ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਦਾ ਗੋਲੀਆਂ ਮਾਰ ਕੇ ਕਤਲ
Published : Dec 3, 2019, 10:22 am IST
Updated : Dec 3, 2019, 10:22 am IST
SHARE ARTICLE
Gangster Manpreet Singh
Gangster Manpreet Singh

ਲਾਰੇਂਸ ਬਿਸ਼ਨੋਈ ਗੈਂਗ ਨੇ ਗੋਲੀ ਮਾਰਨ ਦੀ ਜ਼ਿੰਮੇਵਾਰੀ ਅਪਣੇ ਸਿਰ ਲਈ ਹੈ।

ਮਲੋਟ (ਪਪ) : ਸ਼ਹਿਰ ਦੇ ਸਕਾਈਮਾਲ ਜਿੰਮ ਵਿਚ ਅਪਣੇ ਸਾਥੀ ਨਾਲ ਕਸਰਤ ਕਰ ਰਹੇ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਕੁੱਝ ਕਾਰ ਸਵਾਰ ਵਿਅਕਤੀਆਂ ਨੇ ਗੋਲੀ ਮਾਰ ਦਿਤੀ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੋਲੀਬਾਰੀ ਵਿਚ ਮੰਨਾ ਦਾ ਸਾਥੀ ਫੱਟੜ ਹੋ ਗਿਆ। ਉਸ ਦੇ ਪੈਰ 'ਤੇ ਗੋਲੀ ਵੱਜੀ ਹੈ। ਗੋਲੀ ਲੱਗਣ ਤੋਂ ਬਾਅਦ ਜਦੋਂ ਮਨਪ੍ਰੀਤ ਮੰਨਾ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਤ ਕਰ ਦਿਤਾ।

1

ਲਾਰੇਂਸ ਬਿਸ਼ਨੋਈ ਗੈਂਗ ਨੇ ਗੋਲੀ ਮਾਰਨ ਦੀ ਜ਼ਿੰਮੇਵਾਰੀ ਅਪਣੇ ਸਿਰ ਲਈ ਹੈ। ਬਿਸ਼ਨੋਈ ਗੈਂਗ ਨੇ ਫ਼ੇਸਬੁੱਕ ਪੋਸਟ 'ਤੇ ਦਾਅਵਾ ਕੀਤਾ ਕਿ ਰਾਜੂ ਬਿਸ਼ੋੜੀ ਨਾਂ ਦੇ ਵਿਅਕਤੀ ਨੇ ਮੰਨਾ ਨੂੰ ਗੋਲੀ ਮਾਰੀ ਹੈ। ਇਹ ਵੀ ਆਖਿਆ ਗਿਆ ਕਿ ਉਸ ਨੂੰ ਇਸ ਲਈ ਮਾਰਿਆ ਹੈ ਕਿਉਂਕਿ ਉਸ ਨੇ ਅੰਕਿਤ ਬੱਡੂ ਦੀ ਮੁਖ਼ਬਰੀ ਕੀਤੀ ਸੀ। ਇਹ ਵੀ ਦਾਅਵਾ ਕੀਤਾ ਗਿਆ ਕਿ ਇਸ ਉਪਰੰਤ ਹੋਰ ਵੀ ਵਿਅਕਤੀ ਮਾਰੇ ਜਾਣਗੇ।

Gangster Manpreet Singh Gangster Manpreet Singh

ਪੋਸਟ ਵਿਚ ਦਾਅਵਾ ਕੀਤਾ ਗਿਆ ਕਿ ਸੁੱਖਾ ਕਾਹਲਵਾਂ ਨੂੰ ਮਾਰਨ ਵਾਲਿਆਂ ਸਾਰੇ ਵਿਅਕਤੀਆਂ ਨਾਲ ਹਿਸਾਬ ਕੀਤਾ ਜਾਵੇਗਾ। ਇਹ ਵੀ ਦਾਅਵਾ ਕੀਤਾ ਕਿ ਰਾਜੂ ਬਿਸ਼ੋੜੀ ਨੇ ਹਰਿਆਣਾ ਵਿਚ ਪੁਲਿਸ ਹਿਰਾਸਤ ਵਿਚ 7 ਵਿਅਕਤੀਆਂ ਦਾ ਕਤਲ ਕੀਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement