Khanuri Border News : ਡੱਲੇਵਾਲ ਦੇ ਮਰਨ ਵਰਤ ਦੇ 40ਵੇਂ ਦਿਨ ਖਨੌਰੀ ਮੋਰਚੇ ’ਤੇ ਹੋਈ ਇਤਿਹਾਸਕ ਕਿਸਾਨ ਮਹਾਪੰਚਾਇਤ

By : BALJINDERK

Published : Jan 4, 2025, 7:13 pm IST
Updated : Jan 4, 2025, 7:16 pm IST
SHARE ARTICLE
ਜਗਜੀਤ ਸਿੰਘ ਡੱਲੇਵਾਲ
ਜਗਜੀਤ ਸਿੰਘ ਡੱਲੇਵਾਲ

Khanuri Border News : ਕਿਹਾ - ਮੈਂ ਕੁਝ ਨਹੀਂ ਕਰ ਰਿਹਾ, ਸਾਡਾ ਵਾਹਿਗੁਰੂ ਕਰਵਾ ਰਿਹੈ, ਸ਼ਹੀਦ ਹੋ ਜਾਵਾਂਗਾ ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਅੱਗੇ ਨਹੀਂ ਝੁਕਾਂਗਾ

Khanuri Border News in Punjabi : ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ 40ਵੇਂ ਦਿਨ ਖਨੌਰੀ ਕਿਸਾਨ ਮੋਰਚਾ ਵਿਖੇ ਇਤਿਹਾਸਕ ਕਿਸਾਨ ਮਹਾਪੰਚਾਇਤ ਹੋਈ, ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਮਹਾਪੰਚਾਇਤ ਨੂੰ ਖ਼ੁਦ ਜਗਜੀਤ ਸਿੰਘ ਡੱਲੇਵਾਲ ਨੇ ਸੰਬੋਧਨ ਕੀਤਾ। ਕਿਸਾਨ ਮਹਾਂਪੰਚਾਇਤ 'ਚ ਲੱਖਾਂ ਦੀ ਗਿਣਤੀ 'ਚ ਕਿਸਾਨ ਪੁੱਜੇ, ਜਿਸ ਕਾਰਨ ਨਰਵਾਣਾ ਤੋਂ ਲੈ ਕੇ ਪਤਾਰਾ ਨੂੰ ਜਾਂਦੀ ਸੜਕ ਪੂਰੀ ਤਰ੍ਹਾਂ ਜਾਮ ਰਹੀ।  

1

ਹਰਿਆਣਾ ਪੁਲਿਸ ਵੱਲੋਂ ਨਰਵਾਣਾ, ਉਝਾਣਾ, ਪਿੱਪਲਥਾ, ਧਨੌਰੀ 'ਚ ਨਾਕਾਬੰਦੀ ਕਰ ਕੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਕਿਸਾਨਾਂ ਦੀ ਭਾਰੀ ਗਿਣਤੀ ਅਤੇ ਜੋਸ਼ ਅੱਗੇ ਫੇਲ੍ਹ ਹੋ ਗਏ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਮੈਂ ਕੁਝ ਨਹੀਂ ਕਰ ਰਿਹਾ, ਸਭ ਕੁਝ ਪ੍ਰਮਾਤਮਾ/ਕੁਦਰਤ ਅਤੇ ਵਾਹਿਗੁਰੂ ਦੁਆਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਦੀਆਂ ਗ਼ਲਤ ਨੀਤੀਆਂ ਅੱਗੇ ਝੁਕਣ ਦੀ ਬਜਾਏ ਸੜਕਾਂ ਉੱਪਰ ਆਪਣੇ ਲੋਕਾਂ ਦੇ ਹੱਕਾਂ ਲਈ ਲੜਦੇ ਹੋਏ ਸ਼ਹੀਦ ਹੋਣਾ ਪਸੰਦ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ 7 ਲੱਖ ਕਿਸਾਨਾਂ ਨੂੰ ਨਹੀਂ ਭੁੱਲ ਪਾ ਰਿਹਾ ਜਿੰਨਾਂ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਖ਼ੁਦਕੁਸ਼ੀ ਲਈ ਅਤੇ ਖ਼ੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਦੇ ਯਤੀਮ ਬੱਚਿਆਂ ਬਾਰੇ ਸੋਚੇ ਹੋਏ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। 

1

ਉਨ੍ਹਾਂ ਕਿਹਾ ਕਿ ਜੇਕਰ ਮੇਰੀ ਸ਼ਹਾਦਤ ਨਾਲ ਲੱਖਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੁਕ ਜਾਂਦੀਆਂ ਹਨ ਤਾਂ ਮੈਂ ਆਪਣੀ ਸ਼ਹਾਦਤ ਦੇਣ ਲਈ ਤਿਆਰ ਹਾਂ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਰੂਸ ਜਾ ਯੂਕਰੇਨ ਜਾਂਦੇ ਹਨ ਤਾਂ ਉਹ ਕਹਿੰਦੇ ਹਨ ਕਿ ਵੱਡੇ ਤੋਂ ਵੱਡੇ ਮਸਲੇ ਵੀ ਗੱਲਬਾਤ ਰਾਹੀਂ ਹੱਲ ਕੀਤੇ ਜਾ ਸਕਦੇ ਹਨ, ਪਰ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਆਪਣੇ ਦੇਸ਼ ਦੇ ਕਿਸਾਨਾਂ ਨਾਲ ਗੱਲ ਨਹੀਂ ਕਰਦੀ।

ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ 20 ਮਈ 2014 ਨੂੰ ਪਹਿਲੀ ਵਾਰ ਸੰਸਦ ਵਿੱਚ ਦਾਖ਼ਲ ਹੋਏ ਤਾਂ ਉਨ੍ਹਾਂ ਨੇ ਸੰਸਦ ਦੀਆਂ ਪੌੜੀਆਂ ਅੱਗੇ ਸਿਰ ਝੁਕਾ ਕੇ ਕਿਹਾ ਸੀ ਕਿ ਮੈਂ ਸੰਸਦ ਦੀ ਹਰ ਭਾਵਨਾ ਦਾ ਸਤਿਕਾਰ ਕਰਾਂਗਾ, ਪਰ ਕੁਝ ਦਿਨ ਪਹਿਲਾਂ ਸੰਸਦ ਦੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਸਰਬਸੰਮਤੀ ਨਾਲ ਕਿਹਾ ਹੈ ਕਿ MSP ਗਾਰੰਟੀ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ, ਪਰ ਮੋਦੀ ਸਰਕਾਰ ਇਸ ਰਿਪੋਰਟ ਨੂੰ ਮੰਨਣ ਲਈ ਤਿਆਰ ਨਹੀਂ ਹੈ। ਸੰਸਦ ਦੀ ਸਰਬ-ਪਾਰਟੀ ਕਮੇਟੀ ਰਿਪੋਰਟ ਨੂੰ ਨਾਂ ਮੰਨ ਕਿ ਹੁਣ ਮੋਦੀ ਸਰਕਾਰ ਸੰਸਦ ਦਾ ਅਪਮਾਨ ਨਹੀਂ ਕਰ ਰਹੀ ? ਕਿਸਾਨ ਆਗੂਆਂ ਨੇ ਕਿਹਾ ਕਿ 10 ਜਨਵਰੀ ਨੂੰ ਦੇਸ਼ ਭਰ ’ਚ ਪਿੰਡ ਪੱਧਰ ’ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ।

ਅੱਜ ਦੀ ਮਹਾਂਪੰਚਾਇਤ ’ਚ ਮੁੱਖ ਤੌਰ 'ਤੇ ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਸਰਵਣ ਸਿੰਘ ਪੰਧੇਰ, ਦਿਲਬਾਗ ਹਰੀਗੜ੍ਹ, ਸੁਰਜੀਤ ਸਿੰਘ ਫੂਲ, ਅਮਰਜੀਤ ਸਿੰਘ ਮੋਹੜੀ, ਇੰਦਰਜੀਤ ਸਿੰਘ ਕੋਟਬੁੱਢਾ, ਲਖਵਿੰਦਰ ਸਿੰਘ ਔਲਖ, ਅਭਿਮੰਨਿਊ ਕੋਹਾੜ, ਗੁਰਦਾਸ ਸਿੰਘ, ਰਜਿੰਦਰ ਸਿੰਘ ਚਹਿਲ, ਬਲਦੇਵ ਸਿੰਘ ਸਿਰਸਾ, ਸੁਖਦੇਵ ਸਿੰਘ ਭੋਜਰਾਜ, ਸੁਖਜਿੰਦਰ ਸਿੰਘ ਖੋਸਾ, ਅਰੁਣ ਸਿਨਹਾ (ਬਿਹਾਰ), ਜਸਦੇਵ ਸਿੰਘ (ਮੱਧ ਪ੍ਰਦੇਸ਼), ਕੁਰਬਰੂ ਸ਼ਾਂਤਾਕੁਮਾਰ (ਕਰਨਾਟਕ), ਪੀ ਆਰ ਪੰਡਯਾਨ (ਤਾਮਿਲਨਾਡੂ), ਸੰਦੀਪ ਸਿੰਘ, ਮਨਿੰਦਰ ਸਿੰਘ ਮਾਨ, ਇੰਦਰਜੀਤ ਪੰਨੀਵਾਲਾ (ਰਾਜਸਥਾਨ), ਸ਼ੇਰਾ ਅਟਵਾਲ, ਹਰਸੁਲਿੰਦਰ ਸਿੰਘ, ਹਰਪਾਲ ਚੌਧਰੀ, ਅਨਿਲ ਤਾਲਨ, ਜਤਿੰਦਰ ਸ਼ਰਮਾ, ਅਵਨੀਸ਼ ਪਵਾਰ (ਉੱਤਰ ਪ੍ਰਦੇਸ਼), ਵੈਂਕਟੇਸ਼ਵਰ ਨੱਲਮੱਲਾ (ਤੇਲੰਗਾਨਾ), ਅਨਿਲ ਸ਼ਿਓਪੁਰ (ਮੱਧ ਪ੍ਰਦੇਸ਼) ਆਦਿ ਹਾਜ਼ਰ ਸਨ।

(For more news apart from 40th day Dallewal death fast, historic Kisan Mahapanchayat was held Khanuri Morche News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement