁਤਾਬਕ ਪਿਛਲੀ ਤਿਮਾਹੀ ਅਤੇ ਪਿਛਲੇ ਸਾਲਾਂ ਦੀ ਇਸੇ ਤਿਮਾਹੀ ਦੇ ਮੁਕਾਬਲੇ ਜੁਲਾਈ-ਸਤੰਬਰ 2021 ਵਿਚ ਸਥਿਤੀ ਹੋਰ ਵਿਗੜ ਗਈ। 2021-2022 ਦੀ ਸਤੰਬਰ ਤਿਮਾਹੀ ਲਈ ਦੋਹਾਂ ਸੂਬਿਆਂ ਦੇ ਸ਼ਹਿਰੀ ਖੇਤਰਾਂ ’ਚ ਹਰ ਉਮਰ ’ਚ ਬੇਰੁਜ਼ਗਾਰੀ ਦਰ ਪਿਛਲੀ ਤਿਮਾਹੀ ਨਾਲੋਂ 2 ਫ਼ੀ ਸਦੀ ਵੱਧ ਗਈ ਹੈ। ਬੇਰੁਜ਼ਗਾਰੀ ਦਰ ਜੁਲਾਈ-ਸਤੰਬਰ 2020 ਵਿਚ 8.6 ਫ਼ੀ ਸਦੀ ਤੋਂ ਵੱਧ ਕੇ ਜੁਲਾਈ-ਸਤੰਬਰ 2021 ਵਿਚ 12.4 ਫ਼ੀ ਸਦੀ ਹੋ ਗਈ। ਹਿਮਾਚਲ ’ਚ ਲਗਾਤਾਰ 5ਵੀਂ ਤਿਮਾਹੀ ਲਈ 3.8 ਫ਼ੀ ਸਦੀ ਦਾ ਵਾਧਾ। ਅਪ੍ਰੈਲ-ਜੂਨ 2021 ਦੀ ਦਰ 9.6 ਫ਼ੀ ਸਦੀ ਸੀ। ਜੁਲਾਈ-ਸਤੰਬਰ 2021 ਵਿਚ ਹਰਿਆਣਾ ਦੇ ਸ਼ਹਿਰੀ ਖੇਤਰਾਂ ’ਚ ਬੇਰੁਜ਼ਗਾਰੀ ਦੀ ਦਰ ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ 9.9 ਫ਼ੀ ਸਦੀ ਅਤੇ ਪਿਛਲੀ ਤਿਮਾਹੀ ਵਿਚ 11.9 ਫ਼ੀ ਸਦੀ ਤੋਂ ਵੱਧ ਕੇ 14 ਫ਼ੀ ਸਦੀ ਹੋ ਗਈ। ਰਾਸ਼ਟਰੀ ਪੱਧਰ ’ਤੇ, ਬੇਰੁਜ਼ਗਾਰੀ ਦੀ ਦਰ 13.3 ਫ਼ੀ ਸਦੀ ਤੋਂ ਘੱਟ ਕੇ 9.3 ਫ਼ੀ ਸਦੀ ’ਤੇ ਆ ਗਈ ਹੈ। ਲੇਬਰ ਫ਼ੋਰਸ ਦੀ ਭਾਗੀਦਾਰੀ ਦਰ, 15 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸਮੂਹ ਵਿਚ ਕੰਮ ਕਰਨ ਵਾਲੀ ਆਬਾਦੀ ਦਾ ਇਕ ਹਿੱਸਾ ਰੁਜ਼ਗਾਰ ਦੀ ਭਾਲ ਕਰ ਰਿਹਾ ਹੈ। ਹਰਿਆਣਾ ’ਚ ਜੁਲਾਈ-ਸਤੰਬਰ 2021 ’ਚ 34.1 ਫ਼ੀ ਸਦੀ ਤੋਂ ਘਟ ਕੇ 33.2 ਫ਼ੀ ਸਦੀ ਹੋ ਗਈ, ਜਦੋਂ ਕਿ ਇਹ 42.2 ਫ਼ੀ ਸਦੀ ਤੋਂ ਵਧ ਕੇ 45.4 ਫ਼ੀ ਸਦੀ ਹੋ ਗਿਆ। ਇਸ ਖੇਤਰ ਵਿਚ ਕੰਮ ਕਰਨ ਵਾਲੀ ਬਹੁਗਿਣਤੀ ਆਬਾਦੀ ਤੀਜੇ ਦਰਜੇ ਦੇ ਸੈਕਟਰ (ਵਪਾਰ, ਟਰਾਂਸਪੋਰਟ, ਸਟੋਰੇਜ ਅਤੇ ਸੇਵਾਵਾਂ) ਵਿਚ ਰੁੱਝੀ ਹੋਈ ਹੈ। ਜਿਸ ਤੋਂ ਬਾਅਦ ਦੂਜੇ ਸੈਕਟਰ (ਮਾਈਨਿੰਗ, ਨਿਰਮਾਣ ਅਤੇ ਬਿਜਲੀ, ਗੈਸ, ਪਾਣੀ ਦੀ ਸਪਲਾਈ ਅਤੇ ਖੇਤੀਬਾੜੀ ਦਾ ਸਥਾਨ ਆਉਂਦਾ ਹੈ।  (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement