31000 ਕਰੋੜ ਦੇ ਕਰਜ਼ੇ ਦੇ ਨਿਪਟਾਰੇ ’ਚ ਅਕਾਲੀ ਭਾਜਪਾ ਸਰਕਾਰ ਨੇ ਕੀਤੀ ਸੀ ਗ਼ਦਾਰੀ : ਜਾਖੜ
Published : Mar 5, 2021, 12:40 am IST
Updated : Mar 5, 2021, 12:40 am IST
SHARE ARTICLE
image
image

31000 ਕਰੋੜ ਦੇ ਕਰਜ਼ੇ ਦੇ ਨਿਪਟਾਰੇ ’ਚ ਅਕਾਲੀ ਭਾਜਪਾ ਸਰਕਾਰ ਨੇ ਕੀਤੀ ਸੀ ਗ਼ਦਾਰੀ : ਜਾਖੜ

ਚੰਡੀਗੜ, 4 ਮਾਰਚ, (ਭੁੱਲਰ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਪਿੱਛਲੀ ਸਰਕਾਰ ਵਲੋਂ ਅਨਾਜ ਖਰੀਦ ਮਾਮਲੇ ਦੇ ਬਕਾਇਆ ਕੇਸ ਦੇ ਨਬੇੜੇ ਲਈ 31000 ਕਰੋੜ ਦਾ ਕਰਜ ਪੰਜਾਬ ਸਿਰ ਓਟਣ ਨੂੰ ਉਨਾਂ ਵਲੋਂ ਪੰਜਾਬ ਦੇ ਭਵਿੱਖ ਨਾਲ ਕੀਤੀ ਵੱਡੀ ਗੱਦਾਰੀ ਕਰਾਰ ਦਿੰਦਿਆਂ ਆਖਿਆ ਹੈ ਕਿ ਅਸਲ ਵਿਚ ਕੇਂਦਰ ਸਰਕਾਰ ਤਾਂ ਸਿਰਫ 13000 ਕਰੋੜ ਰੁਪਏ ਵਿਚ ਹੀ ਇਸ ਕੇਸ ਦਾ ਨਬੇੜਾ ਕਰਨ ਨੂੰ ਤਿਆਰ ਸੀ।
ਅੱਜ ਇਥੇ ਭਾਰਤ ਸਰਕਾਰ ਦੀ ਇਕ ਰਿਪੋਰਟ ਦੀ ਕਾਪੀ ਮੀਡੀਆ ਨਾਲ ਸਾਂਝਾ ਕਰਦਿਆਂ ਸੁਨੀਲ ਜਾਖੜ ਨੇ ਤਤਕਾਲੀ ਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੂੰ ਕਟਹਿਰੇ ਵਿਚ ਖੜਾ ਕਰਦਿਆਂ ਉਨਾਂ ਨੂੰ ਸਾਹਮਣੇ ਆ ਕੇ ਸੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਣ ਲਈ ਵੰਗਾਰਿਆ ਅਤੇ ਕਿਹਾ ਕਿ ਉਹ ਕਿਹੜੇ ਕਾਰਨ ਸਨ ਜਿੰਨਾਂ ਕਾਰਨ ਉਨਾਂ ਪੰਜਾਬ ਦਾ ਭਵਿੱਖ ਹੀ ਦਾਅ ਤੇ ਲਗਾ ਦਿੱਤਾ।
ਜਾਖੜ ਨੂੰ ਕਿਹਾ ਕਿ ਇਹ ਸਹੀ ਸਮਾਂ ਹੈ ਜਦ ਢੀਂਡਸਾ ਆਪਣੇ ਕੀਤੇ ਪਾਪ ਨੂੰ ਧੋ ਸਕਦੇ ਹਨ ਅਤੇ ਉਨਾਂ ਤਾਕਤਾਂ ਨੂੰ ਜਨਤਕ ਕਰ ਸਕਦੇ ਹਨ ਜਿੰਨਾ ਨੇ ਕੇਂਦਰ ਸਰਕਾਰ ਵੱਲੋਂ 13000 ਕਰੋੜ ਵਿਚ ਕੇਸ ਦਾ ਨਿਪਟਾਰਾ ਕਰਨ ਦੀ ਸਹਿਮਤੀ ਦੇ ਬਾਜਜੂਦ ਪੰਜਾਬ ਸਿਰ 31000 ਕਰੋੜ ਦਾ ਕਰਜ ਓਟਿਆ। ਉਨਾਂ ਨੇ ਕਿਹਾ ਕਿ ਸ੍ਰੀ ਢੀਂਡਸਾ ਨੂੰ ਇਸ ਮਾਮਲੇ ਵਿਚ ਭਾਜਪਾ ਦੇ ਪੰਜਾਬ ਵਿਰੋਧੀ ਰੋਲ ਨੂੰ ਵੀ ਉਜਾਗਰ ਕਰਨ ਦੀ ਚੁਣੌਤੀ ਦਿਤੀ। ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਰਿਪੋਰਟ ਬੜੀ ਸਪੱਸ਼ਟ ਹੈ ਕਿ ਕੇਂਦਰ ਸਰਕਾਰ ਤਾਂ ਚਾਹੁੰਦੀ ਸੀ ਕਿ ਪੰਜਾਬ ਸਿਰਫ 13000 ਦਾ ਬੋਝ ਚੁੱਕੇ, ਜਦ ਕਿ ਅਕਾਲੀ ਦਲ ਇਸ ਵਿਸੇ ਤੇ ਹੋਰ ਹੀ ਝੂਠ ਬੋਲਦਾ ਰਿਹਾ ਹੈ। ਜਾਖੜ ਨੇ ਸ੍ਰੀ ਢੀਂਡਸਾ ਨੂੰ ਪੁਛਿਆ ਕਿ ਕੀ ਤੁਹਾਡੀ ਅੰਤਰ ਆਤਮਾ ਨੇ ਇਕ ਵਾਰ ਵੀ ਤੁਹਾਨੂੰ ਇਸ ਤਰਾਂ ਕਰਨ ਤੋਂ ਨਹੀਂ ਵਰਜਿਆ ਜੋ ਤੁਸੀਂ ਪੰਜਾਬ ਵਾਸੀਆਂ ਤੇ ਇੰਨੇ ਵੱਡੇ ਕਰਜ ਦਾ ਬੋਝ ਚੜਾ ਦਿੱਤਾ । ਉਨਾਂ ਨੇ ਕਿਹਾ ਕਿ ਅਕਾਲੀ ਆਗੂ ਤਾਂ ਸਾਡੇ ਗੁਰੂਆਂ ਦੀਆਂ ਸਿਖਿਆਵਾਂ ਨੂੰ ਵਿਸਾਰ ਕੇ ਰਾਜ ਧਰਮ ਹੀ ਭੁੱਲ ਗਏ ਸਨ।
ਜਾਖੜ ਨੇ ਢੀਂਡਸਾ ਨੂੰ ਕਿਹਾ ਕਿ ਚੰਗਾ ਹੋਵੇਗਾ ਜੇਕਰ ਉਹ ਹੁਣ ਵੀ ਸੱਚ ਪੰਜਾਬੀਆਂ ਦੇ ਸਾਹਮਣੇ ਲਿਆ ਕੇ ਆਪਣੇ ਗੁਨਾਹਾ ਦੀ ਮਾਫੀ ਮੰਗਣ। ਉਨਾਂ ਨੇ ਕਿਹਾ ਕਿ ਉਹ ਇਸ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀਮਤੀ ਸੀਤਾਰਮਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਸਾਰੇ ਤੱਖ ਉਜਾਗਰ ਕਰਨ ਲਈ ਕਹਿਣਗੇ। ਇਸ ਮੌਕੇ ਉਨਾਂ ਨੇ ਇਹ ਵੀ ਐਲਾਣ ਕੀਤਾ ਕਿ 8 ਮਾਰਚ ਨੂੰ ਯੂਥ ਕਾਂਗਰਸ ਵੱਲੋਂ ਭਾਜਪਾ ਦੇ ਸੀਨਿਅਰ ਆਗੂਆਂ ਸ੍ਰੀ ਨਿਸੰਕ ਗੌਤਮ, ਸ੍ਰੀ ਤਰੁਣ ਚੁੱਘ ਅਤੇ ਸ੍ਰੀ ਸ਼ਵੇਤ ਮਲਿਕ ਨੂੰ ਇਸ ਰਿਪੋਰਟ ਦੀਆਂ ਕਾਪੀਆਂ ਦੇਣਗੇ ਤਾਂ ਜੋ ਉਹ ਆਪਣਾ ਪੱਖ ਇਸ ਬਾਰੇ ਰੱਖ ਸਕਨ ਕਿਉਂਕਿ ਪਿੱਛਲੀ ਸਰਕਾਰ ਵਿਚ ਉਹ ਵੀ ਬਰਾਬਰ ਦੇ ਭਾਈਵਾਲ ਸਨ। ਇਸੇ ਤਰਾਂ ਕਾਂਗਰਸ ਪਾਰਟੀ ਦੇ ਵਿਧਾਇਕ ਇਸ ਰਿਪੋਰਟ ਦੀਆਂ ਕਾਪੀਆਂ ਵਿਧਾਨ ਸਭਾ ਵਿਚ ਅਕਾਲੀ ਦਲ ਦੇ ਵਿਧਾਇਕਾਂ ਨੂੰ ਦੇ ਕੇ ਉਨਾਂ ਤੋਂ ਜਵਾਬ ਮੰਗਣਗੇ।     

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement