ਸਿਰਫ਼ ਇਕ ਸਵਾਲ ਪੁੱਛਣ 'ਤੇ ਨਵਜੋਤ ਸਿੱਧੂ ਨੇ ਪੱਤਰਕਾਰ ਨੂੰ ਮਾਰਿਆ ਧੱਕਾ 
Published : Dec 3, 2018, 3:10 pm IST
Updated : Dec 3, 2018, 3:10 pm IST
SHARE ARTICLE
Navjot Sidhu
Navjot Sidhu

ਆਪਣੇ ਬੇਬਾਕ ਅੰਦਾਜ਼ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਨਵੀ ਮੁਸੀਬਤ 'ਚ ਫਸ ਗਏ ਹਨ। ਬੀਤੇ ਦਿਨੀ....

ਜੈਪੁਰ (ਭਾਸ਼ਾ) :  ਆਪਣੇ ਬੇਬਾਕ ਅੰਦਾਜ਼ ਕਰਕੇ ਸੁਰਖੀਆਂ ਵਿਚ ਰਹਿਣ ਵਾਲੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਨਵੀ ਮੁਸੀਬਤ 'ਚ ਫਸ ਗਏ ਹਨ। ਬੀਤੇ ਦਿਨੀ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਹਿਤ ਵਿਚ ਪ੍ਰਚਾਰ ਕਰਨ ਗਏ ਪਾਰਟੀ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਪੱਤਰਕਾਰ ਨਾਲ ਹੀ ਉਲਝ ਗਏ ਅਤੇ ਗੱਲ ਏਨੀ ਵੱਧ ਗਈ ਕਿ ਸਿੱਧੂ ਨੇ ਪੱਤਰਕਾਰ ਨੂੰ ਧੱਕਾ ਮਾਰ ਕੇ ਪਾਸੇ ਕਰ ਦਿੱਤਾ। ਇਕ ਵਾਰ ਤੁਸੀਂ ਵੀ ਦੇਖੋ ਸ਼ੇਅਰੋ ਸ਼ਾਇਰੀ ਕਰਨ ਵਾਲੇ ਨਵਜੋਤ ਸਿੱਧੂ ਦਾ ਗੁੱਸੇ ਭਰਿਆ ਰੂਪ ਦਰਅਸਲ ਨਵਜੋਤ ਸਿੱਧੂ ਜੈਪੁਰ ਵਿਚ ਪ੍ਰਚਾਰ ਕਰਨ ਗਏ ਸੀ।

Navjot SidhuNavjot Sidhu

ਇਕ ਚੈਨਲ ਦੇ ਪੱਤਰਕਾਰ ਵੱਲੋਂ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ 'ਤੇ ਦਿੱਤੇ ਗਏ ਬਿਆਨ ਬਾਰੇ ਸਵਾਲ ਕੀਤਾ ਗਿਆ। ਜਿਸ ਤੋਂ ਬਾਅਦ ਨਵਜੋਤ ਸਿੱਧੂ ਨੂੰ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਪੱਤਰਕਾਰ ਨੂੰ ਧੱਕਾ ਮਾਰ ਦਿਤਾ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਆਪੇ ਨੇਤਾ ਹੀ ਸਿੱਧੂ ਖਿਲਾਫ ਖੜੇ ਹੋ ਗਏ।

Navjot Singh SidhuNavjot Singh Sidhu

ਸਿੱਧੂ ਨੇ ਮਸ਼ਕਰੀ ਭਰੇ ਅੰਦਾਜ਼ ਨਾਲ ਕੈਪਟਨ ਅਮਰਿੰਦਰ ਅਤੇ ਰਾਹੁਲ ਗਾਂਧੀ ਲਈ ਬਿਆਨ ਦਿੱਤਾ ਸੀ ਪਰ ਉਸ ਤੋਂ ਬਾਅਦ ਸਿੱਧੂ ਨੇ ਇੱਕ ਨਵੀ ਮੁਸਬੀਤ ਗੱਲ ਪਾ ਲਈ ਹੈ ਜਿਸਦੇ ਚਲਦੇ ਉਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement