ਫਿਰੋਜ਼ਪੁਰ 'ਚ 17 ਲੱਖ ਦੀ ਡਰੱਗ ਮਨੀ ਸਮੇਤ ਇਕ ਕਾਬੂ: ਤਸਕਰ ਫਰਾਰ, BSF ਨੂੰ ਬਾਰਡਰ 'ਤੇ ਮਿਲੇ 3 ਪੈਕੇਟ ਹੈਰੋਇਨ
Published : Feb 5, 2023, 12:04 pm IST
Updated : Feb 5, 2023, 12:06 pm IST
SHARE ARTICLE
photo
photo

ਇੰਨਾ ਹੀ ਨਹੀਂ, ਭੱਜਣ ਵਾਲਾ ਹੋਰ ਕੋਈ ਨਹੀਂ, ਸਿਪਾਹੀ ਹੈ।

 

ਫ਼ਿਰੋਜ਼ਪੁਰ - ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਬੀਐਸਐਫ ਨੇ ਇੱਕ ਨੌਜਵਾਨ ਨੂੰ 17 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਦਕਿ ਉਸ ਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ। ਇੰਨਾ ਹੀ ਨਹੀਂ, ਭੱਜਣ ਵਾਲਾ ਹੋਰ ਕੋਈ ਨਹੀਂ, ਸਿਪਾਹੀ ਹੈ। ਇਹ ਸਿਪਾਹੀ ਲੰਬੇ ਸਮੇਂ ਤੋਂ ਲੇਹ ਵਿੱਚ ਤਾਇਨਾਤ ਸੀ। ਪੁਲਿਸ ਸਿਪਾਹੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਘਟਨਾ ਪੰਜਾਬ ਦੇ ਫ਼ਿਰੋਜ਼ਪੁਰ ਅਧੀਨ ਪੈਂਦੇ ਚੌਕੀ ਬੀਓਪੀ ਕੱਸੋਕੇ ਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫੜਿਆ ਗਿਆ ਨੌਜਵਾਨ ਪਿੱਪਲ ਸਿੰਘ ਪਿੰਡ ਨਿਹਾਲ ਵਾਲਾ ਦਾ ਰਹਿਣ ਵਾਲਾ ਪ੍ਰਵਾਸੀ ਭਾਰਤੀ ਹੈ, ਜੋ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਦੂਜੇ ਪਾਸੇ ਫਰਾਰ ਹੋਏ ਸਿਪਾਹੀ ਦੀ ਪਛਾਣ ਇਸੇ ਪਿੰਡ ਦੇ ਲਖਵੀਰ ਸਿੰਘ ਵਜੋਂ ਹੋਈ ਹੈ। ਦੋਵੇਂ ਰਾਤ ਵੇਲੇ ਐਚ.ਆਰ.03 ਐਸ 7409 ਨੰਬਰ ਦੀ ਕਾਰ ਵਿੱਚ ਬੀਓਪੀ ਕੱਸੋਕੇ ਨੇੜੇ ਘੁੰਮ ਰਹੇ ਸਨ। ਫਿਰ ਬੀਐਸਐਫ ਨੇ ਕਾਰ ਨੂੰ ਰੋਕਿਆ।

ਬੀਐਸਐਫ ਦੇ ਜਵਾਨਾਂ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿੱਚ 17 ਲੱਖ ਰੁਪਏ ਰੱਖੇ ਹੋਏ ਸਨ। ਪਿੱਪਲ ਸਿੰਘ ਨੂੰ ਫੜ ਲਿਆ ਗਿਆ, ਪਰ ਸਿਪਾਹੀ ਭੱਜਣ ਵਿੱਚ ਕਾਮਯਾਬ ਹੋ ਗਿਆ। ਲਖਵੀਰ ਛੁੱਟੀ 'ਤੇ ਘਰ ਆਇਆ ਹੋਇਆ ਸੀ। ਬੀਐਸਐਫ ਨੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਹੈ। ਪੁਲਿਸ ਸਿਪਾਹੀ ਲਖਵੀਰ ਸਿੰਘ ਦੇ ਘਰ ਅਤੇ ਹੋਰ ਟਿਕਾਣਿਆਂ 'ਤੇ ਛਾਪੇਮਾਰੀ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ- ਪੰਜਾਬ ਪੁਲਿਸ ਦੇ ਦੋ ਅਧਿਕਾਰੀ ਸਸਪੈਂਡ, ਦੋਵਾਂ ’ਤੇ ਆਪਣੀ ਡਿਊਟੀ ਦੌਰਾਨ ਕੁਤਾਹੀ ਵਰਤਣ ਦੇ ਲੱਗੇ ਦੋਸ਼ 

ਇਸ ਸਫਲਤਾ ਦੇ ਨਾਲ ਹੀ ਬੀ.ਐਸ.ਐਫ ਨੇ ਫਿਰੋਜ਼ਪੁਰ ਬਾਰਡਰ 'ਤੇ ਹੈਰੋਇਨ ਦੇ 3 ਪੈਕਟ ਵੀ ਬਰਾਮਦ ਕੀਤੇ ਹਨ। ਦੇ ਜਵਾਨਾਂ ਨੂੰ ਗਸ਼ਤ ਦੌਰਾਨ ਇਹ ਪੈਕਟ ਮਿਲੇ ਹਨ। ਜਾਂਚ ਤੋਂ ਬਾਅਦ ਪੈਕਟ ਵਿੱਚੋਂ ਤਿੰਨ ਹੈਰੋਇਨ ਦੇ ਪੈਕਟ ਬਰਾਮਦ ਹੋਏ। ਜਿਸ ਵਿੱਚ 2.256 ਕਿਲੋ ਹੈਰੋਇਨ ਸੀ।

Tags: ferozpur, drug

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement