ਚੰਨੀ ਦੇ ਭਣੇਵੇਂ ਵਿਰੁਧ ਮੋਦੀ ਸਰਕਾਰ ਈ.ਡੀ. ਰਾਹੀਂ ਕਰ ਰਹੀ ਹੈ ਬਦਲੇ ਦੀ ਕਾਰਵਾਈ : ਹਰੀਸ਼ ਚੌਧਰੀ
Published : Feb 5, 2022, 12:45 am IST
Updated : Feb 5, 2022, 12:45 am IST
SHARE ARTICLE
image
image

ਚੰਨੀ ਦੇ ਭਣੇਵੇਂ ਵਿਰੁਧ ਮੋਦੀ ਸਰਕਾਰ ਈ.ਡੀ. ਰਾਹੀਂ ਕਰ ਰਹੀ ਹੈ ਬਦਲੇ ਦੀ ਕਾਰਵਾਈ : ਹਰੀਸ਼ ਚੌਧਰੀ

ਕਿਹਾ, ਪੂਰੀ ਕਾਂਗਰਸ ਖੜੀ ਹੈ ਚੰਨੀ ਨਾਲ


ਚੰਡੀਗੜ੍ਹ, 4 ਫ਼ਰਵਰੀ (ਭੁੱਲਰ) : ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀਸ਼ ਚੌਧਰੀ ਨੇ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਵਿਰੁਧ ਈ.ਡੀ. ਦੀ ਕਾਰਵਾਈ ਬਦਲੇ ਦੀ ਭਾਵਨਾ ਨਾਲ ਮੋਦੀ ਸਰਕਾਰ ਵਲੋਂ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਸਾਰੀਆਂ ਹੀ ਵਿਰੋਧੀ ਪਾਰਟੀਆਂ ਚੰਨੀ ਦੀ ਵਧ ਰਹੀ ਲੋਕਪਿ੍ਅਤਾ ਕਾਰਨ ਉਨ੍ਹਾਂ ਨੂੰ  ਦਬਾਉਣਾ ਚਾਹੁੰਦੀਆਂ ਹਨ ਤੇ ਸੱਭ ਈ.ਡੀ. ਦੀ ਕਾਰਵਾਈ ਦੇ ਪਿੱਛੇ ਹਨ |
ਅੱਜ ਪੰਜਾਬ ਕਾਂਗਰਸ ਭਵਨ 'ਚ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਚੰਨੀ ਕੇਂਦਰ ਸਰਕਾਰ ਅੱਗੇ ਨਹੀਂ ਝੁਕੇ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਸਮੇਂ ਵੀ ਕਿਸਾਨਾਂ ਉਪਰ ਲਾਠੀ-ਗੋਲੀ ਨਹੀਂ ਚਲਾਈ | ਇਸ ਕਰ ਕੇ ਬਦਲੇ ਦੀ ਭਾਵਨਾ ਨਾਲ ਉਨ੍ਹਾਂ ਦੇ ਰਿਸ਼ਤੇਦਾਰ 'ਤੇ ਕਾਰਵਾਈ ਕਰ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀ ਅਜਿਹੀ ਪਹਿਲੀ ਕਾਰਵਾਈ ਨਹੀਂ ਬਲਕਿ ਹਮੇਸ਼ਾ ਹੀ ਉਸਨੇ ਚੋਣਾਂ ਸਮੇਂ ਵੱਖ ਵੱਖ ਰਾਜਾਂ 'ਚ ਈ.ਡੀ. ਤੇ ਸੀਬੀਆਈ ਦੀ ਵਰਤੋਂ ਵਿਰੋਧੀਆਂ ਵਿਰੁਧ ਕੀਤੀ ਹੈ | ਉਨ੍ਹਾਂ ਕਿਹਾ ਕਿ ਪੂਰੀ ਕਾਂਗਰਸ ਡੱਟ ਕੇ ਚੰਨੀ ਨਾਲ ਖੜ੍ਹੀ ਹੈ ਤੇ ਕੇਂਦਰ ਦੀ ਅਜਿਹੀ ਕਿਸੇ ਕਾਰਵਾਈ ਤੋਂ ਕਾਂਗਰਸ ਆਗੂ ਡਰਨ ਵਾਲੇ ਨਹੀਂ ਹਨ | ਪਿਛਲੇ ਸਮੇਂ 'ਚ ਹੋਈਆਂ ਕਈ ਰਾਜਾਂ ਦੀਆਂ ੋਚੋਣਾਂ ਵਿਚ ਈ.ਡੀ. ਦੇ ਇਸਤੇਮਾਲ ਦੀਆਂ ਸਪਸ਼ਟ ਉਦਾਹਰਣਾਂ ਸਾਹਮਣੇ ਹਨ | ਇਕ ਮਿਸਾਨ ਪਛਮੀ ਬੰਗਾਲ ਵਿਚ ਹੋਈਆਂ ਚੋਣਾਂ ਸਮੇਂ ਈ.ਡੀ. ਵਰਤੋਂ ਦੀ ਵੀ ਹੈ | ਭਾਜਪਾ ਈ.ਡੀ ਨੂੰ  ਅਪਣਾ ਚੋਣ ਵਿਭਾਗ ਬਣਾ ਕੇ ਵਰਤ ਰਹੀ ਹੈ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement