ਅਕਾਲੀ ਦਲ 1920 ਨੇ ਅੱਜ ਦਾ ਬੰਦ ਸਫ਼ਲ ਕਰਨ ਦੀ ਕੀਤੀ ਅਪੀਲ
Published : Feb 5, 2021, 11:58 pm IST
Updated : Feb 5, 2021, 11:58 pm IST
SHARE ARTICLE
image
image

ਅਕਾਲੀ ਦਲ 1920 ਨੇ ਅੱਜ ਦਾ ਬੰਦ ਸਫ਼ਲ ਕਰਨ ਦੀ ਕੀਤੀ ਅਪੀਲ


ਚੰਡੀਗੜ੍ਹ,  5 ਫ਼ਰਵਰੀ (ਭੁੱਲਰ) : ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਅੱਜ ਦੇੇ ਭਾਰਤ ਬੰਦ ਦੀ ਹਮਾਇਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦੇ ਅਸੂਲਾਂ ਪ੍ਰਤੀ ਗੰਭੀਰ ਨਾ ਹੋੋਣ ਕਰ ਕੇ ਕਿਸਾਨੀ ਮੰਗਾਂ ਨੂੰ ਨਹੀਂ ਮੰਨ ਰਹੀ ਸਗੋਂ ਇਸ ਸੰਘਰਸ਼ ਨੂੰ ਦਬਾਉਣ, ਲਮਕਾਉਣ ਲਈ ਸਾਜ਼ਸ਼ ਘੜ ਰਹੀ ਹੈ | ਉਨ੍ਹਾਂ ਦਸਿਆ ਕਿ ਕਹਿਰ ਦੀ ਸਰਦੀ 'ਚ ਕਿਸਾਨ, ਬੀਬੀਆਂ ਬੱਚੇ ਤੇ ਬਜ਼ੁਰਗ ਸੰਘਰਸ਼ ਕਰ ਰਹੇ ਹਨ | ਉਕਤ ਆਗੂ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਵਲੋਂ ਪੰਜਾਬ ਨਾਲ ਵਿਤਕਰਾ ਹਰ ਫ਼ਰੰਟ 'ਤੇ ਕਰਨ ਕਰ ਕੇ ਸਰਹੱਦੀ ਸੂਬਾ ਸਮੇਂ ਦਾ ਹਾਣੀ ਨਹੀਂ ਬਣ ਸਕਿਆ ਜੋ ਕਿਸੇ ਸਮੇ ਦੇਸ਼ ਦਾ ਸੱਭ ਤੋਂ ਖ਼ੁਸ਼ਹਾਲ ਤੇ ਵਿਕਸਤ ਪ੍ਰਾਂਤ ਸੀ ਪਰ ਕੇਂਦਰੀ ਸਰਕਾਰਾਂ ਨੇ ਕਦੇ ਵੀ ਸਿੱਖ ਪ੍ਰਭਾਵ ਵਾਲੇ ਸਟੇਟ ਨੂੰ ਕੋਈ ਵਿਸ਼ੇਸ਼ ਪੈਕੇਜ ਨਹੀਂ ਦਿਤਾ  |    ਪੰਜਾਬ ਦੇ ਯੋਗਦਾਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਤੇ ਬਾਅਦ ਵਿਚ ਪੰਜਾਬੀਆਂ ਦਾ ਅਹਿਮ ਰੋਲ ਹੈ | ਉਨ੍ਹਾਂ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਖੇਤੀ ਕਾਨੂੰਨ ਰੱਦ ਨਾ ਕੀਤੇ ਗਏ ਤਾਂ ਸਿਆਸੀ ਅਸਥਿਰਤਾ ਦਾ ਵਧਣਾ ਕੁਦਰਤੀ ਹੈ ਤੇ ਲੋਕ ਕੇਂਦਰ ਸਰਕਾਰ ਵਿਰੁਧ ਲਾਮਬੰਦੀ ਕਰਨਗੇ |  ਉਨ੍ਹਾਂ ਖੇਤੀਬਾੜੀ ਨੂੰ ਸਹੂਲਤਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰ ਕੇ ਸਿਆਸੀ, ਸਮਾਜੀ ਮਾਹੌਲ ਸੁਖਾਵਾ ਬਣਾਵੇ | ਸ ਰਵੀਇੰਦਰ ਸਿੰਘ ਨੇ ਮੁੜ ਜੋਰ ਦਿਤਾ ਕਿ ਉਹ ਅੱਜ ਬੰਦ ਸਫ਼ਲ ਕਰਨ ਲਈ ਚੱਕਾ ਜਾਮ ਕਰਨ  |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement