ਜੇ ਕਾਂਗਰਸ ਨੇ ਲੋਕਾਂ ਲਈ ਕੰਮ ਕੀਤਾ ਹੁੰਦਾ ਤਾਂ ਮੈਨੂੰ ਸਿਆਸਤ ਵਿਚ ਆਉਣ ਦੀ ਲੋੜ ਨਾ ਪੈਂਦੀ :
Published : Feb 4, 2022, 11:31 pm IST
Updated : Feb 4, 2022, 11:31 pm IST
SHARE ARTICLE
image
image

ਜੇ ਕਾਂਗਰਸ ਨੇ ਲੋਕਾਂ ਲਈ ਕੰਮ ਕੀਤਾ ਹੁੰਦਾ ਤਾਂ ਮੈਨੂੰ ਸਿਆਸਤ ਵਿਚ ਆਉਣ ਦੀ ਲੋੜ ਨਾ ਪੈਂਦੀ : ਕੇਜਰੀਵਾਲ

ਪਣਜੀ, 4 ਫ਼ਰਵਰੀ : ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੇਕਰ ਇਸ ਨੇ ਲੋਕਾਂ ਲਈ ਕੰਮ ਕੀਤਾ ਹੁੰਦਾ ਤਾਂ ਉਨ੍ਹਾਂ ਵਰਗੇ ਵਿਅਕਤੀ ਨੂੰ ਸਿਆਸਤ ਵਿਚ ਆਉਣ ਦੀ ਕੋਈ ਲੋੜ ਨਾ ਪੈਂਦੀ। ਉਨ੍ਹਾਂ ਦਾ ਬਿਆਨ ਕਾਂਗਰਸ ਮੁੱਖ ਸਕੱਤਰ ਰਣਦੀਪ ਸੂਰਜੇਵਾਲਾ ਵਲੋਂ ਕੇਜਰੀਵਾਲ ਨੂੰ ‘ਛੋਟਾ ਮੋਦੀ’ ਦੱਸੇ ਜਾਣ ਅਤੇ ਇਹ ਕਹੇ ਜਾਣ ਦੇ ਇਕ ਦਿਨ ਬਾਅਦ ਆਇਆ ਹੈ ਕਿ ਉਹ ਗੋਆ ’ਚ ਸੱਤਾਧਾਰੀ ਭਾਜਪਾ ਨੂੰ ‘ਕਵਰ ਫ਼ਾਇਰ’ ਦੇਣ ਆਏ ਹਨ, ਜੋ ਕਿ ਤਟੀ ਸੂਬੇ ’ਚ ਜ਼ਮੀਨ ‘ਗੁਆ’ ਰਹੀ ਹੈ। ਸੂਬੇ ’ਚ 14 ਫ਼ਰਵਰੀ ਨੂੰ ਵੋਟਿੰਗ ਹੋਣੀ ਹੈ।
ਸੁਰਜੇਵਾਲਾ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕੇਜਰੀਵਾਲ ਨੇ ਪੱਤਰਕਾਰਾਂ ਤੋਂ ਕਿਹਾ, ‘‘ਉਹ ਜੋ ਚਾਹੁੰਦੇ ਹਨ ਕਹਿਣ ਦਿਉ। ਇਸ ਨਾਲ ਕੀ ਫ਼ਰਕ ਪੈਂਦਾ ਹੈ?’’ ਉਨ੍ਹਾਂ ਕਿਹਾ, ‘‘ਅਸਲ ਵਿਚ, ਅਪਣੇ (ਸੁਰਜੇਵਾਲਾ) ਸੁਪਨੇ ਵਿਚ ਵੀ, ਉਹ ਮੈਨੂੰ ਭੂਤ ਦੀ ਤਰ੍ਹਾਂ ਦੇਖਦੇ ਹਨ। ਹਰ ਸਮੇਂ, 24 ਘੰਟੇ, ਮੈਂ ਉਨ੍ਹਾਂ ਦੇ ਦਿਮਾਗ ਵਿਚ ਰਹਿੰਦਾ ਹਾਂ। ਕਾਂਗਰਸ ਆਗੂ ਮੈਨੂੰ ਬਦਨਾਮ ਕਰਦੇ ਰਹਿੰਦੇ ਹਨ।’’ ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਉਨ੍ਹਾਂ ਦੀ ਪਾਰਟੀ ਨੂੰ ਉਸ ਦੇ ‘ਚੰਗੇ ਕੰਮਾਂ’ ਕਾਰਨ ਵੋਟ ਦਿੰਦੇ ਹਨ। 
ਗੋਆ ’ਚ ਕਾਂਗਰਸ ਉਮੀਦਵਾਰਾਂ ਦੇ ਹਲਫ਼ਲਾਮੇ ’ਤੇ ਹਸਤਾਖ਼ਰ ਕਰਨ ਅਤੇ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਪਾਰਟੀ ਦੀ ਵਫ਼ਾਦਾਰੀ ਦੀ ਸਹੁੰ ਚੁਕਣਾ, ਜਿਵੇਂ ਕਿ ਆਪ ਦੇ ਉਮੀਦਵਾਰਾਂ ਨੇ ਕੀਤਾ ਸੀ, ਬਾਰੇ ਪੁੱਛੇ ਜਾਣ ’ਤੇ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਆਗੂ ਦਾ ਆਮ ਆਦਮੀ ਪਾਰਟੀ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਦੀ ਨਕਲ ਕਰਨ ਲਈ ਸਵਾਗਤ ਹੈ। ਉਨ੍ਹਾਂ ਕਿਹਾ, ‘‘ਉਨ੍ਹਾਂ ਨੂੰ (ਗਾਂਧੀ) ਸਾਡੀਆਂ ਚੰਗੀਆਂ ਚੀਜ਼ਾਂ ਦੀ ਨਕਲ ਕਰਨ ਦਿਉ। ਅਸੀਂ ਚਾਹੁੰਦੇ ਹਾਂ ਕਿ ਕਾਂਗਰਸ ਸਾਡੀਆਂ ਯੋਜਨਾਵਾਂ ਨੂੰ ਰਾਜਸਥਾਨ ਅਤੇ ਛੱਤੀਸਗੜ੍ਹ ਵਰਗੇ ਸੂਬਿਆਂ ’ਚ ਵੀ ਲਾਗੂ ਕਰਨ, ਜਿਥੇ ਉਹ ਸੱਤਾ ਵਿਚ ਹਨ।’’ (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement