ਗੁਰਦਾਸਪੁਰ ‘ਚ ਹਾਦਸਾਗ੍ਰਸਤ ਹੋਈ ਪੁਲਿਸ ਥਾਣੇ ਦੀ ਗੱਡੀ ‘ਚੋਂ ਬਰਾਮਦ ਹੋਈ 110 ਗ੍ਰਾਂਮ ਭੁੱਕੀ
Published : Jul 4, 2021, 6:13 pm IST
Updated : Jul 4, 2021, 6:13 pm IST
SHARE ARTICLE
Police Vehicle involved in Accident
Police Vehicle involved in Accident

ਗੁਰਦਾਸਪੁਰ ਜ਼ਿਲ੍ਹੇ ‘ਚ ਤੁਗਲਵਾਲ ਪੁਲਿਸ ਚੌਂਕੀ ਦੀ ਸਰਕਾਰੀ ਗੱਡੀ ਚੋਂ 110 ਗ੍ਰਾਂਮ ਭੁੱਕੀ ਬਰਾਮਦ ਹੋਈ।

ਗੁਰਦਾਸਪੁਰ: ਗੁਰਦਾਸਪੁਰ ਜ਼ਿਲ੍ਹੇ ‘ਚ ਤੁਗਲਵਾਲ (Tugalwal) ਪੁਲਿਸ ਚੌਂਕੀ ਦੀ ਸਰਕਾਰੀ ਗੱਡੀ (Government Vehicle) ਚੋਂ 110 ਗ੍ਰਾਂਮ ਭੁੱਕੀ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਤੁਗਲਵਾਲ ਚੌਂਕੀ ਦਾ ਡਰਾਈਵਰ ਲਖਵਿੰਦਰ ਸਿੰਘ ਸਰਕਾਰੀ ਬਲੈਰੋ ਗੱਡੀ ’ਤੇ ਗੁਰਦਾਸਪੁਰ ਤੋਂ ਤੁਗਲਵਾਲ ਨੂੰ ਜਾ ਰਿਹਾ ਸੀ। ਰਸਤੇ ‘ਚ ਤਿੱਬੜ ਵਿਖੇ ਇਕ ਬੱਚੇ ਨੂੰ ਬਚਾਉਂਦੇ ਹੋਏ ਗੱਡੀ ਹਾਦਸੇ ਦਾ ਸ਼ਿਕਾਰ ( Police Vehicle Accident) ਹੋ ਗਈ। ਇਹ ਹਾਦਸਾ ਵਾਪਰਨ ’ਤੇ ਪਿੰਡ ਵਾਲੇ ਇਕੱਠੇ ਹੋ ਗਏ ਅਤੇ ਲੋਕਾਂ ਦੇ ਵਿਰੋਧ ਤੋਂ ਡਰਦਾ ਡਰਾਈਵਰ ਲਖਵਿੰਦਰ ਸਿੰਘ (Lakhwinder Singh) ਉਥੋਂ ਚਲਾ ਗਿਆ।

ਇਹ ਵੀ  ਪੜ੍ਹੋ -ਕੇਜਰੀਵਾਲ ਨੇ PM ਮੋਦੀ ਨੂੰ ਕੀਤੀ ਅਪੀਲ, ਕਿਹਾ ਇਸ ਸਾਲ ਡਾਕਟਰਾਂ ਨੂੰ ਦਿੱਤਾ ਜਾਵੇ ‘ਭਾਰਤ ਰਤਨ’

Punjab PolicePunjab Police

ਇਹ ਵੀ  ਪੜ੍ਹੋ -ਅੰਮ੍ਰਿਤਸਰ: ਹੋਟਲ ਦੇ ਕਮਰੇ ‘ਚ ਮੁੰਡਾ-ਕੁੜੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

ਇਸ ਦੀ ਸੂਚਨਾ ਮਿਲਦੇ ਹੀ ਥਾਣਾ ਤਿੱਬੜ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਦ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ਬੋਰਡ ਵਿਚੋਂ 110 ਗ੍ਰਾਂਮ ਭੁੱਕੀ ਬਰਾਮਦ ਹੋਈ। ਪੁਲਿਸ ਨੇ ਐੱਨ.ਡੀ.ਪੀ.ਐੱਸ. ਐਕਟ (NDPS Act) ਤਹਿਤ ਪੁਲਿਸ ਚੌਂਕੀ ਇੰਚਾਰਜ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਇਸ ਮਾਮਲੇ ‘ਚ ਜਾਂਚ ਜਾਰੀ ਹੈ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement