ਵੱਡੀ ਗਿਣਤੀ ’ਚ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ ਸੜਕਾਂ ’ਤੇ ਦੌੜ ਰਿਹਾ ਪੰਜਾਬੀ ਕਿਸਾਨਾਂ ਦਾ ਬਣਾਇ
Published : Mar 5, 2021, 12:37 am IST
Updated : Mar 5, 2021, 12:37 am IST
SHARE ARTICLE
image
image

ਵੱਡੀ ਗਿਣਤੀ ’ਚ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ ਸੜਕਾਂ ’ਤੇ ਦੌੜ ਰਿਹਾ ਪੰਜਾਬੀ ਕਿਸਾਨਾਂ ਦਾ ਬਣਾਇਆ ‘ਪੰਜਾਬ ਦਾ ਰਾਫ਼ੇਲ’

ਇਸ ਜਹਾਜ਼ ਨੂੰ ਬਣਾਉਣ ’ਤੇ ਢਾਈ ਲੱਖ ਰੁਪਏ ਦੀ ਲਾਗਤ ਆਈ

ਬਠਿੰਡਾ, 4 ਮਾਰਚ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬੀਆਂ ਬਾਰੇ ਆਮ ਕਿਹਾ ਜਾਂਦਾ ਹੈ ਕਿ ਇਹ ਵੱਡੇ ਤੋਂ ਵੱਡੇ ਕਰਿਸ਼ਮੇ ਦੀ ਨਕਲ ਕਰਨ ਵਿਚ ਮਾਹਰ ਹੁੰਦੇ ਹਨ ਜਾਂ ਬਾਜ਼ ਨਹੀਂ ਆਉਂਦੇ। ਵੈਸੇ ਤਾਂ ਨਕਲ ਕਰਨ ਦੀ ਆਦਤ ਨੂੰ ਮਾੜਾ ਗਿਣਿਆ ਜਾਂਦਾ ਹੈ, ਪਰ ਜੇਕਰ ਨਕਲ ਨੂੰ ਅਕਲ ਨਾਲ ਕੀਤਾ ਜਾਵੇ, ਤਾਂ ਵੱਡੀ ਵਾਹੋ-ਵਾਹੀ ਖੱਟਣ ਦਾ ਸਬੱਬ ਵੀ ਹੋ ਨਿਬੜਦੀ ਹੈ। 
ਅਕਲ ਨਾਲ ਕੀਤੀ ਨਕਲ ਦੀ ਧੂਮ ਇਹਨੀਂ ਦਿਨੀਂ ਬਠਿੰਡਾ ਦੇ ਰਾਮਾ ਮੰਡੀ ਇਲਾਕੇ ਵਿਚ ਪੈ ਰਹੀ ਹੈ ਜਿਥੇ ਇਕ ਨੌਜਵਾਨ ਨੇ ਭਾਰਤੀ ਏਅਰ ਫ਼ੋਰਸ ਵਿਚ ਹੁਣੇ ਹੁਣੇ ਸ਼ਾਮਲ ਹੋਏ ਵਿਸ਼ਵ ਪ੍ਰਸਿੱਧ ਜਹਾਜ਼ ਰਾਫ਼ੇਲ ਦੀ ਅਜਿਹੀ ਨਕਲ ਕੀਤੀ ਹੈ ਕਿ ਲੋਕ ਦੰਦਾਂ ਹੇਠ ਉਂਗਲਾਂ ਲੈਣ ਲਈ ਮਜਬੂਰ ਹਨ। ਸੜਕ ’ਤੇ ਸ਼ਾਨ ਨਾਲ ਦੌੜਦਾ ਪੰਜਾਬੀਆਂ ਦਾ ਇਹ ਰਾਫ਼ੇਲ ਦਿਖ ਪੱਖੋਂ ਅਸਲੀ ਰਾਫ਼ੇਲ ਦੇ ਨੇੜੇ-ਤੇੜੇ ਢੁਕਦਾ ਹੈ।
ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਇਹ ਜਹਾਜ਼ ਬਠਿੰਡਾ ਦੇ ਕਸਬਾ ਰਾਮਾ ਮੰਡੀ ਦੇ ਮਿਸਤਰੀ ਗੁਰਸੇਵਕ ਸਿੰਘ ਅਤੇ ਕੁਲਦੀਪ ਸਿੰਘ ਆਰਕੀਟੈਕਟ ਰਾਮਪਾਲ ਬੇਹਨੀਵਾਲ ਨੇ ਤਿਆਰ ਕੀਤਾ ਹੈ। ਆਰਕੀਟੈਕਟ ਰਾਮਪਾਲ ਬੇਹਨੀਵਾਲ, ਮਿਸਤਰੀ ਗੁਰਸੇਵਕ ਸਿੰਘ ਅਤੇ ਕੁਲਦੀਪ ਸਿੰਘ ਨੇ ਇਸ ਨੂੰ ‘ਪੰਜਾਬ ਦਾ ਰਾਫ਼ੇਲ’ ਨਾਂ ਦਿਤਾ ਹੈ। ਸੜਕਾਂ ’ਤੇ ਦੌੜਦੇ ਇਸ ਜਹਾਜ਼ ਦੀ ਇੰਟਰਨੈੱਟ ਮੀਡੀਆ ’ਤੇ ਖ਼ੂਬ ਚਰਚਾ ਹੈ। ਜਾਣਕਾਰੀ ਮਿਲਦੇ ਹੀ ਲੋਕ ਇਸ ਨੂੰ ਦੇਖਣ ਲਈ ਰਾਮਾ ਮੰਡੀ ਪਹੁੰਚਣ ਲੱਗੇ ਹਨ। ਇਸ ’ਤੇ ਢਾਈ ਲੱਖ ਰੁਪਏ ਲਾਗਤ ਆਈ ਹੈ। ਇਸ ਤੋਂ ਪਹਿਲਾਂ ਸਾਲ 2019 ’ਚ ਉਨ੍ਹਾਂ ਨੇ ਸਕਰੈਪ ਨਾਲ ਇਕ ਰੇਲਵੇ ਇੰਜਣ ਤਿਆਰ ਕੀਤਾ ਸੀ, ਜੋ ਕਿ ਰਿਫ਼ਾਈਨਰੀ 
ਦੀ ਟਾਊਨਸ਼ਿਪ ’ਚ ਸਥਾਪਤ ਕੀਤਾ ਗਿਆ ਹੈ। ਇਸ ਵਾਰ ਉਨ੍ਹਾਂ ਨੇ ਸੜਕ ’ਤੇ ਚਲਣ ਵਾਲੇ ਜਹਾਜ਼ ਬਾਰੇ ਸੋਚਿਆ। ਇਸ ਲਈ ਉਨ੍ਹਾਂ ਦੇ ਦਿਮਾਗ਼ ’ਚ ਸੱਭ ਤੋਂ ਪਹਿਲਾਂ ਮਾਰੂਤੀ ਦਾ ਇੰਜਣ ਇਸਤੇਮਾਲ ਕਰਨ ਦਾ ਵਿਚਾਰ ਆਇਆ। ਬੱਸ ਫਿਰ ਕੀ ਸੀ ਕਰੀਬ ਇਕ ਮਹੀਨੇ ’ਚ ਹੀ ਉਨ੍ਹਾਂ ਲੜਾਕੂ ਜਹਾਜ਼ ਦੀ ਸ਼ਕਲ ’ਚ ਇਹ ਜਹਾਜ਼ ਤਿਆਰ ਕਰ ਦਿਤਾ। ਇਸ ਨੂੰ ਕਰੀਬ 20 ਕਿਲੋਮੀਟਰ ਦੀ ਸਪੀਡ ’ਤੇ ਚਲਾਇਆ ਜਾ ਸਕਦਾ ਹੈ। ਸੜਕ ’ਤੇ ਦੌੜਨ ਵਾਲਾ ਇਹ ਜਹਾਜ਼ 9 ਫੁੱਟ ਚੌੜਾ ਹੈ ਅਤੇ 18 ਫੁੱਟ ਲੰਮਾ ਹੈ। ਇਸ ’ਚ ਕੇਵਲ ਮਾਰੂਤੀ ਦੇ ਇੰਜਣ ਦਾ ਵੀ ਇਸਤੇਮਾਲ ਕੀਤਾ ਗਿਆ ਹੈ। ਇਸ ’ਚ ਚਾਰ ਟਾਇਰ ਲਗਾਏ ਗਏ ਹਨ। ਅੱਗੇ ਵਾਲੇ 2 ਟਾਇਰ ਛੋਟੇ ਹਨ, ਜਦਕਿ ਪਿਛਲੇ ਦੋਵੇਂ ਟਾਇਰ ਵੱਡੇ ਹਨ। ਇਸ ਨੂੰ ਬਣਾਉਣ ’ਤੇ ਕੁਲ ਢਾਈ ਲੱਖ ਰੁਪਏ ਦਾ ਖ਼ਰਚਾ ਆਇਆ ਹੈ। ਇਸ ਨੂੰ ਤਿਆਰ ਕੀਤੇ ਅਜੇ ਕੁੱਝ ਹੀ ਦਿਨ ਹੋਏ ਹਨ। ਲੋਕਾਂ ਵਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ ਕਿ ਰਾਮਪਾਲ ਬੇਹਨੀਵਾਲ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਿੰਡ ਦਾ ਨਾਂ ਮਸ਼ਹੂਰ ਹੋ ਚੁੱਕਾ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement