ਖ਼ੁਦ ਨੂੰ ਫੌਜੀ ਦੱਸਣ ਵਾਲੇ ਕੈਪਟਨ, ਸਾਬਕਾ ਸੈਨਿਕਾਂ ਉੱਤੇ ਕਰ ਰਹੇ ਹਨ ਅੱਤਿਆਚਾਰ : ਭਗਵੰਤ ਮਾਨ
Published : Apr 4, 2021, 4:31 pm IST
Updated : Apr 4, 2021, 4:31 pm IST
SHARE ARTICLE
Bhagwant Mann
Bhagwant Mann

ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਐਨਜੀਓ ਨੂੰ ਸਰਕਾਰ ਨੇ ਸੈਨਿਕ ਕਲਿਆਣ ਵਿਭਾਗ ਦੇ ਕੈਂਪਸ ਵਿੱਚੋਂ ਕੱਢਿਆ, ਉਨ੍ਹਾਂ ਨੂੰ ਪਾਰਕ ਵਿੱਚ ਲਗਾਉਣਾ ਪੈ ਰਿਹਾ ਹੈ ਕੈਂਪ

ਚੰਡੀਗੜ੍ਹ: ਮੋਹਾਲੀ ਵਿੱਚ ਸੈਨਿਕ ਕਲਿਆਣ ਵਿਭਾਗ ਦੇ ਦਫ਼ਤਰ ਕੈਂਪਸ ਤੋਂ ਸ਼ਹੀਦ ਸੈਨਿਕਾਂ ਅਤੇ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਇਕ ਐਨਜੀਓ ਨੂੰ ਦਫਤਰ ਕੈਂਪਸ ਕੱਢੇ ਜਾਣ ਉਤੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ। ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਨੂੰ ਫੌਜ ਦਾ ਜਵਾਨ ਦੱਸਦੇ ਹਨ, ਪ੍ਰੰਤੂ ਅਸਲ ਵਿੱਚ ਉਹ ਇਕ ਝੂਠੇ ਫੌਜੀ ਹਨ। ਜੇਕਰ ਉਹ ਸੱਚੇ ਫੌਜੀ ਹੁੰਦੇ ਤਾਂ ਸੀਮਾ ਉਤੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦਾ ਦੁੱਖ ਦਰਦ ਦਾ ਅਹਿਸਾਸ ਹੁੰਦਾ, ਪ੍ਰੰਤੂ ਉਨ੍ਹਾਂ ਨੂੰ ਉਨ੍ਹਾਂ ਦੀਆਂ ਤਕਲੀਫਾਂ ਦਾ ਅਹਿਸਾਸ ਨਹੀਂ ਹੈ।

Bhagwant MaanBhagwant Maan

ਉਨ੍ਹਾਂ ਕਿਹਾ ਕਿ ਪੰਜਾਬ ਦਾ ਬੇਟਾ ਰੋਜ਼ਾਨਾ ਦੇਸ਼ ਦੀ ਸਰਹੱਦ ਉਤੇ ਸੁਰੱਖਿਆ ਕਰਦੇ ਹੋਏ ਸ਼ਹੀਦ ਹੁੰਦੇ ਹਨ। ਰੋਜਾਨਾ ਪੰਜਾਬ ਦੇ ਕਿਸੇ ਨਾ ਕਿਸੇ ਹਲਕੇ ਵਿੱਚ ਸ਼ਹੀਦ ਦਾ ਲਾਸ਼ ਤਿੰਰਗੇ ਵਿੱਚ ਲਿਪਟਕੇ ਪਿੰਡ ਆਉਦੀ ਹੈ। ਸਰਕਾਰ ਆਪਣੀ ਵਾਹਵਾਹ ਲਈ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਸਾ, ਜ਼ਮੀਨ ਅਤੇ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕਰਦੀ ਹੈ। ਪ੍ਰੰਤੂ ਇਸ ਲਈ ਸਾਲਾਂ ਤੱਕ ਪਰਿਵਾਰਾਂ ਨੂੰ ਦਫ਼ਤਰਾਂ ਦੇ ਚੱਕਰ ਕੱਢਣੇ ਪੈਂਦੇ ਹਨ। ਫਿਰ ਵੀ ਉਨ੍ਹਾਂ ਨੂੰ ਸਾਰਾ ਲਾਭ ਨਹੀਂ ਮਿਲਦਾ। ਬੇਹੱਦ ਸ਼ਰਮ ਦੀ ਗੱਲ ਹੈ ਕਿ ਸਰਕਾਰ ਨੇ ਸਾਲਾਂ ਪਹਿਲਾਂ ਐਲਾਨ ਕਰਨ ਦੇ ਬਾਅਦ ਵੀ ਅਜੇ ਤੱਕ 1965 ਅਤੇ 1971 ਦੀ ਜੰਗ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਜ਼ਮੀਨ ਨਹੀਂ ਦਿੱਤੀ। ਦੇਸ਼ ਲਈ ਸ਼ਹੀਦ ਹੋਏ ਉਨ੍ਹਾਂ ਬਹਾਦਰਾਂ ਦਾ ਪਰਿਵਾਰ ਸਾਲਾਂ ਤੋਂ ਸੈਨਿਕ ਕਲਿਆਣ ਵਿਭਾਗ ਦਾ ਚੱਕਰ ਲਗਾ ਰਹੇ ਹਨ। ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਆਪਣੀ ਵਾਹਵਾਹ ਲੱਗੇ ਹੋਏ ਹਨ।

AAPAAP

ਉਨ੍ਹਾਂ ਮੋਹਾਲੀ ਦੇ ਸੈਨਿਕ ਕਲਿਆਣ ਵਿਭਾਗ ਦੇ ਡਾਇਰੈਕਟਰ ਵੱਲੋਂ ਫੌਜੀਆਂ ਦੇ ਪਰਿਵਾਰਾਂ ਦੀ ਮਦਦ ਕਰਨ ਵਾਲੇ ਐਨਜੀਓ ਨੂੰ ਦਫ਼ਤਰ ਤੋਂ ਕੱਢੇ ਜਾਣ ਉਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਉਸ ਐਨਜੀਓ ਦਾ ਕਸੂਰ ਸਿਰਫ ਐਨਾ ਸੀ ਕਿ ਉਸਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਆਪਣੀਆਂ ਸਮੱਸਿਆਵਾਂ ਨੂੰ ਦੱਸਣ ਲਈ ਚਿੱਠੀ ਲਿਖੀ, ਪ੍ਰੰਤੂ ਕੈਪਟਨ ਨੇ ਉਨ੍ਹਾਂ ਦੀ ਚਿੱਠੀ ਉਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਵਿਭਾਗ ਦੇ ਡਾਇਰੈਕਟਰ ਨੂੰ ਨਿਰਦੇਸ਼ ਦੇ ਕੇ ਐਨਜੀਓ ਨੂੰ ਦਫ਼ਤਰ ਕੈਂਪਸ ਵਿਚ ਘੁੰਮਣ ਉਤੇ ਰੋਕ ਲਗਾ ਦਿੱਤੀ। ਬਹੁਤ ਦੁੱਖ ਦੀ ਗੱਲ ਹੈ ਕਿ ਹੁਣ ਉਸ ਐਨਜੀਓ ਨੂੰ ਪਾਰਕ ਵਿੱਚ ਆਪਣਾ ਕੈਂਪ ਲਗਾਉਣਾ ਪੈ ਰਿਹਾ ਹੈ। ਉਨ੍ਹਾਂ ਸਵਾਲ ਕਰਦੇ ਹੋਏ ਕਿਹਾ ਕਿ ਸੈਨਿਕ ਕਲਿਆਣ ਵਿਭਾਗ ਦੇ ਨਿਰਦੇਸ਼ਕ ਨੇ ਆਖਿਰ ਕਿਸਦੇ ਕਹਿਣ ਉਤੇ ਐਨਜੀਓ ਨੂੰ ਦਫ਼ਤਰ ਕੈਂਪਸ ਤੋਂ ਬਾਹਰ ਕੱਢਿਆ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਸ ਐਨਜੀਓ ਵੱਲੋਂ ਲਿਖੇ ਗਏ ਚਿੱਠੀ ਉਤੇ ਛੇਤੀ ਤੋਂ ਛੇਤੀ ਕਾਰਵਾਈ ਕਰੇ ਅਤੇ ਸੈਨਿਕ ਪਰਿਵਾਰਾਂ ਨੂੰ ਮਦਦ ਦਿੱਤੀ ਜਾਵੇ।

armyarmy

ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਉਸ ਐਨਜੀਓ ਨੂੰ ਹਰ ਸੰਭਵ ਮਦਦ ਦਾ ਵਿਸ਼ਵਾਸ ਦਿੱਤਾ ਅਤੇ ਕਿਹਾ ਕਿ ਪਾਰਟੀ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦੀ ਸੇਵਾ ਲਈ ਹਰ ਸਮੇਂ ਮੌਜੂਦ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਅਸਲ ਵਿੱਚ ਆਧੁਨਿਕ ਯੁਗ ਦੇ ਨੀਰੋ ਹਨ। ਉਨ੍ਹਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਹੈ, ਚਾਹੇ ਜਵਾਨ ਹੋਵੇ ਜਾਂ ਕਿਸਾਨ, ਨੌਜਵਾਨ ਹੋ ਜਾਂ ਬੇਰੁਜ਼ਗਾਰ ਉਨ੍ਹਾਂ ਸਭ ਨਾਲ ਵੋਟ ਲੈਣ ਲਈ ਝੂਠਾ ਵਾਅਦਾ ਕੀਤਾ ਅਤੇ ਸਰਕਾਰ ਬਣਾਉਣ ਦੇ ਬਾਅਦ ਆਪਣੇ ਇਕ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। ਉਨ੍ਹਾਂ ਪੰਜਾਬ ਦੇ ਲੋਕਾਂ ਨਾਲ ਗਦਾਰੀ ਕੀਤੀ ਹੈ। ਪ੍ਰੰਤੂ ਇਹ ਲੋਕਤੰਤਰ ਹੈ। ਜਨਤਾ ਦੇ ਕੈਪਟਨ ਦੇ ਸਾਰੇ ਵਾਅਦੇ ਯਾਦ ਹਨ। 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕੈਪਟਨ ਦੇ ਸਾਰੇ ਝੂਠੇ ਵਾਅਦੇ ਇਕ-ਇਕ ਕਰਕੇ ਹਿਸਾਬ ਲੈਣਗੇ।     

Captain Amarinder singhCaptain Amarinder singh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement