ਕਰੰਟ ਲੱਗਣ ਨਾਲ ਛੇ ਮੱਝਾਂ ਦੀ ਮੌਤ
Published : May 4, 2018, 12:43 pm IST
Updated : May 4, 2018, 12:43 pm IST
SHARE ARTICLE
The death of six buffaloes due to a current
The death of six buffaloes due to a current

ਬਿਜਲੀ ਮੁਲਾਜ਼ਮਾਂ ਦੀ ਅਣਗਹਿਲੀ ਕਾਰਨ ਵਾਪਰਿਆ ਹਾਦਸਾ

ਡੇਹਲੋਂ, 3 ਮਈ (ਹਰਜਿੰਦਰ ਸਿੰਘ ਗਰੇਵਾਲ): ਡੇਹਲੋਂ-ਪੱਖੋਵਾਲ ਸੜਕ ਪੈਂਦੇ ਪਟਰੌਲ ਪੰਪ ਦੇ ਸਾਹਮਣੇ ਕਰੰਟ ਲੱਗਣ ਨਾਲ ਗੁੱਜਰਾਂ ਦੀਆਂ ਛੇ ਮੱਝਾਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਫ਼ਤਿਹ ਮੁਹੰਮਦ ਜੋ ਕਿ ਕਿਲ੍ਹਾ ਰਾਏਪੁਰ ਵਿਖੇ ਰਹਿੰਦਾ ਹੈ। ਡੇਹਲੋਂ ਲਾਗੇ ਪਟਰੌਲ ਪੰਪ ਦੇ ਸਾਹਮਣੇ ਅਪਣੀਆਂ ਮੱਝਾਂ ਖੇਤਾਂ ਵਿਚ ਚਰਾ ਰਿਹਾ ਸੀ, ਜਿਉਂ ਹੀ ਉਸ ਦੀਆਂ ਮੱਝਾਂ ਖੇਤਾਂ ਦੁਆਲੇ ਲੱਗੀ ਕੰਡਿਆਲੀ ਵਾੜ ਨੇੜੇ ਗਈਆਂ ਤਾਂ ਉਸ ਵਿਚ ਕਰੰਟ ਆਉਣ ਕਾਰਨ ਉਸ ਵਿਚ ਹੀ ਉਲਝ ਗਈਆਂ ਜਿਸ ਕਾਰਨ ਉਸ ਦੀਆਂ 6 ਮੱਝਾਂ ਦੀ ਮੌਕੇ 'ਤੇ ਮੌਤ ਹੋ ਗਈ। ਕੰਡਿਆਲੀ ਵਾੜ ਵਿਚ ਕਰੰਟ ਆਉਣ ਦਾ ਕਾਰਨ ਉਪਰੋਂ ਲੰਘਦੀ ਬਿਜਲੀ ਸਪਲਾਈ ਲਾਈਨ ਬਣੀ ਕਿਉਂਕਿ ਇਹ ਬਿਜਲੀ ਸਪਲਾਈ ਲਾਈਨ ਕਾਫ਼ੀ ਸਮੇਂ ਤੋਂ ਟੁੱਟ ਕੇ ਧਰਤੀ ਤੇ ਗਿਰੀ ਹੋਈ ਸੀ ਜਿਸ ਵਲ ਲੋਕਾਂ ਵੱਲੋਂ ਬਿਜਲੀ ਮੁਲਾਜ਼ਮਾਂ ਨੂੰ ਕਈ ਵਾਰ ਧਿਆਨ ਦਿਵਾਉਣ ਦੇ ਬਾਵਜੂਦ ਉਨ੍ਹਾਂ ਉਪਰ ਕੋਈ ਅਸਰ ਨਾ ਹੋਇਆ। ਬੀਤੀ ਰਾਤ ਚਲੀ ਤੇਜ਼ ਹਨੇਰੀ ਝੱਖੜ ਨਾਲ ਇਹ ਬਿਜਲੀ ਲਾਈਨ ਟੁੱਟ ਕੇ ਕੰਢਿਆਲੀ ਵਾੜ ਨਾਲ ਟਕਰਾ ਗਈ ਜਿਸ ਕਾਰਨ ਕੰਡਿਆਲੀ ਵਾੜ ਵਿਚ ਆਇਆ ਕਰੰਟ ਮੱਝਾਂ ਦੀ ਮੌਤ ਦਾ ਕਾਰਨ ਬਣਿਆ। 

The death of six buffaloes due to a currentThe death of six buffaloes due to a current

ਫ਼ਤਿਹ ਮੁਹੰਮਦ ਨੇ ਦਸਿਆ ਕਿ ਉਸ ਦੀਆਂ ਸਾਰੀਆਂ ਮੱਝਾਂ ਸੂਣ ਵਾਲੀਆਂ ਸਨ ਜਿਨ੍ਹਾਂ ਦੀ ਕੀਮਤ ਤਿੰਨ ਲੱਖ ਦੇ ਕਰੀਬ ਸੀ। ਉਸ ਨੇ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕਰਨ ਦੇ ਨਾਲ ਨਾਲ ਇਸ ਘਟਨਾ ਲਈ ਜ਼ਿੰਮੇਵਾਰ ਬਿਜਲੀ ਮੁਲਾਜ਼ਮਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।  ਬਿਜਲੀ ਕਰਮਚਾਰੀਆਂ ਦੀ ਵੱਡੀ ਲਾਪ੍ਰਵਾਹੀ ਉਦੋਂ ਦੇਖਣ ਨੂੰ ਮਿਲੀ ਜਦੋਂ ਉਨ੍ਹਾਂ ਨੂੰ ਵਾਰ ਵਾਰ ਘਟਨਾ ਬਾਰੇ ਦੱਸਣ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰਨ ਦੇ ਬਾਵਜੂਦ 5 ਘੰਟੇ ਬੀਤ ਜਾਣ ਬਾਅਦ ਵੀ ਕਿਸੇ ਮੁਲਾਜ਼ਮ ਨੇ ਘਟਨਾਂ ਸਥਾਨ ਤੇ ਪੁੱਜਣ ਦੀ ਅਪਣੀ ਜ਼ਿੰਮੇਵਾਰੀ ਨਹੀਂ ਸਮਝੀ। ਜਦੋਂ ਇਸ ਸਬੰਧੀ ਸਬੰਧਤ ਜੇ.ਈ ਬਲਵੰਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਬਹੁਤ ਹੀ ਗ਼ੈਰ ਜ਼ਿੰਮੇਵਰਾਨਾਂ ਢੰਗ ਨਾਲ ਗੱਲ ਕਰਦਿਆਂ ਇਸ ਘਟਨਾ ਤੋਂ ਅਣਜਾਣਤਾਂ ਪ੍ਰਗਟਾਉਂਦਿਆਂ ਇਲਾਕੇ ਤੋਂ ਬਾਹਰ ਹੋਣ ਦੀ ਗੱਲ ਕਹੀ ਜਦਕਿ ਸਬੰਧਤ ਐਸ.ਡੀ.ਓ ਦਾ ਫ਼ੋਨ ਬੰਦ ਆ ਰਿਹਾ ਸੀ। 
ਬਿਜਲੀ ਮੁਲਾਜ਼ਮਾਂ ਦੀ ਅਣਗਹਿਲੀ ਦੇ ਚਲਦੇ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤਾਂ ਵਲੋਂ ਡੇਹਲੋਂ ਪੱਖੋਵਾਲ ਸੜਕ ਤੇ ਧਰਨਾ ਲਗਾ ਕੇ ਸੜਕੀ ਆਵਾਜਾਈ ਨੂੰ ਰੋਕ ਦਿਤਾ ਗਿਆ ਜਦਕਿ ਥਾਣਾ ਡੇਹਲੋਂ ਦੇ ਮੁਖੀ ਕੁਲਵੰਤ ਸਿੰਘ ਨੇ ਪੀੜਤਾ ਨੂੰ ਸਖ਼ਤ ਕਾਰਵਾਈ ਦਾ ਭਰੋਸਾ ਦੇਣ ਦੇ ਬਾਅਦ ਜਾਮ ਖੋਲਿਆਂ ਗਿਆ। ਥਾਣਾ ਮੁਖੀ ਨੇ ਦਸਿਆ  ਕਿ ਮੱਝਾਂ ਦਾ ਡਾਕਟਰਾਂ ਵਲੋਂ ਪੋਸਟਮਾਰਟਮ ਕਰਨ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪੁੱਜੇ ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰ ਜਗਦੀਪ ਸਿੰਘ ਬਿੱਟੂ ਨੇ ਕਿਹਾ ਕਿ ਇਹ ਬਿਜਲੀ ਮੁਲਾਜ਼ਮਾਂ ਦੀ ਵੱਡੀ ਲਾਪ੍ਰਵਾਹੀ ਹੈ ਜਿਸ ਦੀ ਸਜ਼ਾ ਉਨ੍ਹਾਂ ਨੂੰ ਮਿਲਣੀ ਚਾਹੀਦੀ ਹੈ ਜਦਕਿ ਪੀੜਤਾ ਨੂੰ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement