ਚੋਣ ਰੈਲੀ ਦੌਰਾਨ ਕਿਸਾਨ ਅੰਦੋਲਨ 'ਤੇ ਬੋਲੇ ਅਮਿਤ ਸ਼ਾਹ
Published : Apr 4, 2021, 7:28 am IST
Updated : Apr 4, 2021, 7:28 am IST
SHARE ARTICLE
image
image

ਚੋਣ ਰੈਲੀ ਦੌਰਾਨ ਕਿਸਾਨ ਅੰਦੋਲਨ 'ਤੇ ਬੋਲੇ ਅਮਿਤ ਸ਼ਾਹ


'ਜਦੋਂ ਕੋਈ ਚਰਚਾ ਲਈ ਹੀ ਤਿਆਰ ਨਹੀਂ ਤਾਂ ਹੱਲ ਕਿਵੇਂ ਨਿਕਲੇਗਾ'

ਕੋਲਕਾਤਾ, 3 ਅਪ੍ਰੈਲ : ਕੇਂਦਰ ਸਰਕਾਰ ਵਲੋਂ ਜਾਰੀ ਤਿੰਨ ਖੇਤੀ ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕਰੀਬ 4 ਮਹੀਨਿਆਂ ਤੋਂ ਕਿਸਾਨਾਂ ਦਾ ਅੰਦੋਲਨ ਜਾਰੀ ਹੈ | ਇਸ ਅੰਦੋਲਨ ਨੂੰ  ਲੈ ਕੇ ਅਮਿਤ ਸ਼ਾਹ ਨੇ ਕਿਸਾਨਾਂ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ | ਲੋਕ ਆਉਣ ਸਾਡੇ ਨਾਲ ਗੱਲਬਾਤ ਕਰਨ | ਉਨ੍ਹਾਂ ਅੱਗੇ ਕਿਹਾ ਕਿ ਕੋਈ ਚਰਚਾ ਲਈ ਤਿਆਰ ਨਹੀਂ ਹੈ | ਇਸ ਲਈ ਇਸ ਦਾ ਹੱਲ ਨਹੀਂ ਨਿਕਲ ਰਿਹਾ | ਉਹ ਇੰਨਾ ਹੀ ਪੁਛਦੇ ਹਨ ਕਿ ਤੁਸੀਂ ਇਸ ਨੂੰ  ਹਟਾ ਰਹੋ ਹੋ ਕਿ ਨਹੀਂ? ਇਹ ਤਾਂ ਕੋਈ ਗੱਲਬਾਤ ਨਾ ਹੋਈ | ਮੈਨੂੰ ਲਗਦਾ ਹੈ ਉਨ੍ਹਾਂ ਨੂੰ  ਗੱਲਬਾਤ ਲਈ ਅੱਗੇ ਆਉਣਾ ਚਾਹੀਦਾ ਹੈ |
ਇਸ ਤੋਂ ਪਹਿਲਾਂ ਪਛਮੀ ਬੰਗਾਲ ਚੋਣਾਂ ਨੂੰ  ਲੈ ਕੇ ਸ਼ਾਹ ਨੇ ਕਿਹਾ ਦੇਸ਼ 'ਚ ਭਵਿੱਖ ਲਈ ਪਛਮੀ ਬੰਗਾਲ ਦੀਆਂ ਚੋਣਾਂ ਕਾਫ਼ੀ ਮਹੱਤਵਪੂਰਨ ਹਨ | ਪਛਮੀ ਬੰਗਾਲ ਨਾਰਥ-ਈਸਟ ਦੀ ਐਂਟਰੀ ਹੈ ਅਤੇ ਦੇਸ਼ ਦੀਆਂ ਸਰਹੱਦਾਂ ਵੀ ਇਥੇ ਲਗਦੀਆਂ ਹਨ | ਜੇਕਰ ਇਥੇ ਘੁਸਪੈਠ ਰੋਕਣ ਵਾਲੀ ਸਰਕਾਰ ਨਹੀਂ ਬਣਦੀ ਤਾਂ ਦੇਸ਼ ਦੀ ਸੁਰੱਖਿਆ ਲਈ ਬਹੁਤ ਵੱਡਾ ਖ਼ਤਰਾ ਹੈ | ਦੂਜੀ ਚੀਜ਼ 1977 ਤੋਂ ਇਹ 'ਤੇ ਅਸੰਤੋਸ਼ ਦੇ ਭਾਅ ਤੋਂ ਸਰਕਾਰ ਚੱਲੀ ਹੈ | ਭਾਰਤ ਸਰਕਾਰ ਦੇ ਨਾਲ ਸਹਿਯੋਗ ਨਹੀਂ ਕਰਨਾ | ਕੋਲਕਾਤਾ ਬਨਾਮ ਦਿੱਲੀ ਦੀ ਇਕ ਲੜਾਈ ਸ਼ੁਰੂ ਕਰਨਾ ਅਤੇ ਬੰਗਾਲ ਦੇ ਵਿਕਾਸ ਨੂੰ  ਰੋਕਣਾ |

ਭਾਜਪਾ ਉਮੀਦਵਾਰ ਦੀ ਗੱਡੀ 'ਚ ਈਵੀਐਮ ਪਾਏ ਜਾਣ ਤੋਂ ਬਾਅਦ ਉੱਠੇ ਵਿਵਾਦ 'ਤੇ ਅਮਿਤ ਸ਼ਾਹ ਨੇ ਕਿਹਾ ਕਿ 'ਮੈਨੂੰ ਇਸ ਸਬੰਧ 'ਚ ਵਿਸਥਾਰ ਜਾਣਕਾਰੀ ਨਹੀਂ ਹੈ | ਮੈਂ ਵੀਰਵਾਰ ਨੂੰ  ਦਖਣ ਭਾਰਤ ਦੇ ਦੌਰੇ 'ਤੇ ਸੀ | ਅੱਜ ਰਾਤ ਮੈਂ ਇਸ 'ਤੇ ਫ਼ੋਨ 'ਤੇ ਜਾਣਕਾਰੀ ਲਵਾਂਗਾ | ਪਰਸੋਂ ਜਦੋਂ ਮੈਂ ਉੱਥੋਂ ਜਾਵਾਂਗਾ ਤਾਂ ਪੂਰੀ ਸਥਿਤੀ ਬਾਰੇ ਰੀਪੋਰਟ ਲਿਆਂਗਾ | ਪਰ ਚੋਣ ਕimageimageਮਿਸ਼ਨ ਨੂੰ  ਕਿਸੇ ਨੇ ਐਕਸ਼ਨ ਲੈਣ ਤੋਂ ਨਹੀਂ ਰੋਕਿਆ ਹੈ |     (ਏਜੰਸੀ)


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement