ਇਕ ਮਹੀਨਾ ਬੀਤਣ ਤੋਂ ਬਾਅਦ ਵੀ ਨਹੀਂ ਸੰਭਾਲਿਆ ਸਿੱਧੂ ਨੇ ਨਵੇਂ ਵਿਭਾਗ ਦਾ ਚਾਰਜ
Published : Jul 4, 2019, 12:10 pm IST
Updated : Jul 4, 2019, 5:26 pm IST
SHARE ARTICLE
Navjot Singh Sidhu
Navjot Singh Sidhu

ਕੈਬਨਿਟ ਦੇ ਫੇਰਬਦਲ ਤੋਂ ਬਾਅਦ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ

ਚੰਡੀਗੜ੍ਹ- ਪੰਜਾਬ ਕੈਬਨਿਟ ਵਿਚ ਮਹੱਤਵਪੂਰਨ ਵਿਭਾਗ ਛਿਣ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਲਗਭਗ ਇਕ ਮਹੀਨੇ ਬਾਅਦ ਵੀ ਆਪਣੇ ਨਵੇਂ ਮੰਤਰਾਲੇ ਦਾ ਕੰਮ ਨਹੀਂ ਸੰਭਾਲਿਆ। ਮੁੱਖ ਮੰਤਰੀ ਅਮਰਿੰਦਰ ਸਿੰਘ  ਨਾਲ ਉਹਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਨੇ ਬੀਤੀ ਛੇ ਜੂਨ ਨੂੰ ਸਿੱਧੂ ਤੋਂ ਸਥਾਨਕ ਪ੍ਰਸਾਸ਼ਨ, ਆਵਾਜਾਈ ਅਤੇ ਸੰਸਕ੍ਰਿਤੀ ਵਿਭਾਗਾਂ ਦਾ ਚਾਰਜ ਵਾਪਸ ਲੈ ਲਿਆ ਸੀ ਅਤੇ ਉਹਨਾਂ ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦਾ ਚਾਰਜ ਦਿੱਤਾ ਗਿਆ ਸੀ। ਕੈਬਨਿਟ ਵਿਚ ਫੇਰ ਬਦਲ ਦੇ ਦੋ ਦਿਨ ਬਾਅਦ ਅੱਠ ਜੂਨ ਨੂੰ ਸਰਕਾਰ ਦੇ ਅਭਿਲਾਸ਼ੀ ਕੰਮਾਂ ਵਿਚ ਤੇਜ਼ੀ ਲਈ ਮੁੱਖ ਮੰਤਰੀ ਦੁਆਰਾ ਗਠਿਤ ਮੰਤਰੀ ਸਮੂਹ ਤੋਂ ਵੀ ਸਿੱਧੂ ਬਾਹਰ ਹੋ ਗਏ ਹਨ।

Ahmed PatelAhmed Patel

ਮੁੱਖ ਮੰਤਰੀ ਅਤੇ ਸਿੱਧੂ ਵਿਚਕਾਰ ਹੋਈ ਅਣਬਣ ਦੂਰ ਕਰਨ ਦਾ ਜ਼ਿੰਮਾ ਸੀਨੀਅਰ ਕਾਂਗਰਸ ਨੇਤਾ ਅਹਿਮਦ ਪਟੇਲ ਨਾਲ ਮੁਲਾਕਾਤ ਕੀਤੀ ਸੀ ਪਰ ਪਾਰਟੀ ਨੇ ਇਸ ਬੈਠਕ ਨੂੰ ਕਥਿਤ ਤੌਰ ਤੇ ਸ੍ਰਿਸ਼ਟਾਚਾਰ ਬੈਠਕ ਕਰਾਰ ਕਰ ਦਿੱਤਾ ਸੀ। ਕੈਬਨਿਟ ਦੇ ਫੇਰਬਦਲ ਤੋਂ ਬਾਅਦ ਸਿੱਧੂ ਅਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ। ਸਿੱਧੂ ਦੇ ਕਰੀਬੀ ਸਹਿਯੋਗੀ ਨੇ ਕਿਹਾ ਕਿ ਮੰਤਰੀ ਅਤੇ ਉਹਨਾਂ ਦੀ ਪਤਨੀ ਫਿਲਹਾਲ ਅਮ੍ਰਿੰਤਸਰ ਵਿਚ ਹਨ ਅਤੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ।

Sidhu And Rahul GandhiSidhu And Rahul Gandhi

ਹੁਣ ਤੱਕ ਨਵੇਂ ਮੰਤਰਾਲੇ ਦਾ ਕਾਰਜਕਾਰ ਨਾ ਸੰਭਾਲਣ ਵਾਲੇ ਸਿੱਧੂ ਨੇ ਪਿਛਲੇ ਮਹੀਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਇਕ ਪੱਤਰ ਦੇਣ ਦੇ ਨਾਲ ਹੀ ਸਥਿਤੀ ਦੀ ਜਾਣਕਾਰੀ ਵੀ ਦਿੱਤੀ। ਸਿੱਧੂ ਨੇ 10 ਜੂਨ ਨੂੰ ਰਾਹੁਲ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦੇ ਨਾਲ ਟਵਿੱਟਰ ਅਤੇ ਫੇਸਬੁੱਕ ਤੇ ਇਕ ਤਸਵੀਰ ਵੀ ਸਾਂਝੀ ਕੀਤੀ। ਉਹਨਾਂ ਨੇ ਇਸ ਤੋਂ ਬਾਅਦ ਟਵਿੱਟਰ ਅਤੇ ਫੇਸਬੁੱਕ ਤੇ ਕੁੱਝ ਵੀ ਸਾਂਝਾ ਨਹੀਂ ਕੀਤਾ।   

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement