ਪਿਟਬੁੱਲ ਕੁੱਤੇ ਵੱਲੋਂ ਆਪਣੀ ਹੀ ਮਾਲਕਿਨ ਤੇ ਜਾਨਲੇਵਾ ਹਮਲਾ
Published : Jun 4, 2019, 10:48 am IST
Updated : Jun 4, 2019, 10:48 am IST
SHARE ARTICLE
pitbull dog woman assault
pitbull dog woman assault

ਲੋਕ ਅਲੱਗ-ਅਲੱਗ ਕਾਰਨਾਂ ਕਰਕੇ ਘਰ 'ਚ ਕੁੱਤੇ ਪਾਲਦੇ ਹਨ, ਕੁਝ ਲੋਕਾਂ ਨੂੰ ਉਨ੍ਹਾਂ ਦਾ ਸ਼ੌਕ ਹੁੰਦਾ ਹੈ, ਕੁਝ ਨੂੰ ਇਨ੍ਹਾਂ ਬਹੁਤ ਲਗਾਵ ਹੁੰਦਾ ਹੈ

ਕਪੂਰਥਲਾ : ਲੋਕ ਅਲੱਗ-ਅਲੱਗ ਕਾਰਨਾਂ ਕਰਕੇ ਘਰ 'ਚ ਕੁੱਤੇ ਪਾਲਦੇ ਹਨ, ਕੁਝ ਲੋਕਾਂ ਨੂੰ ਉਨ੍ਹਾਂ ਦਾ ਸ਼ੌਕ ਹੁੰਦਾ ਹੈ, ਕੁਝ ਨੂੰ ਇਨ੍ਹਾਂ ਬਹੁਤ ਲਗਾਵ ਹੁੰਦਾ ਹੈ ਉਥੇ ਹੀ ਕੁਝ ਲੋਕ ਸੁਰੱਖਿਆ ਲਈ ਇਨ੍ਹਾਂ ਨੂੰ ਪਾਲਣਾ ਪਸੰਦ ਕਰਦੇ ਹਨ। ਚਾਹੇ ਤੁਸੀਂ ਕਿਸੇ ਵੀ ਕਾਰਨ ਨਾਲ ਕੁੱਤੇ ਨੂੰ ਪਾਲਿਆ ਹੋਵੇ। ਜੇਕਰ ਤੁਸੀਂ ਪਿਟਬੁੱਲ ਰੱਖਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਉਨ੍ਹਾਂ ਦੇ ਬਾਰੇ ਵਿੱਚ ਉਹ ਗੱਲਾਂ ਜਰੂਰ ਪਤਾ ਹੋਣ ਜੋ ਉਨ੍ਹਾਂ ਨੂੰ ਪਸੰਦ ਨਹੀਂ ਆਉਂਦੀਆਂ।

pitbull dog woman assaultpitbull dog woman assault

ਅਜਿਹਾ ਹੀ ਇੱਕ ਮਾਮਲਾ ਕਪੂਰਥਲਾ 'ਚ ਬੀਤੇ ਦਿਨ ਘਰ ਦੀ ਰਖਵਾਲੀ ਲਈ ਸ਼ੌਂਕ ਨਾਲ ਪਾਲੇ ਪਿਟਬੁੱਲ ਕੁੱਤੇ ਵਲੋਂ ਗੁੱਸੇ 'ਚ ਆ ਕੇ ਆਪਣੀ ਮਾਲਕਿਨ ਤੇ ਹੀ ਅਟੈਕ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ ਮਾਲਕਿਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ। ਜਾਣਕਾਰੀ ਅਨੁਸਾਰ ਪਿਟਬੁੱਲ ਕੁੱਤਾ ਘਰ ਦੇ ਬਾਹਰ ਬੰਨਿਆਂ ਹੋਇਆ ਸੀ, ਜੋ ਵੱਧ ਰਹੀ ਗਰਮੀ ਕਾਰਨ ਭੌਂਕ ਰਿਹਾ ਸੀ। ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਮਾਲਕਿਨ ਜਦੋਂ ਉਸ ਕੋਲ ਗਈ ਤਾਂ ਗੁੱਸੇ 'ਚ ਆਏ ਹੋਏ ਖੂੰਖਾਰ ਪਿਟਬੁੱਲ ਨੇ ਉਸ 'ਤੇ ਹੀ ਜਾਨਲੇਵਾ ਹਮਲਾ ਕਰ ਦਿੱਤਾ।

pitbull dog woman assaultpitbull dog woman assault

ਕੁੱਤੇ ਨੇ ਮਾਲਕਿਨ ਦਾ ਮੂੰਹ ਆਪਣੇ ਮਜ਼ਬੂਤ ਜਬਾੜਿਆਂ 'ਚ ਜਕੜ ਲਿਆ ਅਤੇ ਉਸ ਦੇ ਮੂੰਹ ਦਾ ਥੱਲੇ ਵਾਲਾ ਹਿੱਸਾ ਕਟ ਦਿੱਤਾ। ਇਸ ਘਟਨਾ ਤੋਂ ਬਾਅਦ ਜ਼ਖਮੀ ਔਰਤ ਨੂੰ ਪਰਿਵਾਰ ਵਾਲਿਆਂ ਨੇ ਜਲੰਧਰ ਦੇ ਨਿਜੀ ਹਸਪਤਾਲ ਦਾਖਲ ਕਰਵਾ ਦਿੱਤਾ। ਜਿੱਥੇ ਉਸ ਦੇ ਮੂੰਹ ਦੀ ਸਰਜਰੀ ਕੀਤੀ ਗਈ। ਡਾਕਟਰਾਂ ਵਲੋਂ ਔਰਤ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ। 

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement