ਕਰੰਟ ਲੱਗਣ ਨਾਲ ਨੌਜੁਆਨ ਕਿਸਾਨ ਦੀ ਮੌਤ
Published : Jul 4, 2023, 11:33 am IST
Updated : Jul 4, 2023, 11:36 am IST
SHARE ARTICLE
photo
photo

ਖੇਤੀਬਾੜੀ ਦੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਸਟਾਰਟਰ ਵਿਚ ਅਚਾਨਕ ਕਰੰਟ ਆ ਗਿਆ

 

ਰਾਮਪੁਰਾਫੂਲ : ਨਜਦੀਕੀ ਪਿੰਡ ਗਿੱਲ ਕਲਾਂ ਦੇ ਇਕ ਨੌਜੁਆਨ ਕਿਸਾਨ ਦੀ ਖੇਤੀ ਵਾਲੀ ਮੋਟਰ ਦੇ ਸਟਾਰਟਰ ਵਿਚ ਅਚਾਨਕ ਕਰੰਟ ਆ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ।

ਮ੍ਰਿਤਕ ਨੌਜੁਆਨ ਦੇ ਵੱਡੇ ਭਰਾ ਰਾਜਵਿੰਦਰ ਸਿੰਘ ਅਤੇ ਮਸੇਰੇ ਭਰਾ ਮਨਪ੍ਰੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਭੁਪਿੰਦਰ ਸਿੰਘ (33) ਸਾਲ ਪੁੱਤਰ ਸੁਖਦੇਵ ਸਿੰਘ ਵਾਸੀ ਨੇੜੇ ਡੇਰਾ ਬਾਬਾ ਬੰਸਰੀ ਪਿੰਡ ਗਿੱਲ ਕਲਾਂ ਖੇਤੀ ਕਰਨ ਤੋਂ ਇਲਾਵਾ ਤਪਾ ਮੰਡੀ ਦੀ ਦੀ ਇਕ ਫ਼ੈਕਟਰੀ ਵਿਚ ਬਤੌਰ ਸਟੋਰ ਕੀਪਰ ਕੰਮ ਕਰਦਾ ਸੀ। ਲੰਘੀ ਇਕ ਜੁਲਾਈ ਨੂੰ ਭੁਪਿੰਦਰ ਸਿੰਘ ਸ਼ਾਮ ਸਮੇਂ ਖੇਤੀਬਾੜੀ ਦੇ ਟਿਊਬਵੈੱਲ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਸਟਾਰਟਰ ਵਿਚ ਅਚਾਨਕ ਕਰੰਟ ਆ ਗਿਆ ਤੇ ਕਰੰਟ ਨੇ ਸੋਹਣੇ ਸੁਨੱਖੇ ਭੁਪਿੰਦਰ ਸਿੰਘ ਨੂੰ ਅਪਣੀ ਲਪੇਟ ਵਿਚ ਲੈ ਲਿਆ ਅਤੇ ਯਕਲਖਤ ਉਸ ਦੀ ਮੌਤ ਹੋ ਗਈ।

ਸਮਝਿਆ ਜਾਂਦਾ ਹੈ ਕਿ ਮੀਂਹਾਂ ਕਾਰਨ ਮੌਸਮ ’ਚ ਮੌਜੂਦ ਸਿੱਲ੍ਹ ਕਿਸੇ ਤਰ੍ਹਾਂ ਸਟਾਰਟਰ ਅੰਦਰ ਦਾਖ਼ਲ ਹੋ ਗਈ। ਪੁਲਿਸ ਕਾਰਵਾਈ ਅਤੇ ਪੋਸਟਮਾਰਟਮ ਉਪਰੰਤ ਭੁਪਿੰਦਰ ਸਿੰਘ ਦਾ ਅੰਤਮ ਸਸਕਾਰ ਕਰ ਦਿਤਾ ਗਿਆ ਹੈ। 

ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਰਾਣੀ ਕੌਰ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ ਘਰ ਹਾਲੇ ਕੋਈ ਬੱਚਾ ਵੀ ਨਹੀਂ ਸੀ ਹੋਇਆ। ਇਸ ਦਰਦਨਾਕ ਮੌਤ ਕਾਰਨ ਪਿੰਡ ਤੇ ਇਲਾਕਾ ਸ਼ੋਕ ਵਿਚ ਡੁੱਬ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement