ਦਿੱਲੀ ’ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਸ਼ੁਰੂ
Published : May 4, 2021, 12:17 am IST
Updated : May 4, 2021, 12:17 am IST
SHARE ARTICLE
image
image

ਦਿੱਲੀ ’ਚ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਟੀਕਾਕਰਨ ਸ਼ੁਰੂ

77 ਸਕੂਲਾਂ ’ਚ ਬਣਾਏ ਬੂਥ, ਟੀਕੇ ਲਈ ਰਜਿਸਟ੍ਰੇਸ਼ਨ ਜ਼ਰੂਰੀ

ਨਵੀਂ ਦਿੱਲੀ, 3 ਮਈ : ਰਾਸ਼ਟਰੀ ਰਾਜਧਾਨੀ ’ਚ ਕੋਰੋਨਾ ਟੀਕਾਕਰਨ ਮੁਹਿੰਮ ਦਾ ਤੀਜਾ ਅਤੇ ਸੱਭ ਤੋਂ ਵੱਡਾ ਪੜਾਅ ਸੋਮਵਾਰ ਸਵੇਰੇ ਸ਼ੁਰੂ ਹੋ ਗਿਆ। ਜਿਸ ਦੇ ਅਧੀਨ 18 ਤੋਂ 45 ਸਾਲ ਤਕ ਦੇ ਉਮਰ ਵਰਗ ਦੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ। ਇਕ ਅਧਿਕਾਰੀ ਨੇ ਦਸਿਆ ਕਿ ਦਿੱਲੀ ’ਚ ਕਰੀਬ 90 ਲੱਖ ਲੋਕ ਇਸ ਪੜਾਅ ’ਚ ਟੀਕਾਕਰਨ ਲਈ ਯੋਗ ਹਨ ਅਤੇ ਤੀਜੇ ਪੜਾਅ ਵਿਚ ਟੀਕਾਕਰਨ ਲਈ 77 ਸਕੂਲਾਂ ’ਚ 5-5 ਟੀਕਾਕਰਨ ਬੂਥ ਬਣਾਏ ਗਏ ਹਨ। ਉਨ੍ਹਾਂ ਦਸਿਆ ਕਿ ਸਰਕਾਰ ਨੇ ਵੱਧ ਤੋਂ ਵੱਧ ਲੋਕਾਂ ਦੇ ਟੀਕਾਕਰਨ ਲਈ ਸਕੂਲਾਂ ਨੂੰ ਟੀਕਾਕਰਨ ਕੇਂਦਰ ਬਣਾਇਆ ਹੈ। ਰਾਸ਼ਟਰੀ ਰਾਜਧਾਨੀ ਦੇ ਕਰੀਬ 500 ਕੇਂਦਰਾਂ ’ਚ ਹੁਣ ਤਕ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਗਾਇਆ ਜਾ ਰਿਹਾ ਸੀ। ਅਧਿਕਾਰੀ ਨੇ ਦਸਿਆ ਕਿ 18 ਸਾਲ ਤੋਂ 45 ਸਾਲ ਤਕ ਦੇ ਉਮਰ ਵਰਗ ’ਚ ਟੀਕਾਕਰਨ ਲਈ ਪਹਿਲਾਂ ਤੋਂ ਰਜਿਸਟਰੇਸ਼ਨ ਕਰਨਾ ਜ਼ਰੂਰੀ ਹੈ। ਤਿੰਨ ਵੱਡੇ ਨਿਜੀ ਹਸਪਤਾਲਾਂ : ਅਪੋਲੋ, ਫ਼ੋਰਟਿਸ ਅਤੇ ਮੈਕਸ ਨੇ 18 ਤੋਂ 45 ਸਾਲ ਦੇ ਉਮਰ ਵਰਗ ਲਈ ਟੀਕਾਕਰਨ ਸਨਿਚਰਵਾਰ ਤੋਂ ਹੀ ਸੀਮਤ ਕੇਂਦਰਾਂ ’ਚ ਸ਼ੁਰੂ ਕਰ ਦਿਤਾ ਸੀ।
  ਦਿੱਲੀ ਸਰਕਾਰ ਨੇ ਟੀਕਿਆਂ ਦੀ 1.34 ਕਰੋੜ ਖ਼ੁਰਾਕਾਂ ਦਾ ਆਰਡਰ ਦਿਤਾ ਸੀ, ਜੋ ਆਉਣ ਵਾਲੇ 3 ਮਹੀਨਿਆਂ ’ਚ ਮਿਲੇਗਾ। ਇਨ੍ਹਾਂ ’ਚੋਂ ਕੋਵਿਸ਼ੀਲਡ ਟੀਕੇ ਦੀ 67 ਲੱਖ ਖ਼ੁਰਾਕਾਂ ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ਼ ਇੰਡੀਆ ਤੋਂ ਖ਼ਰੀਦੀਆਂ ਗਈਆਂ ਹਨ। ਅਧਿਕਾਰੀਆਂ ਨੇ ਪਹਿਲਾਂ ਦਸਿਆ ਸੀ ਕਿ ਤਿੰਨ ਲੱਖ ਖ਼ੁਰਾਕਾਂ ਦੀ ਪਹਿਲੀ ਖੇਪ ਮਈ ਦੇ ਪਹਿਲੇ ਹਫ਼ਤੇ ਦਿੱਲੀ ਪਹੁੰਚੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਸੀ ਕਿ ਅਗਲੇ ਤਿੰਨ ਮਹੀਨਿਆਂ ਅੰਦਰ ਸਾਰੇ ਬਾਲਗ਼ਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਲਗਾਉਣ ਲਈ ਇਕ ਯੋਜਨਾ ਤਿਆਰ ਕੀਤੀ ਗਈ ਹੈ।             
    (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement