ਘਾਨਾ ਤੋਂ ਆਇਆ ਯਾਤਰੀ ਗਿ੍ਫ਼ਤਾਰ, ਢਿੱਡ 'ਚ ਲੁਕਾ ਕੇ ਰੱਖੇ ਸਨ 13 ਕਰੋੜ ਦੇ 87 ਨਸ਼ੀਲੇ ਕੈਪਸੂਲ
Published : Sep 4, 2022, 12:42 am IST
Updated : Sep 4, 2022, 12:42 am IST
SHARE ARTICLE
image
image

ਘਾਨਾ ਤੋਂ ਆਇਆ ਯਾਤਰੀ ਗਿ੍ਫ਼ਤਾਰ, ਢਿੱਡ 'ਚ ਲੁਕਾ ਕੇ ਰੱਖੇ ਸਨ 13 ਕਰੋੜ ਦੇ 87 ਨਸ਼ੀਲੇ ਕੈਪਸੂਲ

ਮੁੰਬਈ, 3 ਸਤੰਬਰ : ਮੁੰਬਈ ਕਸਟਮ ਵਿਭਾਗ ਨੇ ਇਥੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤ ਵਿਚ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਘਾਨਾ ਦੇ ਇਕ ਯਾਤਰੀ ਨੂੰ  ਗਿ੍ਫ਼ਤਾਰ ਕੀਤਾ ਹੈ | ਉਸ ਨੇ ਇਹ ਨਸ਼ੀਲਾ ਪਦਾਰਥ 87 ਕੈਪਸੂਲਾਂ ਰਾਹੀਂ ਅਪਣੇ ਢਿੱਡ ਵਿਚ ਲੁਕਾ ਕੇ ਰਖਿਆ ਹੋਇਆ ਸੀ | 
ਕਸਟਮ ਵਿਭਾਗ ਨੇ ਦਸਿਆ ਕਿ ਯਾਤਰੀ ਕੋਲੋਂ ਬਰਾਮਦ ਕੀਤੀ ਗਈ 1300 ਗ੍ਰਾਮ ਕੋਕੀਨ ਦੀ ਕੀਮਤ 13 ਕਰੋੜ ਰੁਪਏ ਹੈ | ਇਹ ਘਟਨਾ 28 ਅਗੱਸਤ ਦੀ ਹੈ, ਜਦੋਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਯਾਤਰੀ ਨੂੰ  ਸ਼ੱਕੀ ਹੋਣ 'ਤੇ ਰੋਕਿਆ ਗਿਆ ਅਤੇ ਸਰਕਾਰੀ ਹਸਪਤਾਲ ਲਿਜਾਇਆ ਗਿਆ |
ਮੁੰਬਈ ਕਸਟਮਸ-3 ਦੇ ਟਵਿੱਟਰ ਹੈਂਡਲ ਤੋਂ ਇਕ ਟਵੀਟ ਵਿਚ ਕਿਹਾ ਗਿਆ ਹੈ,''ਯਾਤਰੀ ਘਾਨਾ ਤੋਂ ਮੁੰਬਈ ਹਵਾਈ ਅੱਡੇ 'ਤੇ ਪਹੁੰਚਿਆ ਅਤੇ ਕਸਟਮ ਅਧਿਕਾਰੀਆਂ ਨੇ ਉਸ ਨੂੰ  ਸ਼ੱਕ ਦੇ ਆਧਾਰ 'ਤੇ ਰੋਕ ਲਿਆ | ਤਲਾਸ਼ੀ ਦੌਰਾਨ ਅਧਿਕਾਰੀਆਂ ਨੂੰ  ਉਸ ਦੇ ਸਾਮਾਨ 'ਚੋਂ ਕੱੁਝ ਨਹੀਂ ਮਿਲਿਆ ਪਰ ਜਾਂਚ 'ਤੇ ਪਤਾ ਲੱਗਾ ਕਿ ਉਸ ਦੇ ਢਿੱਡ ਵਿਚ 87 ਕੈਪਸੂਲ ਸਨ, ਜਿਨ੍ਹਾਂ 'ਚ ਕੋਕੀਨ ਲੁਕਾਈ ਹੋਈ ਸੀ | ਮੁਲਜ਼ਮ ਨੂੰ  ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਨੇ ਤਿੰਨ ਦਿਨਾਂ ਵਿਚ ਇਹ ਕੈਪਸੂਲ ਉਗਲੇ | ਕਸਟਮ ਵਿਭਾਗ ਨੇ ਕਿਹਾ ਕਿ ਯਾਤਰੀ ਨੂੰ  ਨਸ਼ਾ ਵਿਰੋਧੀ ਐਕਟ ਦੇ ਤਹਿਤ ਗਿ੍ਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ |        
                        (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement