ਮਾਛੀਵਾੜਾ ਸਾਹਿਬ 'ਚ ਖੇਤ ਵਿਚ ਪਤੰਗ ਲੁੱਟਣ ਗਏ ਬੱਚੇ ਨੂੰ ਕਿਸਾਨ ਨੇ ਦਿੱਤੀ ਰੂਹ ਕੰਬਾਊ ਮੌਤ

By : GAGANDEEP

Published : Jan 5, 2023, 3:52 pm IST
Updated : Jan 5, 2023, 3:52 pm IST
SHARE ARTICLE
photo
photo

ਮ੍ਰਿਤਕ ਦੇ ਪਿਤਾ ਰਾਜੂ ਸਾਹਨੀ ਦੇ ਬਿਆਨਾਂ ਦੇ ਆਧਾਰ ’ਤੇ ਪਰਵਾਸੀ ਕਿਸਾਨ ਖ਼ਿਲਾਫ਼ ਕਤਲ ਦਾ ਮਾਮਲਾ ਦਰਜ

 

ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਤੋਂ ਦਿਲ ਨੂੰ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਇਥੋਂ ਦੀ ਬਲੀਬੇਗ ਬਸਤੀ ਵਿਖੇ ਬੀਤੀ ਸ਼ਾਮ ਪਰਵਾਸੀ ਕਿਸਾਨ ਨੇ 4 ਸਾਲਾ ਮਾਸੂਮ ਬੱਚੇ ਅੰਸ਼ੂ ਕੁਮਾਰ ਨੂੰ ਗਟਰ 'ਚ ਸੁੱਟ ਕੇ ਮਾਰ ਦਿੱਤਾ।

ਫਿਲਹਾਲ ਬੱਚੇ ਦੀ ਲਾਸ਼ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ। ਜਾਣਕਾਰੀ ਅਨੁਸਾਰ ਬਾਬੂ ਲਾਲ ਬਲੀਬੇਗ ਬਸਤੀ ਨੇੜੇ ਹੀ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦਾ ਹੈ ਅਤੇ ਇਸ ਬਸਤੀ ਦੇ ਬੱਚੇ ਰੋਜ਼ਾਨਾ ਉਸ ਦੇ ਖੇਤ 'ਚ ਖੇਡਣ ਅਤੇ ਪਤੰਗ ਲੁੱਟਣ ਲਈ ਚਲੇ ਜਾਂਦੇ ਸਨ। ਕਿਸਾਨ ਬਾਬੂ ਲਾਲ ਬੱਚਿਆਂ ਦੀ ਇਸ ਸ਼ਰਾਰਤ 'ਤੇ ਆਪਣੀ ਫ਼ਸਲ ਖ਼ਰਾਬ ਹੋਣ ਤੋਂ ਪਰੇਸ਼ਾਨ ਸੀ। ਬੀਤੇ ਦਿਨ ਵੀ ਕਾਫ਼ੀ ਬੱਚੇ ਉਸ ਦੇ ਖੇਤਾਂ 'ਚ ਪਤੰਗ ਲੁੱਟਣ ਆਏ ਅਤੇ ਉਹ ਸੋਟੀ ਲੈ ਕੇ ਬੱਚਿਆਂ ਦੇ ਪਿੱਛੇ ਪੈ ਗਿਆ ਤੇ ਉਸ ਨੇ ਬੱਚੇ ਅੰਸ਼ੂ ਕੁਮਾਰ ਨੂੰ ਫੜ੍ਹ ਲਿਆ ਅਤੇ ਗੁੱਸੇ 'ਚ ਆ ਕੇ ਨੇੜੇ ਹੀ ਗਟਰ 'ਚ ਸੁੱਟ ਦਿੱਤਾ।

ਜਦੋਂ ਤੱਕ ਬੱਚੇ ਨੂੰ ਬਾਹਰ ਕੱਢਿਆ ਗਿਆ ਉਦੋਂ ਤੱਕ ਅੰਸ਼ੂ ਨੇ ਦਮ ਤੋੜ ਦਿੱਤਾ ਸੀ। ਥਾਣਾ ਮੁਖੀ ਇੰਸਪੈਕਟਰ ਦਵਿੰਦਰਪਾਲ ਸਿੰਘ ਵੱਲੋਂ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸਦੇ ਪਿਤਾ ਰਾਜੂ ਸਾਹਨੀ ਦੇ ਬਿਆਨਾਂ ਦੇ ਆਧਾਰ ’ਤੇ ਪਰਵਾਸੀ ਕਿਸਾਨ ਬਾਬੂ ਲਾਲ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement